Punjab News: ਭਾਖੜਾ ਨਹਿਰ 'ਚ ਡਿੱਗੇ 2 ਨੌਜਵਾਨ; ਸੈਲਫ਼ੀ ਲੈਂਦੇ ਸਮੇਂ ਵਾਪਰਿਆ ਵੱਡਾ ਹਾਦਸਾ
Advertisement
Article Detail0/zeephh/zeephh1597813

Punjab News: ਭਾਖੜਾ ਨਹਿਰ 'ਚ ਡਿੱਗੇ 2 ਨੌਜਵਾਨ; ਸੈਲਫ਼ੀ ਲੈਂਦੇ ਸਮੇਂ ਵਾਪਰਿਆ ਵੱਡਾ ਹਾਦਸਾ

Bhakra Canal In Ropar incident News: ਪੰਜਾਬ ਦੀ ਭਾਖੜਾ ਨਹਿਰ ਵਿੱਚ ਹਿਮਾਚਲ ਦੇ ਦੋ ਨੌਜਵਾਨ ਡੁੱਬ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੈਲਫੀ ਲੈਂਦੇ ਸਮੇਂ ਇਹ ਹਾਦਸਾ ਵਾਪਰਿਆ।

 

Punjab News: ਭਾਖੜਾ ਨਹਿਰ 'ਚ ਡਿੱਗੇ 2 ਨੌਜਵਾਨ; ਸੈਲਫ਼ੀ ਲੈਂਦੇ ਸਮੇਂ ਵਾਪਰਿਆ ਵੱਡਾ ਹਾਦਸਾ

Bhakra Canal In Ropar incident News: ਪੰਜਾਬ ਦੇ ਰੋਪੜ 'ਚ ਸਥਿਤ ਭਾਖੜਾ ਨਹਿਰ 'ਚ ਸ਼ਿਮਲਾ ਦੇ ਦੋ ਨੌਜਵਾਨ ਡੁੱਬ ਗਏ। ਇਹ ਦੋਵੇਂ ਨੌਜਵਾਨ ਖਰੜ ਤੋਂ ਭਾਖੜਾ ਨਹਿਰ ਘੁੰਮਣ ਆਏ ਸਨ। ਦੋਵੇਂ ਨੌਜਵਾਨ ਐਤਵਾਰ ਨੂੰ ਨਹਿਰ 'ਚ ਰੁੜ੍ਹ ਗਏ। ਫਿਲਹਾਲ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਸ਼ਾਮ ਤੱਕ ਦੋਵਾਂ ਬਾਰੇ ਕੁਝ (Shimla youth Drown in Bhakhra Canal) ਪਤਾ ਨਹੀਂ ਲੱਗ ਸਕਿਆ ਸੀ। 

ਪੁਲਿਸ ਅਤੇ ਬਚਾਅ ਟੀਮਾਂ ਭਾਲ ਵਿੱਚ ਜੁਟੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਦੇ ਰਹਿਣ ਵਾਲੇ ਦੋਵੇਂ ਨੌਜਵਾਨ ਖਰੜ ਵਿੱਚ ਕੰਮ ਕਰਦੇ ਹਨ। ਦੋਵਾਂ ਨੌਜਵਾਨਾਂ ਦਾ ਇੱਕ ਦੋਸਤ ਖਰੜ ਆਇਆ ਹੋਇਆ ਸੀ। ਇਸ ਦੌਰਾਨ ਸਾਰਿਆਂ ਨੇ ਘੁੰਮਣ ਦੀ ਯੋਜਨਾ ਬਣਾਈ ਅਤੇ ਤਿੰਨੋਂ ਰੋਪੜ ਵੱਲ ਘੁੰਮਣ ਲਈ ਚਲੇ ਗਏ। 

ਇਹ ਵੀ ਪੜ੍ਹੋ: Karan Aujla Wedding: ਪੰਜਾਬੀ ਗਾਇਕ ਕਰਨ ਔਜਲਾ ਨੇ ਗਰਲਫਰੈਂਡ ਪਲਕ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਤਿੰਨੋਂ ਨੌਜਵਾਨ ਦੋ ਬਾਈਕ 'ਤੇ ਸਵਾਰ ਹੋ ਕੇ ਬਾਹਰ ਨਿਕਲੇ ਸਨ। ਇਸ ਦੌਰਾਨ (Bhakra Canal In Ropar incident News) ਉਹ ਰੂਪਨਗਰ ਦੇ ਰੰਗੀਲਪੁਰ ਨੇੜੇ ਨਹਿਰ ਦੇ ਕਿਨਾਰੇ ਗਏ ਸਨ। ਇੱਕ ਦੋਸਤ ਨਹਿਰ ਦੇ ਕੰਢੇ ਫੋਟੋ ਖਿਚਵਾ ਰਿਹਾ ਸੀ ਤੇ ਦੂਜਾ ਹੱਥ ਧੋ ਰਿਹਾ ਸੀ। ਇਸ ਦੌਰਾਨ ਇੱਕ ਨੌਜਵਾਨ ਨਹਿਰ ਵਿੱਚ ਡਿੱਗ ਗਿਆ। ਜਦੋਂ ਇਕ ਹੋਰ ਨੌਜਵਾਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਉਸ ਨਾਲ ਰੁੜ੍ਹ ਗਿਆ।

ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ 27 ਸਾਲਾ ਸੁਮਿਤ ਵਾਸੀ ਬਸਲਾ ਪੋਸਟ ਆਫਿਸ ਰੋਹੜੂ, ਸ਼ਿਮਲਾ ਅਤੇ 32 ਸਾਲਾ ਬਰਾਜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾਜ ਨਾਂ ਦਾ ਨੌਜਵਾਨ ਹਾਲ ਹੀ 'ਚ ਆਪਣੇ ਦੋਸਤਾਂ (Shimla youth Drown in Bhakhra Canal) ਨਾਲ ਖਰੜ ਆਇਆ ਸੀ ਅਤੇ ਅੱਜ ਉਹ ਸੈਰ ਕਰਨ ਗਿਆ ਸੀ। ਪੰਜਾਬ ਪੁਲਿਸ ਗੋਤਾਖੋਰਾਂ ਦੇ ਨਾਲ ਦੋਵਾਂ ਨੌਜਵਾਨਾਂ ਦੀ  (Bhakra Canal In Ropar incident News)  ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

Trending news