Punjab News: ਅਧਿਆਪਕ ਪਿਛਲੇ 60 ਦਿਨਾਂ ਤੋਂ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦੇ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨੇ 'ਤੇ ਬੈਠੇ ਹਨ। ਜਿਸ ਤੋਂ ਬਾਅਦ ਕਿਸਾਨਾਂ ਨੇ ਵੀ ਅਧਿਆਪਕਾਂ ਨੂੰ ਹਿਮਾਇਤ ਦਿੰਦੇ ਹੋਏ ਧਰਨਾ ਵਿੱਚ ਸ਼ਾਮਿਲ ਹੋਏ ਸਨ।
Trending Photos
Punjab News: ਅਦਰਸ਼ ਸਕੂਲ ਟੀਚਰਾਂ ਅਤੇ ਸੰਯੁਕਤ ਕਿਸਾਨ ਮੋਰਚਾ ਜ਼ੀਰਾ ਦੇ ਵਫਦ ਦੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਉਹਨਾਂ ਦੇ ਚੰਡੀਗੜ੍ਹ ਸਥਿਤ ਦਫਤਰ ਵਿਖੇ ਅਹਿਮ ਮੀਟਿੰਗ ਹੋਈ ਹੈ। ਇਸ ਮੌਕੇ ਵਫਦ ਦੇ ਨਾਲ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੀ ਮੌਜੂਦ ਰਹੇ ਹਨ। ਅਧਿਆਪਕਾਂ ਨੇ ਆਪਣੀ ਮੰਗਾਂ ਕੈਬਨਿਟ ਮੰਤਰੀ ਹਰਪਾਲ ਚੀਮਾ ਸਹਾਮਣੇ ਰੱਖੀਆਂ। ਮੰਗਾਂ ਸੁਣ ਤੋਂ ਬਾਅਦ ਖਜ਼ਾਨਾ ਮੰਤਰੀ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਇਸ ਵਫ਼ਦ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ ,ਪ੍ਰੀਤਮ ਸਿੰਘ ਮੀਆਂ ਸਿੰਘ ਵਾਲਾ ਬੀ ਕੇ ਯੂ ਕਾਦੀਆਂ, ਕੌਮੀ ਕਿਸਾਨ ਯੂਨੀਅਨ ਤੋਂ ਸੁਖਮੰਦਰ ਸਿੰਘ ਬੂਈਆਂ ਵਾਲਾ, ਕਿਸਾਨ ਸੰਘਰਸ਼ ਕਮੇਟੀ ਤੋਂ ਜਗਰਾਜ ਸਿੰਘ ਫੋਰੋਕੇ, ਕ੍ਰਾਂਤੀਕਾਰੀ ਯੂਨੀਅਨ ਤੋਂ ਜਰਨੈਲ ਸਿੰਘ ਕਾਲੇਕੇ, ਹਰਦੀਪ ਸਿੰਘ ਕਰਮੂੰਵਾਲਾ ਬੀਕੇਯੂ ਪੰਜਾਬ, ਅਦਰਸ਼ ਸਕੂਲ ਮੁਲਾਜਮ ਯੂਨੀਅਨ ਤੋਂ ਸੁਖਦੀਪ ਕੌਰ ਸਰਾਂ ਜਨਰਲ ਸੈਕਟਰੀ, ਸਵਰਨਜੀਤ ਕੌਰ, ਹਰਸਿਮਰਨ ਸਿੰਘ ਡੀਪੀ, ਪਵਨ ਕੁਮਾਰ ਹਾਜ਼ਰ ਰਹੇ।
ਇਸ ਮੀਟਿੰਗ ਬਾਰੇ ਜਾਣਕਾਰੀ ਦੇਂਦਿਆਂ ਮੋਰਚੇ ਦੇ ਆਗੂ ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਕਿਹਾ ਕੇ ਅੱਜ ਦੀ ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾਂ ਦੀ ਹਾਜ਼ਰੀ ਵਿੱਚ ਹੋਈ ਹੈ। ਮੀਟਿੰਗ ਵਿੱਚ ਅਦਰਸ਼ ਸਕੂਲ ਹਰਦਾਸਾ ਦੇ ਟੀਚਰਾਂ ਦੀਆਂ ਮੰਗਾਂ ਬਾਰੇ ਚਰਚਾ ਹੋਈ ਹੈ. ਜਿਨ੍ਹਾਂ ਵਿੱਚ ਅਧਿਆਪਕਾਂ ਦੀ ਮੁੱਖ ਮੰਗ ,ਜਿਵੇਂ ਕਿ 13 ਸਾਲਾਂ ਤੋਂ ਹਰਦਾਸਾ ਸਕੂਲ ਦੇ ਟੀਚਰਾਂ ਦੀਆਂ ਤਨਖਾਹਾਂ ਦੂਜੇ ਅਦਰਸ਼ ਸਕੂਲਾਂ ਨਾਲੋਂ ਬਹੁਤ ਘੱਟ ਹਨ, ਇਸ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਵਫਦ ਨੂੰ ਵਿਸ਼ਵਾਸ਼ ਦਵਾਇਆ ਕੇ ਇੱਕ ਹਫਤੇ ਦੇ ਅੰਦਰ-ਅੰਦਰ ਇਹਨਾਂ ਟੀਚਰਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਤੇ ਸਰਕਾਰ ਵੱਲੋਂ ਇਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਇਸ ਮੌਕੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਮੌਜੂਦ ਰਹੇ ਨਰੇਸ਼ ਕਟਾਰੀਆ ਵਿਧਾਇਕ ਜ਼ੀਰਾ ਨੇ ਵੀ ਕਿਹਾ ਕਿ ਮੈਂ ਇਹਨਾਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਵਾਕੇ ਹੀ ਸਾਹ ਲਵਾਂਗਾ। ਦੱਸਦਈਏ ਕਿ ਅਧਿਆਪਕ ਪਿਛਲੇ 2 ਮਹੀਨਿਆਂ ਤੋਂ ਹਲਕਾ ਵਿਧਾਇਕ ਦੇ ਘਰ ਬਾਹਰ ਧਰਨਾ ਲਗਾ ਕੇ ਬੈਠੇ ਹੋਏ ਸਨ। ਜਿਸ ਤੋਂ ਬਾਅਦ ਅਧਿਆਪਕਾਂ ਨੂੰ ਕਿਸਾਨਾਂ ਨੇ ਵੀ ਆਪਣਾ ਸਮਰਥਨ ਦਿੱਤਾ। 15 ਜਨਵਰੀ ਨੂੰ ਅਧਿਆਪਕਾਂ ਅਤੇ ਕਿਸਾਨਾਂ ਨੇ ਹਾਈਵੇ ਦਾ ਇੱਕ ਰਾਹ ਜਾਮ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁੱਖਮੰਤਰੀ ਨੇ ਅਧਿਆਪਕਾਂ ਨੂੰ ਮੀਟਿੰਗ ਲਈ ਅੱਜ ਬੁਲਾਇਆ ਸੀ।