Sukhpal Khaira News: ਸੰਗਰੂਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਬਿਆਨ 'ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੈਤੋ 'ਚ ਰੋਡ ਸ਼ੋਅ ਦੌਰਾਨ ਕਾਂਗਰਸ 'ਤੇ ਹਮਲਾ ਬੋਲਿਆ।
Trending Photos
Sukhpal Khaira News: ਸੁਖਪਾਲ ਸਿੰਘ ਖਹਿਰਾ ਨੇ ਪ੍ਰਵਾਸੀਆਂ ਦੀ ਪੰਜਾਬ ਵਿੱਚ ਆਮਦ, ਨੌਕਰੀਆਂ ਅਤੇ ਵੋਟ ਨੂੰ ਲੈਕੇ ਬਿਆਨ ਦਿੱਤੀ ਸੀ। ਜਿਸ ਤੋਂ ਬਾਅਦ ਖਹਿਰਾ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬਾਕੀ ਪਾਰਟੀ ਨੇ ਵੀ ਖਹਿਰਾ ਨੂੰ ਇਸ ਮੁੱਦੇ ਉੱਤੇ ਘੇਰਿਆ ਹੈ। ਜਿਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੈਂ ਕਿਸੇ ਵਰਗ ਦੇ ਖਿਲਾਫ ਨਹੀਂ ਹਾਂ, ਜਿਸ ਤਰ੍ਹਾਂ ਦਾ ਕਾਨੂੰਨ ਹਿਮਾਚਲ ਅਤੇ ਗੁਜਰਾਤ ਵਿੱਚ ਹੈ। ਪੰਜਾਬ ਵਿੱਚ ਵੀ ਉਸੇ ਕਾਨੂੰਨ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਪੰਜਾਬ ਇੱਕ ਵਿਸ਼ੇਸ਼ ਸਟੇਟ ਹੈ, ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਹੈ।
2023 ਵਿੱਚ ਮੈਂ ਵਿਧਾਨ ਸਭਾ ਵਿੱਚ ਇਹ ਬਿੱਲ ਲਿਆ ਸੀ ਕਿਉਂਕਿ ਦੂਜੇ ਰਾਜਾਂ ਦੇ ਲੋਕ ਪੰਜਾਬ ਵਿੱਚ ਨੌਕਰੀਆਂ ਲੈਂਦੇ ਹਨ, ਉਨ੍ਹਾਂ ਨੂੰ ਜ਼ਮੀਨ ਖਰੀਦਣ ਅਤੇ ਨੌਕਰੀ ਲੈਣ ਦਾ ਸਿੱਧਾ ਅਧਿਕਾਰ ਨਹੀਂ ਹੋਣਾ ਚਾਹੀਦਾ। ਇਸ ਕਾਰਨ ਪੰਜਾਬ ਦੇ ਲੋਕ ਬਾਹਰ ਜਾ ਰਹੇ ਹਨ ਅਤੇ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਖਹਿਰਾ ਨੇ ਆਪਣੇ ਸ਼ਪਸ਼ਟੀਕਰਨ ਕਿਹਾ ਕਿ..."ਮੈਂ ਕਿਸੇ ਖਾਸ ਕੰਮ ਦਾ ਵਿਰੋਧ ਨਹੀਂ ਕੀਤਾ ਕਿਉਂਕਿ ਹਿਮਾਚਲ ਅਤੇ ਗੁਜਰਾਤ ਦੀ ਤਰ੍ਹਾਂ ਪੰਜਾਬ ਵੀ ਭਾਰਤ ਦਾ ਹਿੱਸਾ ਹੈ, ਜਦੋਂ ਹਿਮਾਚਲ ਦੇ ਵਿੱਚ ਦੂਜੇ ਸੂਬਿਆਂ ਦੇ ਲੋਕ ਜ਼ਮੀਨ ਨਹੀਂ ਖਰੀਦ ਸਕਦੇ। ਤਾਂ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਲੋਕ ਸਿੱਧੀਆਂ ਜ਼ਮੀਨਾਂ ਕਿਵੇਂ ਖਰੀਦੇ ਰਹੇ ਹਨ।
ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਵੱਸ ਰਹੇ ਹਨ ਅਤੇ ਹੋਰਾਂ ਸੂਬਿਆਂ ਦੇ ਲੋਕ ਪੰਜਾਬ ਦੀਆਂ ਜ਼ਮੀਨਾਂ ਖਰੀਦ ਰਹੇ ਹਨ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਨਾ ਪੰਜਾਬੀ ਲੱਭਣੀ, ਪੰਜਾਬ ਦੀ ਖ਼ਬਰ ਕੌਣ ਸੰਭਾਲੇਗਾ, ਕੋਈ ਪੱਗ ਵਾਲਾ ਆਦਮੀ ਨਜ਼ਰ ਨਹੀਂ ਆਵੇਗਾ। ਖਹਿਰਾ ਨੇ ਕਿਹਾ ਕਿ ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਕਿਸੇ ਵਰਗ ਦੇ ਖਿਲਾਫ ਨਹੀਂ ਹਾਂ, ਮੈਂ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਹਾਂ।
ਇਸ ਤੋਂ ਪਹਿਲਾ ਸੁਖਪਾਲ ਖਹਿਰਾ ਦੇ ਬਿਆਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਘੇਰਦੇ ਹੋਏ ਕਿਹਾ ਕਿ ਛੋਟੀ ਸੋਚ ਦੀ ਮਾਲਕ ਲੋਕ ਪੰਜਾਬ ਵਿੱਚ ਪਰਵਾਸੀਆਂ ਦਾ ਵਿਰੋਧ ਕਰ ਰਹੇ ਹਨ। ਸਾਡੇ ਲੋਕ ਵੀ ਬਾਹਰ ਬੈਠੇ ਹਨ, ਉਹ ਵੀ ਬਾਹਰ ਜਾ ਕੇ ਕਮਾ ਕੇ ਖਾਂਦੇ ਹਨ। ਇਸੇ ਤਰ੍ਹਾਂ ਬਾਹਰਲੇ ਸੂਬਿਆਂ ਤੋਂ ਲੋਕ ਇੱਥੇ ਆ ਕੇ ਕਮਾ ਕੇ ਖਾਂਦੇ ਹਨ। ਗੁਰੂ ਸਾਹਿਬ ਦਾ ਹੁਕਮ ਵੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਸੀ।
ਇਸ ਤਰ੍ਹਾਂ ਸਾਡੇ ਪੰਜਾਬੀ ਜਿੱਥੇ ਬਾਹਰ ਜਾ ਕੇ ਕਿਰਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ, ਉੱਥੇ ਹੀ ਉਹ ਕਮਾਈ ਵੀ ਕਰਦੇ ਹਨ ਅਤੇ ਪੰਜਾਬ ਵਿੱਚ ਕੰਮ ਕਰਕੇ, ਪੇਟ ਭਰ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ। ਪਰ ਛੋਟੀ ਸੋਚ ਵਾਲੇ ਲੋਕ ਇਹਨਾਂ ਦਾ ਵਿਰੋਧ ਕਰ ਰਹੇ ਹਨ ਜੋ ਕਿ ਗਲਤ ਹੈ।