Stubble Burning: ਪਰਾਲੀ ਨੂੰ ਸਾੜਨ ਨਾਲ ਨਹੀਂ ਹੋਵੇਗਾ ਪ੍ਰਦੂਸ਼ਣ, 3 ਸਾਲ ਦੀ ਮਿਹਨਤ ਤੋਂ ਬਾਅਦ PAU ਨੇ ਬਣਾਈ ਤਕਨੀਕ
Advertisement

Stubble Burning: ਪਰਾਲੀ ਨੂੰ ਸਾੜਨ ਨਾਲ ਨਹੀਂ ਹੋਵੇਗਾ ਪ੍ਰਦੂਸ਼ਣ, 3 ਸਾਲ ਦੀ ਮਿਹਨਤ ਤੋਂ ਬਾਅਦ PAU ਨੇ ਬਣਾਈ ਤਕਨੀਕ

Stubble Burning: ਮਾਹਿਰਾਂ ਨੇ ਦੱਸਿਆ ਕਿ ਇਸ ਵਿੱਚ 100 ਫੀਸਦੀ ਪਰਾਲੀ ਦੀ ਹੀ ਵਰਤੋਂ ਹੁੰਦੀ ਹੈ ਅਤੇ ਇਸ ਪ੍ਰੋਸੈਸ ਦੇ ਰਾਹੀਂ ਪਰਾਲੀ ਨੂੰ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਦੇ ਅੱਗ ਲਾਉਣ ਦੇ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ।

 

Stubble Burning: ਪਰਾਲੀ ਨੂੰ ਸਾੜਨ ਨਾਲ ਨਹੀਂ ਹੋਵੇਗਾ ਪ੍ਰਦੂਸ਼ਣ, 3 ਸਾਲ ਦੀ ਮਿਹਨਤ ਤੋਂ ਬਾਅਦ PAU ਨੇ ਬਣਾਈ ਤਕਨੀਕ

Stubble Burning: ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਲਈ ਅਕਸਰ ਹੀ ਪਰਾਲੀ ਦਾ ਪ੍ਰਬੰਧਕ ਇੱਕ ਵੱਡੀ ਸਮੱਸਿਆ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਪੀਏਯੂ ਵੱਲੋਂ ਇਜਾਜ਼ਤ ਕੀਤੀ ਆ ਗਈਆਂ ਇਹਨਾਂ ਤਕਨੀਕਾਂ ਵਿੱਚੋਂ ਮੁੱਖ ਤਕਨੀਕ ਪਰਾਲੀ ਦੇ ਨਾਲ ਬਣਾਏ ਜਾਣ ਵਾਲੇ ਬਾਲਣ ਵਜੋਂ ਵਰਤੋ 'ਚ ਲਿਆਉਣ ਵਾਲੇ ਗੁੱਲੇ, ਮਸ਼ਰੂਮ ਦੀ ਖੇਤੀ ਕਰਨ ਲਈ ਪਰਾਲੀ ਤੋਂ ਖਾਦ ਬਣਾਈ ਗਈ। ਬਾਗਬਾਨੀ ਦੇ ਲਈ ਬੂਟਿਆਂ ਨੂੰ ਸਿਹਤ ਮੰਦ ਬਣਾਉਣ ਲਈ ਗਰਾਊਂਡ ਚ ਵਿਛਾਈ ਗਈ ਪਰਾਲੀ ਅਤੇ ਹੋਮ ਸਾਇੰਸ ਵਿਭਾਗ ਵੱਲੋਂ ਪਰਾਲੀ ਦੇ ਇਸਤੇਮਾਲ ਕਰਕੇ ਵੱਖ-ਵੱਖ ਵਸਤੂਆਂ ਬਣਾਉਣ ਦੇ ਨਾਲ ਵੀ ਪਰਾਲੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। 

ਮਾਹਿਰਾਂ ਨੇ ਦੱਸਿਆ ਕਿ ਇਸ ਵਿੱਚ 100 ਫੀਸਦੀ ਪਰਾਲੀ ਦੀ ਹੀ ਵਰਤੋਂ ਹੁੰਦੀ ਹੈ ਅਤੇ ਇਸ ਪ੍ਰੋਸੈਸ ਦੇ ਰਾਹੀਂ ਪਰਾਲੀ ਨੂੰ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਸ ਦੇ ਅੱਗ ਲਾਉਣ ਦੇ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ। ਇਹ ਬਾਲਣ ਲਗਭਗ ਤਿੰਨ ਰੁਪਏ ਕਿਲੋ ਪੈਂਦਾ ਹੈ ਅਤੇ ਕਿਸਾਨ ਉਸ ਨੂੰ ਅੱਗੇ ਕਿਸੇ ਵੀ ਕੀਮਤ ਤੇ ਵੇਚ ਸਕਦੇ ਨੇ ਕਿਉਂਕਿ ਆਮ ਬਾਲਣ 8 ਤੋ 10 ਰੁਪਏ ਕਿਲੋ ਬਾਜ਼ਾਰ ਦੇ ਵਿੱਚ ਵਿਕਦਾ ਹੈ, ਇਹ ਬਾਲਣ ਇਸ ਦਾ ਚੰਗਾ ਬਦਲ ਹੋ ਸਕਦਾ ਹੈ। ਇਸ ਪ੍ਰੋਜੈਕਟ ਨੂੰ ਲਾਉਣ ਦੇ ਲਈ 20 ਤੋਂ 25 ਲੱਖ ਰੁਪਏ ਦਾ ਖਰਚਾ ਇੱਕ ਵਾਰ ਜਰੂਰ ਆਉਂਦਾ ਹੈ ਪਰ ਇੱਕ ਵਾਰੀ ਇਸ ਦੀ ਸਿਫਾਰਿਸ਼ ਕਰਨ ਤੋਂ ਬਾਅਦ ਇਸ ਤੇ ਸਬਸਿਡੀ ਮਿਲਣੀ ਵੀ ਸ਼ੁਰੂ ਹੋ ਜਾਵੇਗੀ।  

ਇਹ ਵੀ ਪੜ੍ਹੋ: Amritsar Firing News: ਅੰਮ੍ਰਿਤਸਰ ਦੇ ਜੰਡਿਆਲਾ 'ਚ ਹੋਈ ਗੋਲੀਬਾਰੀ; 2 ਦੀ ਮੌਤ, ਇਕ ਗੰਭੀਰ ਜ਼ਖਮੀ

ਇਸ ਨੂੰ ਲਾਉਣ ਦੇ 500 ਗਾਜੀ ਜਗਹਾ ਵੀ ਕਾਫੀ ਹੈ, ਇਸ ਤੋਂ ਸਿਰਫ ਪਰਾਲੀ ਸੁਕਾਉਣ ਦੇ ਲਈ ਚਾਰ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਮਸ਼ੀਨ ਆਸਾਨੀ ਦੇ ਨਾਲ ਇਕੱਲਾ ਮਜ਼ਦੂਰ ਵੀ ਚਲਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇਹ ਬਾਲਣ ਪੰਜ ਰੁਪਏ ਪ੍ਰਤੀ ਕਿਲੋ ਮਿਲਦਾ ਹੈ ਜੋ ਕਿ ਨੋ ਪ੍ਰੋਫਿਟ ਨੋ ਲੋਸ ਤੇ ਫਿਲਹਾਲ ਵੇਚਿਆ ਜਾ ਰਿਹਾ ਹੈ। ਬਾਜ਼ਾਰ ਦੇ ਵਿੱਚ ਵੀ ਇਸਦੀ ਕਾਫੀ ਡਿਮਾਂਡ ਹੈ। ਕਿਸਾਨ ਇਸ ਨੂੰ ਹੋਰ ਮਹਿੰਗਾ ਵੇਚ ਕੇ ਇਸ ਤੋਂ ਕਾਫੀ ਪੈਸੇ ਵੀ ਕਮਾ ਸਕਦੇ ਹਨ। ਇੱਕ ਘੰਟੇ ਦੇ ਵਿੱਚ ਇਹ ਲਗਭਗ 500 ਕਿਲੋ ਪਰਾਲੀ ਦੇ ਗੁੱਲੇ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ। 

ਇਸ ਦੇ ਵਿੱਚ ਦੋ ਮੋਟਰਾਂ ਲੱਗੀਆਂ ਹੋਈਆਂ ਹਨ ਜੋ ਪਿਸਟਨ ਦੇ ਰਾਹੀਂ ਪਰਾਲੀ ਨੂੰ ਕੰਪਰੈਸ ਕਰਕੇ ਉਸ ਦੇ ਗੁੱਲੇ ਬਣਾਉਂਦੀਆਂ ਹਨ। ਡਾਕਟਰ ਰਾਜਨ ਅਗਰਵਾਲ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ 80 ਫੀਸਦੀ ਪਰਾਲੀ ਦੀ ਵਰਤੋਂ ਕਰਕੇ ਬਾਇਓ ਫਿਊਲ ਵੀ ਬਣਾਇਆ ਜਾ ਸਕਦਾ ਹੈ। ਜਦੋਂ ਕਿ ਇੱਕ ਏਕੜ ਦੇ ਵਿੱਚੋਂ ਲਗਭਗ ਢਾਈ ਟਨ ਪਰਾਲੀ ਨਿਕਲਦੀ ਹੈ ਇਸ ਨਾਲ ਇੱਕ ਏਕੜ ਦੀ ਪਰਾਲੀ ਨੂੰ ਇੱਕ ਮਸ਼ੀਨ ਪੰਜ ਘੰਟਿਆਂ ਦੇ ਵਿੱਚ ਨਿਬੇੜ ਸਕਦੀ ਹੈ।  

ਇਹ ਵੀ ਪੜ੍ਹੋ: Delhi Air Pollution: ਦਿੱਲੀ 'ਚ ਸਾਹ ਲੈਣ 'ਚ ਮੁਸ਼ਕਲ, AQI 300 ਤੋਂ ਪਾਰ, ਜਾਣੋ ਨੋਇਡਾ-ਗੁਰੂਗ੍ਰਾਮ ਦਾ ਹਾਲ
 

Trending news