Sarkari Naukri Updates: ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਵੱਲੋਂ ਪਟਵਾਰੀ ਦੀਆਂ ਬੰਪਰ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ।
Trending Photos
Sarkari Naukri Updates: ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੀਆਂ ਅਸਾਮੀਆਂ ਦੀ ਉਡੀਕ ਕਰ ਰਹੇ ਹੋ? ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦੇਈਏ ਕਿ ਤੁਹਾਡਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਕਿਉਂਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਪਟਵਾਰੀ ਭਰਤੀ 2023 ਲਈ ਅਸਾਮੀਆਂ ਕੱਢ ਦਿੱਤੀਆਂ ਹਨ। ਪਹਿਲਾਂ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਸੀ ਇਸਦੀ ਆਖਰੀ ਮਿਤੀ 20 ਮਾਰਚ 2023 ਸੀ ਪਰ ਹੁਣ੍ਹ ਮੁੜ ਖੋਲ੍ਹ ਦਿੱਤੀ ਗਈ ਹੈ।
ਜੇਕਰ ਤੁਸੀਂ ਅਜੇ ਤੱਕ ਇਸ ਸਰਕਾਰੀ ਨੌਕਰੀ ਲਈ ਅਪਲਾਈ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 2 ਅਪ੍ਰੈਲ 2023 ਤੱਕ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਜਾਣਾ ਪਵੇਗਾ।
ਆਨਲਾਈਨ ਅਰਜ਼ੀ
PSSSB ਦੁਆਰਾ ਜਾਰੀ ਕੀਤੇ ਗਏ ਨੋਟਿਸ ਦੇ ਅਨੁਸਾਰ, ਪੰਜਾਬ ਪਟਵਾਰੀ ਭਰਤੀ ਲਈ ਆਨਲਾਈਨ ਅਰਜ਼ੀ 24 ਮਾਰਚ 2023 ਤੋਂ ਸ਼ੁਰੂ ਹੋ ਗਈ ਸੀ, ਹੁਣ ਫੀਸ ਭਰਨ ਦੀ ਆਖਰੀ ਮਿਤੀ 5 ਅਪ੍ਰੈਲ 2023 ਹੈ।
ਅਸਾਮੀਆਂ
ਇਨ੍ਹਾਂ ਅਸਾਮੀਆਂ ਤਹਿਤ ਕੁੱਲ 710 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਵਿੱਚੋਂ 251 ਖਾਲੀ ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ। ਸ਼੍ਰੇਣੀ ਅਨੁਸਾਰ ਖਾਲੀ ਅਸਾਮੀਆਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵੱਡਾ ਬਦਲਾਅ! ਚੈੱਕ ਕਰੋ ਆਪਣੇ ਸ਼ਹਿਰ 'ਚ ਤੇਲ ਦਾ RATE
ਯੋਗਤਾ
ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਕਿਸੇ ਵਿਦਿਅਕ ਸੰਸਥਾ ਤੋਂ ਘੱਟੋ-ਘੱਟ 120 ਘੰਟੇ ਦਾ ਕੋਰਸ ਜਿਸ ਵਿੱਚ ਪਰਸਨਲ ਕੰਪਿਊਟਰ ਜਾਂ ਆਈਟੀ ਵਿੱਚ ਦਫ਼ਤਰ ਪ੍ਰੋਡਕਟਿਵਿਟੀ ਐਪਲੀਕੇਸ਼ਨ ਜਾਂ ਡੈਸਕਟੌਪ ਪਬਲਿਸ਼ਿੰਗ ਐਪਲੀਕੇਸ਼ਨ ਵਿੱਚ ਕੰਮ ਕਰਨ ਦਾ ਤਜਰਬਾ ਹੋਵੇ।
ਉਮਰ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ, ਸਰਕਾਰੀ ਨਿਯਮਾਂ ਅਨੁਸਾਰ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿੱਚ ਛੋਟ ਵੀ ਦਿੱਤੀ ਜਾਂਦੀ ਹੈ। ਪੂਰੀ ਜਾਣਕਾਰੀ ਲਈ ਤੁਸੀ ਨੋਟਿਸ ਵੇਖ ਸਕਦੇ ਹੋ।