ਨਵਾਂ ਸਾਲ ਤੇ ਧੁੰਦ ਦਾ ਕਹਿਰ; ਪਠਾਨਕੋਟ ਪੁਲਿਸ ਡਰੰਕ ਐਂਡ ਡਰਾਈਵ ਖਿਲਾਫ਼ ਸਖ਼ਤ, ਲੋਕਾਂ ਨੂੰ ਦਿੱਤੀ ਚੇਤਾਵਨੀ
Advertisement
Article Detail0/zeephh/zeephh1503136

ਨਵਾਂ ਸਾਲ ਤੇ ਧੁੰਦ ਦਾ ਕਹਿਰ; ਪਠਾਨਕੋਟ ਪੁਲਿਸ ਡਰੰਕ ਐਂਡ ਡਰਾਈਵ ਖਿਲਾਫ਼ ਸਖ਼ਤ, ਲੋਕਾਂ ਨੂੰ ਦਿੱਤੀ ਚੇਤਾਵਨੀ

Pathankot police Alert: ਪੰਜਾਬ ਵਿਚ ਧੁੰਦ ਦੇ ਕਹਿਰ ਅਤੇ ਨਵੇਂ ਸਾਲ ਦੇ ਜਸ਼ਨ ਕਰਕੇ ਸਰਕਾਰ ਥੋੜਾ ਸਖ਼ਤੀ ਵਰਤਦੀ ਨਜ਼ਰ ਰਹੀ ਹੈ। ਇਸ ਦੌਰਾਨ ਹੁਣ ਸੜਕ ਹਾਦਸਿਆਂ ਤੋਂ ਬਚਾਅ ਲਈ ਡਰੰਕ ਡਰਾਈਵ ਦੇ ਖਿਲਾਫ ਪੁਲਿਸ ਵੱਲੋਂ ਅਹਿਮ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਸ਼ਰਾਬ ਪੀਂਦਾ ਫੜਿਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। 

ਨਵਾਂ ਸਾਲ ਤੇ ਧੁੰਦ ਦਾ ਕਹਿਰ; ਪਠਾਨਕੋਟ ਪੁਲਿਸ ਡਰੰਕ ਐਂਡ ਡਰਾਈਵ ਖਿਲਾਫ਼ ਸਖ਼ਤ, ਲੋਕਾਂ ਨੂੰ ਦਿੱਤੀ ਚੇਤਾਵਨੀ

Pathankot police Alert news: ਧੁੰਦ ਦੇ ਕਹਿਰ ਅਤੇ ਨਵੇਂ ਸਾਲ ਕਰਕੇ ਪਠਾਨਕੋਟ ਪੁਲਿਸ ਡਰੰਕ ਐਂਡ ਡਰਾਈਵ ਦੇ ਖਿਲਾਫ ਸਖਤ ਨਜ਼ਰ ਆ ਰਹੀ ਹੈ। ਪਠਾਨਕੋਟ ਪੁਲਿਸ ਵੱਲੋਂ ਰਾਤ ਸਮੇਂ ਵੱਖ-ਵੱਖ ਚੌਰਾਹਿਆਂ 'ਤੇ ਨਾਕਾਬੰਦੀ ਕਰਕੇ ਡਰੰਕ ਐਂਡ ਡਰਾਈਵ ਵਿਰੁੱਧ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਐਲਕੋਮੀਟਰ ਨਾਲ ਡਰਾਈਵਰਾਂ ਦੀ ਜਾਂਚ ਕੀਤੀ ਗਈ। ਐਸ.ਐਸ.ਪੀ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਪੁਲਿਸ ਡ੍ਰੰਕਨ ਡਰਾਈਵ ਦੇ ਖਿਲਾਫ ਹੈ ਅਤੇ ਲੋਕਾਂ ਨੂੰ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਲੋਕਾਂ ਨੇ ਪਾਰਟੀਆਂ ਵਿੱਚ ਜਾਣਾ ਹੈ ਤਾਂ ਉਹ ਡਰਾਈਵਰ ਨੂੰ ਨਾਲ ਲੈ ਕੇ ਜਾਣ।

ਨਵੇਂ ਸਾਲ ਤੋਂ ਪਹਿਲਾਂ ਹੀ ਪਠਾਨਕੋਟ ਪੁਲਿਸ ਸਖ਼ਤੀ (Pathankot police Alert) ਵਰਤੀ ਨਜ਼ਰ ਆ ਰਹੀ ਹੈ। ਪਠਾਨਕੋਟ 'ਚ ਇਸ ਵਾਰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਲੋਕ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਣਗੇ, ਕਿਉਂਕਿ ਰਾਤ ਨੂੰ ਚੌਰਾਹਿਆਂ 'ਤੇ ਐਲਕੋਮੀਟਰਾਂ ਵਾਲੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਪਠਾਨਕੋਟ ਪੁਲਿਸ ਡਰੰਕ ਐਂਡ ਡਰਾਈਵ ਦੇ ਖਿਲਾਫ ਸਖ਼ਤ ਹੋਵੇਗੀ, ਜਿਸ ਦੀ ਸ਼ੁਰੂਆਤ ਪਠਾਨਕੋਟ ਪੁਲਿਸ ਨੇ ਅੱਜ ਤੋਂ ਸ਼ੁਰੂ  ਕਰ ਦਿੱਤੀ ਹੈ। ਬੀਤੀ ਰਾਤ ਪਠਾਨਕੋਟ ਪੁਲਿਸ ਨੇ ਵੱਖ-ਵੱਖ ਨਾਕਿਆਂ 'ਤੇ ਬੈਰੀਕੇਡ ਲਗਾ ਕੇ ਡਰੰਕ ਐਂਡ ਡਰਾਈਵ (drunk and drive rule ) ਦੇ ਖਿਲਾਫ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ। 

ਇਹ ਵੀ ਪੜ੍ਹੋ: China COVID-19: ਚੀਨ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਹਟਾਈ, ਹੁਣ ਯਾਤਰੀਆਂ ਨੂੰ ਨਹੀਂ ਕੀਤਾ ਜਾਵੇਗਾ ਕੁਆਰੰਟੀਨ

ਇਸ ਦੌਰਾਨ ਉਨ੍ਹਾਂ ਨੇ ਵਾਹਨ ਚਲਾਉਣ ਵਾਲੇ ਲੋਕਾਂ ਦੀ ਐਲਕੋਮੀਟਰ ਨਾਲ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਲੋਕਾਂ ਨੂੰ ਹਦਾਇਤਾਂ ਵੀ ਦਿੱਤੀਆਂ। ਇਸ ਦੇ ਨਾਲ ਹੀ ਪੁਲਿਸ (Pathankot police Alert) ਨੇ ਕਿਹਾ ਹੈ ਕਿ  ਜੇਕਰ ਤੁਸੀਂ ਨਵੇਂ ਸਾਲ ਦੀਆਂ ਪਾਰਟੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਇਹ ਡਰਾਈਵਰ ਨਾਲ ਲੈ ਕੇ ਜਾਓ। ਲੋਕਾਂ ਦੀ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਅਤੇ ਅਹਿਮ  ਹੈ। ਜੇਕਰ ਕੋਈ ਵਿਅਕਤੀ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਸਭ ਸਿਰਫ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸੜਕ ਹਾਦਸਿਆ ਤੋਂ ਬਚਿਆ ਜਾ ਸਕੇ।

ਦੱਸਣਯੋਗ ਹੈ ਸ਼ਰਾਬ ਪੀ ਕੇ ਗੱਡੀ ਚਲਾਉਣਾ ਸੜਕ ਹਾਦਸਿਆਂ ਦਾ ਸਭ ਤੋਂ ਅਹਿਮ ਅਤੇ ਵੱਡਾ ਕਾਰਨ ਹੈ। ਪਹਿਲੀ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ ਜਿਸ ਵਿੱਚ 10,000 ਰੁਪਏ ਦਾ ਭਾਰੀ ਜੁਰਮਾਨਾ ਜਾਂ ਛੇ ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਜੇਕਰ ਦੂਜੀ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਏ ਫੜੇ ਜਾਂਦੇ ਹੋ, ਤਾਂ  2 ਸਾਲ ਤੱਕ ਦੀ ਕੈਦ ਜਾਂ 15,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। 

(ਅਜੇ ਮਹਾਜਨ ਦੀ ਰਿਪੋਰਟ )

Trending news