ਭਾਰਤ ਤੋਂ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਦੁਵੱਲੇ ਪ੍ਰੋਟੋਕੋਲ ਦੀ ਵਿਵਸਥਾ ਦੇ ਤਹਿਤ ਪਾਕਿਸਤਾਨ ਜਾਂਦੇ ਹਨ। ਇਸ ਦੇ ਨਾਲ ਹੀ ਹਰ ਸਾਲ ਪਾਕਿਸਤਾਨੀ ਸ਼ਰਧਾਲੂ ਵੀ ਭਾਰਤ ਆਉਂਦੇ ਹਨ।
Trending Photos
ਚੰਡੀਗੜ: ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪਹੁੰਚਿਆ ਇਹ ਜਥਾ 25 ਦਿਨ ਭਾਰਤ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰੇਗਾ। ਜਿਸ ਤੋਂ ਬਾਅਦ ਵਾਪਸ ਪਾਕਿਸਤਾਨ ਪਰਤ ਜਾਵੇਗਾ। ਇਹ ਜਥਾ ਅੰਮ੍ਰਿਤਸਰ, ਉਤਰਾਖੰਡ ਅਤੇ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।
ਭਾਰਤ ਵਿਚੋਂ ਵੀ ਹਿੰਦੂ ਸਿੱਖਾਂ ਦਾ ਜਥਾ ਜਾਂਦਾ ਹੈ ਪਾਕਿਸਤਾਨ
ਹਰ ਸਾਲ ਭਾਰਤ ਵਿਚੋਂ ਵੀ ਹਿੰਦੂ ਸਿੱਖਾਂ ਦਾ ਜੱਥਾ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦਾ ਹੈ। ਜਿਸ ਵਿਚ ਦੋਵਾਂ ਪਾਸਿਆਂ ਤੋਂ ਪ੍ਰੋਟੋਕਾਲ ਪੂਰਾ ਕੀਤਾ ਜਾਂਦਾ ਹੈ।ਪਾਕਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਦੇ ਕਈ ਧਾਰਮਿਕ ਅਸਥਾਨ ਹਨ ਜੋ ਵੰਡ ਵੇਲੇ ਪਾਕਿਸਤਾਨ ਵਿਚ ਰਹਿ ਗਏ ਸਨ।ਹਰ ਸਿੱਖ ਦੀ ਅਰਦਾਸ ਵਿਚ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਦਾ ਜ਼ਿਕਰ ਹੁੰਦਾ ਹੈ। ਜਿਸ ਲਈ ਵਿਸਾਖੀ ਮੌਕੇ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਅਤੇ ਗੁਰਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾਂਦਾ ਹੈ।
ਪਾਕਿਸਤਾਨ ਵਿਚ ਹਨ ਸਿੱਖ
ਪਾਕਸਿਤਾਨ ਵਿਚ ਸਿੱਖਾਂ, ਹਿੰਦੂਆਂ ਅਤੇ ਈਸਾਈਆਂ ਨੂੰ ਘੱਟ ਗਿਣਤੀ ਮੰਨਿਆ ਜਾਂਦਾ ਹੈ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 22,10,566 ਹਿੰਦੂ, 18,73,348 ਈਸਾਈ, 1,88,340 ਰਹਿੰਦੇ ਹਨ।
ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਵਿਵਹਾਰ
ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਹਾਲਤ ਖਰਾਬ ਹੈ। ਆਏ ਦਿਨ ਜ਼ਬਰੀ ਧਰਮ ਪਰਿਵਰਤਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਜ਼ਿਆਦਾਤਰ ਮੁਸਲਿਮ ਦੇਸ਼ਾਂ ਵਿਚ ਘੱਟ ਗਿਣਤੀਆਂ ਨਾਲ ਵਿਤਕਰੇ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
WATCH LIVE TV