Punjab Bandh: ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਦੱਸਿਆ ਸਫਲ, ਸਮਰਥਨ ਦੇਣ ਲੋਕਾਂ ਦਾ ਕੀਤਾ ਧੰਨਵਾਦ
Advertisement
Article Detail0/zeephh/zeephh2581178

Punjab Bandh: ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਦੱਸਿਆ ਸਫਲ, ਸਮਰਥਨ ਦੇਣ ਲੋਕਾਂ ਦਾ ਕੀਤਾ ਧੰਨਵਾਦ

Punjab Bandh:  ਪੰਧੇਰ ਨੇ ਦਾਅਵਾ ਕੀਤਾ ਕਿ 99 ਫੀਸਦੀ ਪੰਜਾਬ ਬੰਦ ਦਾ ਸਹਿਯੋਗ ਮਿਲਿਆ ਹੈ। ਅਸੀਂ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਜਾਰੀ ਰੱਖੀਆਂ। 

Punjab Bandh: ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਦੱਸਿਆ ਸਫਲ, ਸਮਰਥਨ ਦੇਣ ਲੋਕਾਂ ਦਾ ਕੀਤਾ ਧੰਨਵਾਦ

Punjab Bandh: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਬੰਦ ਨੂੰ ਸਫਲ ਕਰਾਰ ਦਿੱਤਾ ਹੈ। ਇਸ ਸੰਬੰਧੀ ਲਾਈਵ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਧੇਰ ਨੇ ਕਿਹਾ ਕਿ ਪੰਜਾਬ ਬੰਦ ਦਾ ਸਮਰਥਣ ਦੇਣ ਲਈ ਉਹ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬੰਦ ਦੌਰਾਨ ਕਿਤਿਓਂ ਵੀ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਕਿਤੇ ਵੀ ਕੋਈ ਦੁਕਾਨ ਜ਼ਬਰਦਸਤੀ ਬੰਦ ਕਰਵਾਉਣ ਦੀ ਲੋੜ ਨਹੀਂ ਪਈ ਹੈ। ਲਿਹਾਜ਼ਾ ਉਹ ਪੰਜਾਬੀਆਂ ਨੂੰ ਸਿੱਜਦਾ ਕਰਦੇ ਹਨ।

ਪੰਧੇਰ ਨੇ ਕਿਹਾ ਕਿ ਜਦੋਂ ਉਹ ਸਾਢੇ ਛੇ ਵਜੇ ਨਿਕਲੇ ਤਾਂ ਉਸ ਵੇਲੇ 90 ਫੀਸਦੀ ਟਰੈਫਿਕ ਨਹੀਂ ਸੀ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਾਂ ਟਰੈਫਿਕ ਘੱਟ ਹੁੰਦੀ ਰਹੀ। ਪੰਧੇਰ ਨੇ ਦਾਅਵਾ ਕੀਤਾ ਕਿ 99 ਫੀਸਦੀ ਪੰਜਾਬ ਬੰਦ ਦਾ ਸਹਿਯੋਗ ਮਿਲਿਆ ਹੈ। ਅਸੀਂ ਐਮਰਜੈਂਸੀ ਸੇਵਾਵਾਂ ਪੂਰੀ ਤਰ੍ਹਾਂ ਜਾਰੀ ਰੱਖੀਆਂ। 

ਕਿਸਾਨ ਪੰਜਾਬ ਬੰਦ ਨੂੰ ਸਫਲ ਬਨਾਉਣ ਲਈ ਪੰਜਾਬ ਦੇ ਵਪਾਰ ਮੰਡਲ, ਦੁਕਾਨਦਾਰਾਂ, ਆੜ੍ਹਤੀਆਂ ਦਾ, ਸਾਬਕਾ ਫੌਜੀਆਂ ਦਾ, ਸੂਬੇ ਦੀਆਂ ਸਾਰੀਆਂ ਯੂਨੀਅਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਬੰਦ ਦੌਰਾਨ ਪੈਟਰੋਲ ਪੰਪ, ਦਾਣਾ ਮੰਡੀਆਂ, ਸਬਜੀ ਮੰਡੀਆਂ ਤਕ ਬੰਦ ਰਹੀਆਂ। ਕਿਸਾਨਾਂ ਦਾ ਸਮਰਥਨ ਦੇਣ ਲਈ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ। 

 

Trending news