ਸਿਮਰਨਜੀਤ ਸਿੰਘ ਮਾਨ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਜੰਮੂ ਕਸ਼ਮੀਰ ਵਿਚ ਨਹੀਂ ਹੋਣ ਦਿੱਤਾ ਜਾ ਰਿਹਾ ਦਾਖ਼ਲ
Advertisement
Article Detail0/zeephh/zeephh1403544

ਸਿਮਰਨਜੀਤ ਸਿੰਘ ਮਾਨ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਜੰਮੂ ਕਸ਼ਮੀਰ ਵਿਚ ਨਹੀਂ ਹੋਣ ਦਿੱਤਾ ਜਾ ਰਿਹਾ ਦਾਖ਼ਲ

ਸੰਗਰੂਰ ਦੇ ਸੰਸਦ ਮੈਂਬਰ ਨੂੰ ਜੰਮੂ ਕਸ਼ਮੀਰ ਦੀ ਲਖਨਪੁਰ ਸਰਹੱਦ ਤੋਂ ਵਾਪਸ ਮੋੜਿਆ ਗਿਆ। ਲਖਨਪੁਰ ਵਿਚ ਭਾਰੀ ਪੁਲਿਸ ਬਲ ਤੈਨਾਤ ਸੀ ਉਹਨਾਂ ਨੂੰ ਕੇਂਦਰ ਸਾਸ਼ਿਤ ਪ੍ਰਦੇਸ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਸਵਾਲ ਚੁੱਕਿਆ ਗਿਆ ਕਿ ਉਹ ਸੰਸਦ ਮੈਂਬਰ ਹਨ ਅਤੇ ਭਾਰਤ ਦੇ ਨਾਗਰਿਕ ਹਨ। 

ਸਿਮਰਨਜੀਤ ਸਿੰਘ ਮਾਨ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਜੰਮੂ ਕਸ਼ਮੀਰ ਵਿਚ ਨਹੀਂ ਹੋਣ ਦਿੱਤਾ ਜਾ ਰਿਹਾ ਦਾਖ਼ਲ

ਚੰਡੀਗੜ: ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਪਿਛਲੇ 3 ਦਿਨਾਂ ਤੋਂ ਜੰਮੂ ਕਸ਼ਮੀਰ ਦੇ ਲਖਨਪੁਰ ਵਿਚ ਧਰਨੇ 'ਤੇ ਬੈਠੇ ਸੀ ਹੁਣ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਕਿਉਂਕਿ ਉਹਨਾਂ ਨੂੰ ਜੰਮੂ ਕਸ਼ਮੀਰ ਵਿਚ ਐਂਟਰ ਨਹੀਂ ਹੋਣ ਦਿੱਤਾ ਗਿਆ। ਉਹ ਜੰਮੂ ਕਸ਼ਮੀਰ ਜਾ ਰਹੇ ਸਨ ਅਤੇ ਰਸਤੇ ਵਿਚ ਕਠੂਆ ਅੰਦਰ ਕੋਲ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ। ਅਜਿਹਾ ਜ਼ਿਲ੍ਹਾ ਮਜਿਸਟ੍ਰੇਟ ਦੇ ਕਹਿਣ 'ਤੇ ਕੀਤਾ ਗਿਆ ਕਿਉਂਕਿ ਮਜਿਸਟ੍ਰੇਟ ਵੱਲੋਂ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਗਿਆ।

 

ਲਖਨਪੁਰ ਸਰਹੱਦ ਤੋਂ ਮੋੜਿਆ ਵਾਪਸ

ਸੰਗਰੂਰ ਦੇ ਸੰਸਦ ਮੈਂਬਰ ਨੂੰ ਜੰਮੂ ਕਸ਼ਮੀਰ ਦੀ ਲਖਨਪੁਰ ਸਰਹੱਦ ਤੋਂ ਵਾਪਸ ਮੋੜਿਆ ਗਿਆ। ਲਖਨਪੁਰ ਵਿਚ ਭਾਰੀ ਪੁਲਿਸ ਬਲ ਤੈਨਾਤ ਸੀ ਉਹਨਾਂ ਨੂੰ ਕੇਂਦਰ ਸਾਸ਼ਿਤ ਪ੍ਰਦੇਸ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਤਾਂ ਸਿਮਰਨਜੀਤ ਸਿੰਘ ਮਾਨ ਵੱਲੋਂ ਸਵਾਲ ਚੁੱਕਿਆ ਗਿਆ ਕਿ ਉਹ ਸੰਸਦ ਮੈਂਬਰ ਹਨ ਅਤੇ ਭਾਰਤ ਦੇ ਨਾਗਰਿਕ ਹਨ। ਜੰਮੂ ਕਸ਼ਮੀਰ ਭਾਰਤ ਦਾ ਹੀ ਹਿੱਸਾ ਹੈ ਫਿਰ ਵੀ ਉਹਨਾਂ ਨੂੰ ਭਾਰਤ ਵਿਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ ? ਕਾਫ਼ੀ ਸਮਾਂ ਸਿਮਰਨਜੀਤ ਸਿੰਘ ਮਾਨ ਦੀ ਉਥੇ ਫੋਰਸ ਨਾਲ ਬਹਿਸ ਵੀ ਹੁੰਦੀ ਰਹੀ।

 

ਇਹ ਸੀ ਕਾਰਨ

ਸਿਮਰਨਜੀਤ ਸਿੰਘ ਮਾਨ ਖਾਲਿਸਤਾਨੀ ਅਤੇ ਗਰਮ ਖਿਆਲੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ। ਉਹਨਾਂ ਨੂੰ ਕੱਟੜਪੰਥੀ ਮੰਨਦੇ ਹੋਏ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਉਹਨਾਂ ਨੂੰ ਕੇਂਦਰ ਸਾਸ਼ਿਤ ਪ੍ਰਦੇਸ ਵਿਚ ਦਾਖ਼ਲ ਹੋਣ ਤੋਂ ਰੋਕਿਆ। ਅਜਿਹਾ ਮੰਨਿਆ ਗਿਆ ਕਿ ਉਹਨਾਂ ਦੀ ਜੰਮੂ ਕਸ਼ਮੀਰ ਵਿਚ ਐਂਟਰੀ ਮਾਹੌਲ ਖਰਾਬ ਕਰ ਸਕਦੀ ਹੈ।

 

WATCH LIVE TV 

 

Trending news