Mansa News:ਇਨਸਾਨੀਅਤ ਸ਼ਰਮਸ਼ਾਰ; ਡਾਕਟਰਾਂ ਨੇ ਦੋ ਮਰੀਜ਼ਾਂ ਨੂੰ ਸੁੰਨਸਾਨ ਥਾਂ 'ਤੇ ਸੁਟਵਾਇਆ; ਇੱਕ ਦੀ ਮੌਤ, ਇੱਕ ਜ਼ਖ਼ਮੀ
Advertisement
Article Detail0/zeephh/zeephh1974810

Mansa News:ਇਨਸਾਨੀਅਤ ਸ਼ਰਮਸ਼ਾਰ; ਡਾਕਟਰਾਂ ਨੇ ਦੋ ਮਰੀਜ਼ਾਂ ਨੂੰ ਸੁੰਨਸਾਨ ਥਾਂ 'ਤੇ ਸੁਟਵਾਇਆ; ਇੱਕ ਦੀ ਮੌਤ, ਇੱਕ ਜ਼ਖ਼ਮੀ

Mansa News: ਮਾਨਸਾ ਸਰਕਾਰੀ ਦੇ ਹਸਪਤਾਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

Mansa News:ਇਨਸਾਨੀਅਤ ਸ਼ਰਮਸ਼ਾਰ; ਡਾਕਟਰਾਂ ਨੇ ਦੋ ਮਰੀਜ਼ਾਂ ਨੂੰ ਸੁੰਨਸਾਨ ਥਾਂ 'ਤੇ ਸੁਟਵਾਇਆ; ਇੱਕ ਦੀ ਮੌਤ, ਇੱਕ ਜ਼ਖ਼ਮੀ

Mansa News: ਮਾਨਸਾ ਸਰਕਾਰੀ ਦੇ ਹਸਪਤਾਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ ਵਿੱਚ ਦਾਖ਼ਲ ਹੋਏ ਦੋ ਮਰੀਜ਼ਾਂ ਨੂੰ ਹਸਪਤਾਲ ਦੇ ਡਾਕਟਰਾਂ ਦੇ ਕਹਿਣ ਉਤੇ ਐਬੂਲੈਂਸ ਡਰਾਈਵਰ ਵੱਲੋਂ ਅਣਪਛਾਤੀ ਥਾਂ ਉਤੇ ਸੁੱਟ ਦਿੱਤਾ ਗਿਆ ਜਿੱਥੇ ਇੱਕ ਮਰੀਜ਼ ਦੀ ਮੌਤ ਹੋ ਗਈ ਹੈ ਅਤੇ ਦੂਜੇ ਮਰੀਜ਼ ਨੂੰ ਕਬਰਾਂ ਦੇ ਸਾਹਮਣੇ ਚੁੱਕ ਦੁਬਾਰਾ ਮਾਨਸਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਦੀ ਇਸ ਹਰਕਤ ਉਤੇ ਸਮਾਜ ਸੇਵੀ ਲੋਕਾਂ ਵੱਲੋਂ ਜ਼ਿੰਮੇਵਾਰ ਲੋਕਾਂ ਉਤੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਸੀਐਮਓ ਮਾਨਸਾ ਨੇ ਜਾਂਚ ਦੀ ਗੱਲ ਕਹੀ ਹੈ।

ਪੰਜਾਬ ਅੰਦਰ ਦੇ ਸਰਕਾਰੀ ਹਸਪਤਾਲਾਂ ਵਿੱਚ ਨਿੱਤ ਦਿਨ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਮਾਨਸਾ ਦੇ ਸਰਕਾਰੀ ਹਸਪਤਾਲ ਦਾ ਜਿੱਥੇ ਪਿਛਲੇ ਕਈ ਦਿਨਾਂ ਤੋ ਦੋ ਲਾਵਾਰਿਸ ਹਾਲਤ ਵਿੱਚ ਮਰੀਜ਼ ਦਾਖਲ ਹੋਏ ਜੋ ਕਿ ਐਚਆਈਵੀ, ਕਾਲੇ ਪੀਲੀਏ ਤੇ ਟੀਬੀ ਤੋਂ ਪੀੜਤ ਦੱਸੇ ਜਾ ਰਹੇ ਸੀ, ਜਿਨ੍ਹਾਂ ਦੀ ਦੇਖਭਾਲ ਪ੍ਰਾਈਵੇਟ ਐਬੂਲੈਂਸ ਦੇ ਡਰਾਈਵਰ ਕਰ ਰਹੇ ਸੀ।

ਬੀਤੇ ਕੱਲ੍ਹ ਡਾਕਟਰਾਂ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਹਸਪਤਾਲ ਵਿੱਚੋਂ ਭੱਜ ਜਾਣ ਦੀ ਰਿਪੋਰਟ ਦਿੱਤੀ ਗਈ ਤੇ ਕੁਝ ਸਮੇਂ ਬਾਅਦ ਇੱਕ ਮਰੀਜ਼ ਦੀ ਲਾਸ਼ ਸਰਕਾਰੀ ਹਸਪਤਾਲ ਪਹੁੰਚੀ ਤੇ ਦੂਸਰੇ ਦੀ ਤਲਾਸ਼ ਕੀਤੀ ਤਾਂ ਦੂਜਾ ਮਰੀਜ਼ ਮਾਨਸਾ ਦੇ ਸੁੰਨਸਾਨ ਰਸਤੇ ਕਬਰਾਂ ਦੇ ਸਾਹਮਣੇ ਮਿਲਿਆ। ਜਿਸ ਨੂੰ ਸਰਕਾਰੀ ਹਸਪਤਾਲ ਮੁੜ ਦਾਖਲ ਕਰਵਾਇਆ ਗਿਆ।

ਇਸ ਘਟਨਾ ਦੇ ਪਤਾ ਚੱਲਦਿਆਂ ਦੇਖਭਾਲ ਕਰ ਰਹੇ ਡਰਾਈਵਰ ਤੇ ਮਾਨਸਾ ਦੇ ਸਮਾਜ ਸੇਵੀ ਤੇ ਆਰ ਟੀ ਆਈ ਕਾਰਕੁੰਨ ਮਾਨਿਕ ਗੋਇਲ ਨੇ ਸਰਕਾਰ ਉਤੇ ਸਵਾਲ ਉਠਾਏ ਹਨ। ਇਸ ਮਾਮਲੇ ਵਿੱਚ ਦੋਹਾਂ ਮਰੀਜ਼ਾਂ ਨੂੰ ਲਵਾਰਿਸ ਜਗ੍ਹਾ ਉਤੇ ਸੁੱਟਣ ਵਾਲੇ ਐਬੂਲੈਂਸ ਡਰਾਈਵਰ ਕਾਕਾ ਸਿੰਘ ਨੇ ਕਿਹਾ ਕਿ ਹਸਪਤਾਲ ਦੇ ਡਾ. ਆਸ਼ੂ ਤੇ ਮੈਡਮ ਗੁਰਵਿੰਦਰ ਕੌਰ ਨੇ ਉਸ ਨੂੰ ਮਰੀਜ਼ ਛੱਡਣ ਲਈ ਕਿਹਾ ਸੀ ਤੇ ਡਾਕਟਰ ਆਸ਼ੂ ਨੇ 400 ਰੁਪਏ ਦੇ ਕੇ ਇੱਕ ਵਿਅਕਤੀ ਨੂੰ ਨਾਲ ਭੇਜਿਆ ਸੀ ਤੇ ਇਸ ਮਾਮਲੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ ਉਥੇ ਮਾਨਸਾ ਦੇ ਸੀਐਮਓ ਨੇ ਇਸ ਘਟਨਾ ਲਈ ਜਾਂਚ ਕਮੇਟੀ ਗਠਨ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ : Sultanpur Lodhi Case Update: ਪੁਲਿਸ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਬਣੀ ਸਹਿਮਤੀ; ਬਾਬਾ ਮਾਨ ਸਿੰਘ ਸਮਰਥਕਾਂ ਸਮੇਤ ਛੱਡਣਗੇ ਗੁਰਦੁਆਰਾ

Trending news