Sri Muktsar Sahib News: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਪੀਣ ਵਾਲੇ ਪਾਣੀ ਦੇ 73 ਪ੍ਰਤੀਸ਼ਤ ਸੈਂਪਲ ਫੇਲ੍ਹ ਹੋ ਗਏ ਹਨ। ਇਸ ਦੇ ਨਾਲ ਹੀ ਸਾਲ ਦੀ ਪਹਿਲੀ ਛਿਮਾਹੀ ਵਿਚ ਲਏ ਗਏ 45 ਵਿਚੋਂ 33 ਸੈਂਪਲ ਫੇਲ੍ਹ
Trending Photos
Sri Muktsar Sahib News/ਅਨਮੋਲ ਸਿੰਘ ਵੜਿੰਗ: ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਵੱਲੋਂ ਸਾਲ ਦੀ ਪਹਿਲੀ ਛਿਮਾਹੀ ਵਿਚ ਪੀਣ ਵਾਲੇ ਪਾਣੀ ਦੇ ਵੱਖ- ਵੱਖ ਪਬਲਿਕ ਥਾਵਾਂ ਅਤੇ ਹੋਰ ਨਿੱਜੀ ਅਦਾਰਿਆਂ ਦੇ ਲਏ ਗਏ ਸੈਂਪਲਾਂ ਵਿਚੋਂ 73 ਪ੍ਰਤੀਸ਼ਤ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ। ਜਦਕਿ ਇਹਨਾਂ ਥਾਵਾਂ ਦਾ ਪਾਣੀ ਪੀਣ ਦੇ ਅਯੋਗ ਪਾਇਆ ਗਿਆ ਹੈ। ਇਹਨਾਂ ਵਿੱਚੋਂ ਕੁਝ ਜਗ੍ਹਾ ਉੱਤੇ ਹਦਾਇਤਾਂ ਦੇ ਕੇ ਪਾਣੀ ਫਿਲਟਰ ਅਤੇ ਕੋਲੋਰੋਨਾਈਜਡ ਕਰਵਾ ਕੇ ਪਾਣੀ ਸਹੀ ਕੀਤਾ ਗਿਆ ਤਾਂ ਕੁਝ ਥਾਵਾਂ ਦੇ ਸੈਂਪਲ ਅੱਜ ਵੀ ਫੇਲ੍ਹ ਹਨ। ਸਿਹਤ ਵਿਭਾਗ ਦੇ ਇਹ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ।
ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਵੱਲੋਂ 1 ਜਨਵਰੀ ਤੋਂ 30 ਜੂਨ ਤੱਕ ਪੀਣ ਵਾਲੇ ਪਾਣੀ ਦੇ ਲਏ ਗਏ ਵੱਖ ਵੱਖ ਸੈਂਪਲਾਂ ਵਿਚੋਂ 73 ਪ੍ਰਤੀਸ਼ਤ ਪੀਣ ਵਾਲੇ ਪਾਣੀ ਦੇ ਸੈਂਪਲ ਪੀਣ ਅਯੋਗ ਪਾਏ ਗਏ, ਜੇਕਰ ਸਿੱੱਧੇ ਸ਼ਬਦਾਂ ਵਿਚ ਆਖੀਏ ਤਾਂ ਇਹ ਸੈਂਪਲ ਫੇਲ ਹੋ ਗਏ। ਦਰਅਸਲ ਸਿਹਤ ਵਿਭਾਗ ਦੀ ਟੀਮ ਸਮੇਂ ਸਮੇਂ ਤੇ ਵੱਖ ਵੱਖ ਜਨਤਕ ਥਾਵਾਂ ਤੋਂ, ਸਕੂਲਾਂ, ਹੋਟਲਾਂ, ਢਾਬਿਆਂ ਤੋਂ ਪੀਣ ਵਾਲੇ ਪਾਣ. ਦੇ ਸੈਂਪਲ ਭਰਦੀ ਰਹਿੰਦੀ ਹੈ। ਉਕਤ 6 ਮਹੀਨਿਆਂ ਵਿਚ 45 ਪੀਣ ਵਾਲੇ ਪਾਣੀ ਦੇ ਸੈਂਪਲ ਟੀਮ ਵੱਲੋਂ ਭਰੇ ਗਏ ਜਿੰਨ੍ਹਾਂ ਵਿਚੋਂ 33 ਸੈਂਪਲ ਫੇਲ੍ਹ ਪਾਏ ਗਏ ।ਫੇਲ੍ਹ ਪਾਏ ਗਏ ਸੈਂਪਲਾਂ ਵਿਚ ਜਲਘਰ, ਨਹਿਰਾਂ ਦੇ ਨਾਲ ਲੱਗੇ ਨਲਕਿਆਂ, ਸਕੂਲਾਂ ਅਤੇ ਕੁਝ ਨਿੱਜੀ ਸਥਾਨਾਂ ਦੇ ਸੈਂਪਲ ਵੀ ਹਨ।
ਇਹ ਵੀ ਪੜ੍ਹੋ: Ropar News: ਰੋਪੜ ਦੇ ਸਰਕਾਰੀ ਹਸਪਤਾਲ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖੜੇ ਹੋਏ ਵੱਡੇ ਸਵਾਲ
ਸ੍ਰੀ ਮੁਕਤਸਰ ਸਾਹਿਬ ਜਲਘਰ, ਸਕੂਲਾਂ ਆਦਿ ਦਾ ਜੋ ਸੈਂਪਲ ਪਹਿਲਾ ਫੇਲ੍ਹ ਆਇਆ ਉਸਨੂੰ ਹਦਾਇਤਾਂ ਦੇ ਕੇ ਜੁਲਾਈ ਤੋਂ ਬਾਅਦ ਲਏ ਗਏ ਸੈਂਪਲਾਂ ਵਿੱਚ ਇਹ ਸੈਂਪਲ ਪਾਸ ਹੋ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹਨਾਂ ਥਾਵਾਂ ਤੇ ਕਈ ਵਾਰ ਕਲੋਰੋਨਾਈਜਡ ਠੀਕ ਢੰਗ ਨਾਲ ਅਤੇ ਪਾਣੀ ਫਿਲਟਰ ਠੀਕ ਢੰਗ ਨਾਲ ਨਾ ਹੋਣ ਕਾਰਨ ਵੀ ਸੈਂਪਲ ਫੇਲ੍ਹ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਨਹਿਰਾਂ ਕਿਨਾਰੇ ਲੱਗੇ ਨਲਕਿਆ ਅਤੇ ਜਮੀਨੀ ਪਾਣੀ ਦੇ ਸੈਂਪਲ ਅਕਸਰ ਪੀਣ ਦੇ ਯੋਗ ਨਹੀਂ ਹੁੰਦੇ। ਇਸ ਲਈ ਸਾਨੂੰ ਹਰ ਜਗ੍ਹਾ ਤੇ ਲੱਗੀ ਟੂਟੀ ਜਾਂ ਨਲਕੇ ਤੋਂ ਪਾਣੀ ਨਹੀਂ ਪੀਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ