Punjab Wheat Crisis: ਪੰਜਾਬ 'ਚ ਕਣਕ ਦਾ ਸੰਕਟ; ਮਿੱਲਾਂ ਬੰਦ ਹੋਣ ਕਾਰਨ ਆਟੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ
Advertisement
Article Detail0/zeephh/zeephh2594340

Punjab Wheat Crisis: ਪੰਜਾਬ 'ਚ ਕਣਕ ਦਾ ਸੰਕਟ; ਮਿੱਲਾਂ ਬੰਦ ਹੋਣ ਕਾਰਨ ਆਟੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ

Punjab Wheat Crisis: ਇਨ੍ਹੀਂ ਦਿਨੀਂ ਪੰਜਾਬ ਅੰਦਰ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ।

Punjab Wheat Crisis: ਪੰਜਾਬ 'ਚ ਕਣਕ ਦਾ ਸੰਕਟ; ਮਿੱਲਾਂ ਬੰਦ ਹੋਣ ਕਾਰਨ ਆਟੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ

Punjab Wheat Crisis (ਧਰਮਿੰਦਰ ਸਿੰਘ): ਇਨ੍ਹੀਂ ਦਿਨੀਂ ਪੰਜਾਬ ਅੰਦਰ ਕਣਕ ਦੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਣਕ ਦੀ ਕਮੀ ਕਾਰਨ ਜ਼ਿਆਦਾਤਰ ਆਟਾ ਮਿੱਲਾਂ ਬੰਦ ਹੋ ਗਈਆਂ ਹਨ। ਇਸ ਕਾਰਨ ਆਟੇ ਦੀ ਕੀਮਤ ਵੀ 40 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਤੋਂ ਇਸਦੇ ਹੱਲ ਦੀ ਮੰਗ ਕੀਤੀ ਗਈ ਹੈ।

ਟੈਂਡਰ 3200 ਰੁਪਏ ਤੱਕ ਗਿਆ

ਪੰਜਾਬ ਰੋਲਰਜ਼ ਫਲੋਰ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਘਈ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਕਣਕ ਆਉਣ ਤੋਂ ਬਹੁਤ ਪਹਿਲਾਂ ਹੀ ਪੰਜਾਬ ਵਿੱਚ ਕਣਕ ਦੀ ਘਾਟ ਆ ਗਈ। ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ। ਐਫਸੀਆਈ ਦੁਆਰਾ ਰਾਜਾਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਟੈਂਡਰ ਉਪਲਬਧ ਨਾ ਹੋਣ ਕਾਰਨ ਦੇਰੀ ਹੋਈ ਹੈ। ਆਟੇ ਦਾ ਸਟਾਕ ਮਿੱਲਾਂ ਅੰਦਰ ਨਹੀਂ ਹੈ।  ਪੰਜਾਬ ਵਿੱਚ ਆਟੇ ਦੀ ਵੀ ਘਾਟ ਹੈ। ਜ਼ਿਆਦਾਤਰ ਆਟਾ ਮਿੱਲਾਂ ਵਿੱਚ ਕੰਮ ਠੱਪ ਹੋ ਗਿਆ ਹੈ। ਮਿੱਲ ਮਾਲਕਾਂ ਕੋਲ ਕਣਕ ਦਾ ਸਟਾਕ ਨਹੀਂ ਹੈ। ਦਰਅਸਲ ਭਾਰਤੀ ਖੁਰਾਕ ਨਿਗਮ (FCI) ਰਾਹੀਂ ਮਿੱਲਾਂ ਤੱਕ ਪਹੁੰਚਣ ਵਾਲੀ ਸਸਤੀ ਕਣਕ ਦੀ ਸਪਲਾਈ ਰੁਕ ਗਈ ਹੈ। ਕੱਲ੍ਹ ਲਗਾਏ ਗਏ ਟੈਂਡਰਾਂ ਵਿੱਚ ਰੇਟ 3200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ।  ਜਦੋਂ ਕਿ ਕਣਕ ਦਾ ਸਰਕਾਰੀ ਰੇਟ 2325 ਰੁਪਏ ਪ੍ਰਤੀ ਕੁਇੰਟਲ ਹੈ।

ਪੰਜਾਬ ਤੋਂ 45 ਫ਼ੀਸਦੀ ਕਣਕ ਖਰੀਦੀ

ਪ੍ਰਧਾਨ ਨਰੇਸ਼ ਘਈ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਗਭਗ 262 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਸੀ।  ਲਗਭਗ 123 ਲੱਖ ਮੀਟ੍ਰਿਕ ਟਨ ਕਣਕ, ਜੋ ਕਿ ਲਗਭਗ 45 ਫ਼ੀਸਦੀ ਬਣਦੀ ਹੈ, ਇਕੱਲੇ ਪੰਜਾਬ ਤੋਂ ਖਰੀਦੀ ਗਈ।  ਪੰਜਾਬ ਦੀਆਂ ਆਟਾ ਮਿੱਲਾਂ ਕੋਲ ਸਿਰਫ਼ 6 ਮਹੀਨਿਆਂ ਦਾ ਸਟਾਕ ਹੁੰਦਾ ਹੈ। ਸਟਾਕ ਰੋਜ਼ਾਨਾ ਪੋਰਟਲ ''ਤੇ ਅਪਲੋਡ ਕੀਤਾ ਜਾਂਦਾ ਹੈ। ਹੁਣ ਕਣਕ ਅਪ੍ਰੈਲ ਵਿੱਚ ਪੰਜਾਬ ਆਵੇਗੀ ਪਰ ਤਿੰਨ ਮਹੀਨੇ ਪਹਿਲਾਂ ਸਟਾਕ ਖ਼ਤਮ ਹੋਣ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋਣਗੀਆਂ। ਕੁਝ ਦਿਨ ਪਹਿਲਾਂ ਸਾਨੂੰ ਹਰਿਆਣਾ ਤੇ ਰਾਜਸਥਾਨ ਤੋਂ ਕਣਕ ਮਿਲੀ ਸੀ ਹੁਣ ਉੱਥੇ ਵੀ ਕੋਈ ਸਟਾਕ ਨਹੀਂ ਹੈ। ਜੇਕਰ ਕੇਂਦਰ ਸਰਕਾਰ ਜਲਦੀ ਸਮੱਸਿਆ ਹੱਲ ਨਹੀਂ ਕਰਦੀ ਤਾਂ ਆਟੇ ਦੀ ਕੀਮਤ ਕਾਫ਼ੀ ਵੱਧ ਜਾਵੇਗੀ।

ਆਟੇ ਤੇ ਬਰੈੱਡ ਦੀ ਕੀਮਤ ਵਧੇਗੀ
ਪ੍ਰਧਾਨ ਘਈ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।  ਪ੍ਰਚੂਨ ਬਾਜ਼ਾਰ ਵਿੱਚ ਮੈਦੇ ਦੀ ਕੀਮਤ ਦਸ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧ ਸਕਦੀ ਹੈ।  ਇਸਦੇ ਨਾਲ ਹੀ ਪੰਜਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ ਬਰੈੱਡ ਵੀ ਮਹਿੰਗੀਆਂ ਹੋ ਸਕਦੀਆਂ ਹਨ। ਜੇ ਆਟੇ ਦੀਆਂ ਕੀਮਤਾਂ ਨੂੰ ਜਲਦੀ ਕੰਟਰੋਲ ਨਾ ਕੀਤਾ ਗਿਆ ਤਾਂ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ।

Trending news