ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਵੱਡਾ ਖ਼ੁਲਾਸਾ, ਪੋਸਟਮਾਰਟਮ ਕਰਨ ਵਾਲੇ ਸ਼ਖਸ ਨੇ ਕਿਹਾ, "ਸੁਸ਼ਨ ਦਾ ਹੋਇਆ ਸੀ ਕਤਲ"
Advertisement
Article Detail0/zeephh/zeephh1503373

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਵੱਡਾ ਖ਼ੁਲਾਸਾ, ਪੋਸਟਮਾਰਟਮ ਕਰਨ ਵਾਲੇ ਸ਼ਖਸ ਨੇ ਕਿਹਾ, "ਸੁਸ਼ਨ ਦਾ ਹੋਇਆ ਸੀ ਕਤਲ"

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸੰਬੰਧਿਤ ਡਰੱਗ ਮਾਮਲੇ 'ਚ ਰਿਆ ਚੱਕਰਵਰਤੀ ਨੂੰ 28 ਦਿਨਾਂ ਲਈ ਜੇਲ੍ਹ 'ਚ ਵੀ ਰਹਿਣਾ ਪਿਆ ਸੀ।

 

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਵੱਡਾ ਖ਼ੁਲਾਸਾ, ਪੋਸਟਮਾਰਟਮ ਕਰਨ ਵਾਲੇ ਸ਼ਖਸ ਨੇ ਕਿਹਾ, "ਸੁਸ਼ਨ ਦਾ ਹੋਇਆ ਸੀ ਕਤਲ"

Sushant Singh Rajput death case and post mortem report news: ਮਰਹੂਮ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਦੋ ਸਾਲ ਬਾਅਦ ਹੁਣ ਜਾ ਕੇ ਅਦਾਕਾਰ ਦਾ ਪੋਸਟਮਾਰਟਮ ਕਰਵਾਉਣ ਵਾਲੇ ਵਿਅਕਤੀ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਸੁਸ਼ਾਂਤ ਦੀ ਮੌਤ ਖੁਦਕੁਸ਼ੀ ਨਾਲ ਨਹੀਂ ਹੋਈ ਸੀ, ਸਗੋਂ ਉਸ ਦੀ ਹੱਤਿਆ ਕੀਤੀ ਗਈ ਸੀ।

ਇਹ ਦਾਅਵਾ ਵੱਡਾ ਹੈ ਅਤੇ ਇਸ ਦਾਅਵੇ ਤੋਂ ਬਾਅਦ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਪੋਸਟਮਾਰਟਮ ਕਰਨ ਵਾਲੇ ਸ਼ਖਸ ਰੂਪ ਕੁਮਾਰ ਸ਼ਾਹ ਵੱਲੋਂ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਗਿਆ ਕਿ ਅਦਾਕਾਰ ਦੇ ਸਰੀਰ ਅਤੇ ਗਰਦਨ 'ਤੇ ਕਈ ਨਿਸ਼ਾਨ ਸਨ।

ਦੱਸਣਯੋਗ ਹੈ ਕਿ 14 ਜੂਨ, 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਬਾਂਦਰਾ ਵਿਖੇ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਸ ਦੌਰਾਨ ਰਿਆ ਚੱਕਰਵਰਤੀ 'ਤੇ ਸੁਸ਼ਾਂਤ ਨੂੰ ਆਤਮਹੱਤਿਆ ਕਰਨ ਲਈ ਉਕਸਾਉਣ ਅਤੇ ਉਸ ਦੀ ਜਾਇਦਾਦ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲੱਗੇ ਸਨ। 

ਦੱਸ ਦਈਏ ਕਿ ਰਿਆ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਸੰਬੰਧਿਤ ਡਰੱਗ ਮਾਮਲੇ 'ਚ 28 ਦਿਨਾਂ ਲਈ ਜੇਲ੍ਹ 'ਚ ਵੀ ਰਹਿਣਾ ਪਿਆ ਸੀ।

ਇਸ ਦੌਰਾਨ Timesnow ਦੇ ਮੁਤਾਬਕ ਸ਼ਾਹ ਨੇ TV9 ਨੂੰ ਦੱਸਿਆ ਕਿ ਜਦੋਂ ਸੁਸ਼ਾਂਤ ਦੀ ਮੌਤ ਹੋਈ ਸੀ ਤਾਂ ਉਸਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਵਿੱਚ ਪੰਜ ਲਾਸ਼ਾਂ ਮਿਲੀਆਂ ਅਤੇ ਉਨ੍ਹਾਂ ਵਿੱਚੋਂ ਇੱਕ ਵੀਆਈਪੀ ਲਾਸ਼ ਸੀ। ਸ਼ਾਹ ਨੇ ਕਿਹਾ ਕਿ ਜਦੋਂ ਉਹ ਪੋਸਟਮਾਰਟਮ ਕਰਨ ਗਏ ਤਾਂ ਉਸ ਨੂੰ ਪਤਾ ਲੱਗਿਆ ਕਿ ਵੀਆਈਪੀ ਲਾਸ਼ ਸੁਸ਼ਾਂਤ ਸਿੰਘ ਰਾਜਪੂਤ ਦੀ ਹੈ।  

ਉਸਨੇ ਹੋਰ ਦੱਸਿਆ ਕਿ ਸੁਸ਼ਾਂਤ ਦੇ ਸਰੀਰ 'ਤੇ ਕਈ ਨਿਸ਼ਾਨ ਸਨ ਅਤੇ ਇਸ ਦੇ ਨਾਲ ਹੀ ਉਸ ਦੇ ਗਲੇ 'ਤੇ ਵੀ ਦੋ ਤੋਂ ਤਿੰਨ ਨਿਸ਼ਾਨ ਮੌਜੂਦ ਸਨ। ਰੂਪ ਕੁਮਾਰ ਸ਼ਾਹ ਨੇ ਖੁਲਾਸਾ ਕਰਦਿਆਂ ਹੋਰ ਕਿਹਾ ਕਿ ਪੋਸਟਮਾਰਟਮ ਦਰਜ ਕਰਨ ਦੀ ਲੋੜ ਸੀ ਹਾਲਾਂਕਿ ਉੱਚ ਅਧਿਕਾਰੀਆਂ ਨੂੰ ਲਾਸ਼ ਦੀਆਂ ਮਹਿਜ਼ ਫੋਟੋਆਂ ਲੈਣ ਲਈ ਕਿਹਾ ਗਿਆ ਜਿਸ ਕਰਕੇ ਉਨ੍ਹਾਂ ਵੱਲੋਂ ਸਿਰਫ਼ ਆਦੇਸ਼ਾਂ ਦੀ ਪਾਲਣਾ ਕੀਤੀ ਗਈ। 

ਇਹ ਵੀ ਪੜ੍ਹੋ:  ਦਿੱਲ ਦਹਿਲਾ ਦੇਵੇਗਾ ਇਹ ਵੀਡੀਓ! ਚੀਨ 'ਚ ਕੋਰੋਨਾ ਦਾ ਕਹਿਰ, ਸ਼ਮਸ਼ਾਨ ਘਾਟ ਦੇ ਬਾਹਰ ਲਾਸ਼ਾਂ ਦੀ ਲੰਬੀ ਕਤਾਰ

ਪੋਸਟਮਾਰਟਮ ਕਰਨ ਵਾਲੇ ਵਿਅਕਤੀ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਸੁਸ਼ਾਂਤ ਦੇ ਕਤਲ ਹੋਣ ਦੀ ਜਾਣਕਾਰੀ ਦੇਣ ਦੇ ਬਾਵਜੂਦ ਉਸ ਨੂੰ ‘ਨਿਯਮਾਂ' ਹੇਠ ਕੰਮ ਕਰਨ ਲਈ ਕਿਹਾ ਗਿਆ। 

ਸ਼ਾਹ ਨੇ ਕਿਹਾ ਕਿ ਉਸ ਦੇ ਸੀਨੀਅਰਾਂ ਵੱਲੋਂ ਉਸਨੂੰ ਜਲਦੀ ਤੋਂ ਜਲਦੀ ਤਸਵੀਰਾਂ ਖਿੱਚ ਕੇ ਲਾਸ਼ ਨੂੰ ਪੁਲਿਸ ਹਵਾਲੇ ਕਰਨ ਲਈ ਕਿਹਾ ਗਿਆ ਅਤੇ ਇਸ ਕਰਕੇ ਰਾਤ ਨੂੰ ਹੀ ਪੋਸਟਮਾਰਟਮ ਕੀਤਾ ਗਿਆ ਸੀ।

ਇਹ ਵੀ ਪੜ੍ਹੋ:  ਨਵਾਂ ਸਾਲ ਤੇ ਧੁੰਦ ਦਾ ਕਹਿਰ; ਪਠਾਨਕੋਟ ਪੁਲਿਸ ਡਰੰਕ ਐਂਡ ਡਰਾਈਵ ਖਿਲਾਫ਼ ਸਖ਼ਤ, ਲੋਕਾਂ ਨੂੰ ਦਿੱਤੀ ਚੇਤਾਵਨੀ

(Apart from news related to Sushant Singh Rajput death case and post mortem report, stay tuned to Zee PHH for more updates)

 

Trending news