Vande Bharat News: ਫਗਵਾੜਾ ਨੇੜੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਉਤੇ ਪਥਰਾਅ, ਕਈ ਥਾਂ ਤੋਂ ਸ਼ੀਸ਼ੇ ਟੁੱਟੇ
Advertisement
Article Detail0/zeephh/zeephh2290351

Vande Bharat News: ਫਗਵਾੜਾ ਨੇੜੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਉਤੇ ਪਥਰਾਅ, ਕਈ ਥਾਂ ਤੋਂ ਸ਼ੀਸ਼ੇ ਟੁੱਟੇ

  Vande Bharat News: ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ 22488 ਉਤੇ ਫਗਵਾੜਾ ਦੇ ਨੇੜੇ ਅਣਪਛਾਤੇ ਲੋਕਾਂ ਵੱਲੋਂ ਪਥਰਾਅ ਹੋਣ ਦੀ ਘਟਨਾ ਸਾਹਮਣੇ ਆਈ ਹੈ।

Vande Bharat News: ਫਗਵਾੜਾ ਨੇੜੇ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਉਤੇ ਪਥਰਾਅ, ਕਈ ਥਾਂ ਤੋਂ ਸ਼ੀਸ਼ੇ ਟੁੱਟੇ

Vande Bharat News (ਸ਼ੰਕਰ ਮੜੀਆ):  ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ 22488 ਉਤੇ ਫਗਵਾੜਾ ਦੇ ਨੇੜੇ ਅਣਪਛਾਤੇ ਲੋਕਾਂ ਵੱਲੋਂ ਪਥਰਾਅ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਟ੍ਰੇਨ ਦੇ ਸੀ-3 ਕੋਚ ਉਤੇ ਪਥਰਾਅ ਕੀਤਾ ਗਿਆ, ਜਿਸ ਵਿੱਚ ਦੋ ਖਿੜਕੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।

ਘਟਨਾ ਤਂ ਬਾਅਦ ਬੰਦੇ ਭਾਰਤ ਟ੍ਰੇਨ ਵਿੱਚ ਸਫ਼ਰ ਕਰ ਰਹੇ ਰੇਲ ਯਾਤਰੀਆਂ ਵਿੱਚ ਡਰ ਅਤੇ ਖੌਫ ਦਾ ਮਾਹੌਲ ਹੈ। ਟ੍ਰੇਨ ਦੇ ਸੀ-3 ਕੋਚ ਵਿੱਚ ਯਾਤਰਾ ਕਰ ਰਹੇ ਗੁਰੂਗ੍ਰਾਮ ਵਾਸੀ ਪੂਨਮ ਕਾਲੜਾ ਅਤੇ ਡਾਲੀ ਠੁਕਰਾਲ ਨੇ ਕਿਹਾ ਕਿ ਜਿਸ ਤਰ੍ਹਾਂ ਫਗਵਾੜਾ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਐਕਸਪ੍ਰੈਸ ਵਿੱਚ ਚੜ੍ਹੇ, ਉਨ੍ਹਾਂ ਨੇ ਆਪਣੀ ਸੀਟ ਦੇ ਕੋਲ ਇੱਕ ਤੇਜ਼ ਆਵਾਜ਼ ਸੁਣੀ।

ਉਨ੍ਹਾਂ ਨੇ ਕਿਹਾ ਕਿ ਕੁਝ ਦੇਰ ਤੱਕ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਹੈ ਪਰ ਬਾਅਦ ਵਿੱਚ ਜਦ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੇ ਸੀ3 ਕੋਚ ਉਤੇ ਬਾਹਰ ਤੋਂ ਆਏ ਅਣਪਛਾਤੇ ਲੋਕਾਂ ਨੇ ਪਥਰਾਅ ਕੀਤਾ ਸੀ।

ਹਾਲਾਂਕਿ ਕੁਝ ਯਾਤਰੀਆਂ ਦਾ ਕਹਿਣਆ ਹੈ ਕਿ ਇਹ ਪੱਥਰ ਬਾਹਰ ਤੋਂ ਆਏ ਬੱਚਿਆਂ ਵੱਲੋਂ ਸੁੱਟੇ ਜਾਂਦੇ ਹਨ। ਉਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਪਥਰਾਅ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਨ। ਉਥੇ ਹੀ ਬੰਦੇ ਭਾਰਤ ਟ੍ਰੇਨ ਉਤੇ ਪਥਰਾਅ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਵਿਭਾਗ ਦੇ ਕਰਮਚਾਰੀ ਅਤੇ ਹੋਰ ਅਧਿਕਾਰੀ ਟ੍ਰੇਨ ਦੇ ਸੀ-3 ਕੋਚ ਵਿੱਚ ਪਹੁੰਚੇ ਅਤੇ ਘਟਨਾ ਸੀ ਸਾਰੀ ਜਾਣਕਾਰੀ ਇਕੱਠੀ ਕੀਤੀ।

ਇਥੇ ਅਹਿਮ ਪਹਿਲੂ ਹੈ ਕਿ ਫਗਵਾੜਾ-ਗੁਰਾਇਆ ਰੇਲਵੇ ਟ੍ਰੈਕ ਉਤੇ ਲੰਮੇ ਸਮੇਂ ਤੋਂ ਕਿਸੇ ਟ੍ਰੇਨ ਉਤੇ ਪਥਰਾਅ ਦੀ ਅਜਿਹੀ ਕੋਈ ਘਟਨਾ ਨਹੀਂ ਦੇਖੀ ਗਈ ਪਰ ਅੱਜ ਜਿਸ ਤਰ੍ਹਾਂ ਨਾਲ ਫਗਵਾੜਾ-ਗੁਰਾਇਆ ਰੇਲਵੇ ਟ੍ਰੈਕ ਉਤੇ ਅੰਮ੍ਰਿਤਸਰ-ਦਿੱਲੀ ਦੇ ਵਿਚਾਲੇ ਚੱਲਣ ਵਾਲੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਉਤੇ ਪਥਰਾਅ ਕੀਤਾ ਗਿਆ, ਉਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ। ਖ਼ਬਰ ਲਿਖੇ ਜਾਣ ਤੱਕ ਇਹ ਸਵਾਲ ਜਿਉਂ ਦਾ ਤਿਉਂ ਖੜ੍ਹਾ ਸੀ ਕਿ ਬੰਦੇ ਭਾਰਤ ਉਤੇ ਕਿਸੇ ਨੇ ਅਤੇ ਕਿਉਂ ਪਥਰਾਅ ਕੀਤਾ ਹੈ।

ਇਹ ਵੀ ਪੜ੍ਹੋ : Punjab News: ਵਿਧਾਇਕ ਨੂੰ ਹਸਪਤਾਲ 'ਚ ਮਿਲ ਰਿਹਾ VVIP ਟ੍ਰਰੀਟਮੈਂਟ, RTI ਕਾਰਕੁੰਨ ਮਾਨਿਕ ਗੋਇਲ ਨੇ ਕੀਤਾ ਖੁਲਾਸਾ

Trending news