ਅਫ਼ਵਾਹ ਨਿਕਲੀ ਸੱਚ; ‘ਤਾਰਕ ਮਹਿਤਾ’ ਸ਼ੋਅ ਦੇ ਅਦਾਕਾਰ 'ਟੱਪੂ' ਨੇ ਛੱਡਿਆ ਸ਼ੋਅ
Advertisement
Article Detail0/zeephh/zeephh1474684

ਅਫ਼ਵਾਹ ਨਿਕਲੀ ਸੱਚ; ‘ਤਾਰਕ ਮਹਿਤਾ’ ਸ਼ੋਅ ਦੇ ਅਦਾਕਾਰ 'ਟੱਪੂ' ਨੇ ਛੱਡਿਆ ਸ਼ੋਅ

Taarak Mehta Ka Ooltah Chashmah: ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' (TMKOC) ਹਰ ਘਰ ਵਿੱਚ ਮਸ਼ਹੂਰ ਹੈ। ਸ਼ੋਅ ਦੇ ਸਾਰੇ ਕਿਰਦਾਰ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾ ਚੁੱਕੇ ਹਨ ਪਰ ਦਰਸ਼ਕਾਂ ਲਈ ਹੈਰਾਨ ਕਰਨ ਵਾਲੀ ਖਬਰ ਹੈ ਕਿ ਤਾਰਕ ਮਹਿਤਾ ਦੇ ਇੱਕ ਅਹਿਮ ਕਿਰਦਾਰ ਨੇ ਸ਼ੋਅ ਛੱਡ ਦਿੱਤਾ ਹੈ।

ਅਫ਼ਵਾਹ ਨਿਕਲੀ ਸੱਚ;  ‘ਤਾਰਕ ਮਹਿਤਾ’ ਸ਼ੋਅ ਦੇ ਅਦਾਕਾਰ 'ਟੱਪੂ' ਨੇ ਛੱਡਿਆ ਸ਼ੋਅ

Tarak Mehta Ka Oolta Chashma news:  ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਅਕਸਰ ਲੋਕ ਜਦੋ ਆਫ਼ਿਸ ਤੋਂ ਘਰ ਜਾਂਦੇ ਹਨ 'ਤੇ ਥੋੜਾ ਦਿਮਾਗ ਨੂੰ ਰੈਸਟ ਦੇਣ ਲਈ ਇਹ ਸ਼ੋਅ ਨੂੰ ਵੇਖਦੇ ਹਨ। ਇਹ ਸ਼ੋਅ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰਦਾ ਹੈ ਪਰ ਇਸ ਸ਼ੋਅ ਨੂੰ ਵੇਖਣ ਵਾਲੇ ਦਰਸ਼ਕਾਂ ਜਾ ਫੈਨਸ ਲਈ ਬੁਰੀ ਖ਼ਬਰ ਹੈ। ਇਸ ਸ਼ੋਅ ਵਿਚ ਟੱਪੂ (tappu, raj anadkat)ਯਾਨੀ ਰਾਜ ਅਨਾਦਕਟ ਨੇ ਇਸ ਸ਼ੋਅ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਫੈਨਸ ਨੂੰ ਇਸਦਾ ਬਹੁਤ ਵੱਡਾ ਝਟਕਾ ਲੱਗਿਆ ਹੈ।  ਇਸ ਵਾਰ ਇਹ ਅਫਵਾਹ ਨਹੀਂ ਸਗੋਂ ਸਭ ਸੱਚ ਹੈ। 

ਦੱਸ ਦੇਈਏ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਮੁੱਖ ਅਦਾਕਾਰ ਟੱਪੂ ਦੀਆਂ  ਪਹਿਲਾਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਜਿਸ ਵਿਚ ਟੱਪੂ ਦੇ ਸ਼ੋਅ ਛੱਡਣ ਦੀ ਗੱਲ ਕਹੀ ਗਈ ਸੀ। ਇਨ੍ਹਾਂ ਸਾਰੀਆਂ ਖ਼ਬਰਾਂ ਵਿਚਕਾਰ ਇਹ ਵਾਰ ਸੱਚ ਵਿਚ ਅਦਾਕਾਰ ਟੱਪੂ ਨੇ ਖੁਦ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ।ਉਸ ਨੇ ਇਸ ਬਾਰੇ  ਲਿਖਿਆ ਕਿ ਸਭ ਨੂੰ ਹੈਲੋ, ਹੁਣ ਸਮਾਂ ਆ ਗਿਆ ਹੈ ਕਿ ਮੈਂ ਸਾਰੀਆਂ ਖਬਰਾਂ ਤੇ ਅਫਵਾਹਾਂ ‘ਤੇ ਵਿਰਾਮ ਲਗਾ ਦੇਵਾਂ, ਇਸ ਲਈ ਮੈਂ ਐਲਾਨ ਕਰਦਾ ਹਾਂ ਕਿ ਮੈਂ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਨੂੰ ਛੱਡ ਰਿਹਾ ਹੈ। 

ਰਾਜ  ਅਨਾਦਕਟ  (tappu, raj anadkat) ਨੇ ਪ੍ਰਸਿੱਧ ਕਾਮੇਡੀ ਸ਼ੋਅ ਬਾਰੇ ਲਿਖਿਆ- 'ਮੈਂ ਚੰਗੇ ਦੋਸਤ ਬਣਾਏ ਅਤੇ ਬਹੁਤ ਕੁਝ ਸਿੱਖਿਆ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜੋ ਇਸ ਯਾਤਰਾ ਵਿੱਚ ਮੇਰੇ ਨਾਲ ਸਨ। ਇਹ ਮੇਰੇ ਕਰੀਅਰ ਦੇ ਸਭ ਤੋਂ ਵਧੀਆ ਸਾਲ ਸਨ। ਮੈਨੂੰ ਟੈਪੂ ਵਜੋਂ ਸਵੀਕਾਰ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਰੀ ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ। ਦੱਸ ਦੇਈਏ ਕਿ ਰਾਜ ਅਨਦਕਟ ਸਾਲ 2017 'ਚ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਾ ਹਿੱਸਾ ਬਣੇ ਸਨ। 

ਇਹ ਵੀ ਪੜ੍ਹੋ: ਲਵ ਮੈਰਿਜ ਤੋਂ ਬਾਅਦ ਫਸਿਆ ਨੌਜਵਾਨ, ਔਰਤ ਨੇ ਕਰਵਾਇਆ ਚੌਥਾ ਵਿਆਹ, ਜਾਣੋ ਪੂਰਾ ਮਾਮਲਾ 

ਜੇਕਰ ਸ਼ੋਅ ਦੀ ਗੱਲ ਕਰੀਏ ਤਾਂ ਤਾਰਕ ਮਹਿਤਾ ਕਾ ਉਲਟਾਹ ਚਸ਼ਮਾਹ ਦੀ ਫੈਨ ਫਾਲੋਇੰਗ ਬਹੁਤ ਵਧੀਆ ਹਨ ਅਤੇ ਪ੍ਰਸ਼ੰਸਕਾਂ ਨੂੰ ਵੀ ਸ਼ੋਅ ਦੇ ਕਿਰਦਾਰ ਬਹੁਤ ਵਧੀਆ ਲੱਗਦੇ ਹਨ। ਦੱਸ ਦੇਈਏ ਬੀਤੇ ਕੁਝ ਮਹੀਨੇ ਪਹਿਲਾ ਮੀਡੀਆ ਵਿੱਚ ‘ਬਬੀਤਾ ਜੀ’ ਮੁਨਮੁਨ ਦੱਤਾ ਅਤੇ ਟੱਪੂ ਰਾਜ ਦੇ ਅਫੇਅਰ ਦੀ ਖਬਰ ਨੇ ਹੰਗਾਮਾ ਮਚਾ ਦਿੱਤਾ ਹੈ। ਲੋਕ ਇਸ ਜੋੜੀ ਦੀ ਕਲਪਨਾ ਕਰਨ ਤੋਂ ਅਸਮਰੱਥ ਸਨ  ਉਹ ਵਿਸ਼ਵਾਸ ਨਹੀਂ ਕਰ ਸਕਦਾ ਕਿ ਟੱਪੂ ਬਬੀਤਾ ਜੀ ਨਾਲ ਪਿਆਰ ਕਰਦਾ ਸੀ। ਸਾਲ 2008 'ਚ ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸ਼ੁਰੂ ਹੋਇਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਕਾਮੇਡੀ ਸ਼ੋਅ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ 'ਚ ਕਈ ਸਿਤਾਰੇ ਸ਼ੋਅ ਛੱਡ ਚੁੱਕੇ ਹਨ। 

Trending news