ਆਵਲਾ ਖਾਣ ਦੇ ਫਾਇਦੇ ਤਾਂ ਬਹੁਤ ਸੁਣੇ ਹੋਣੇ, ਪਰ ਕਈ ਵਾਰ ਸਿਹਤ ਲਈ ਹੋ ਜਾਂਦਾ ਹੈ ਹਾਨੀਕਾਰਕ
Advertisement
Article Detail0/zeephh/zeephh1321807

ਆਵਲਾ ਖਾਣ ਦੇ ਫਾਇਦੇ ਤਾਂ ਬਹੁਤ ਸੁਣੇ ਹੋਣੇ, ਪਰ ਕਈ ਵਾਰ ਸਿਹਤ ਲਈ ਹੋ ਜਾਂਦਾ ਹੈ ਹਾਨੀਕਾਰਕ

ਆਂਵਲੇ ਵਿਚ ਵਿਟਾਮਿਨ ਏ, ਬੀ ਕੰਪਲੈਕਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡਰੇਟ ਅਤੇ ਫਾਈਬਰ ਦੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਇਸ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਨੂੰ ਆਂਵਲੇ ਦਾ ਸੇਵਨ ਕਰਨ ਦੀ ਮਨਾਹੀ ਹੈ। 

ਆਵਲਾ ਖਾਣ ਦੇ ਫਾਇਦੇ ਤਾਂ ਬਹੁਤ ਸੁਣੇ ਹੋਣੇ, ਪਰ ਕਈ ਵਾਰ ਸਿਹਤ ਲਈ ਹੋ ਜਾਂਦਾ ਹੈ ਹਾਨੀਕਾਰਕ

ਚੰਡੀਗੜ:  ਵਾਲਾਂ ਤੋਂ ਲੈ ਕੇ ਸੁੰਦਰ ਚਮੜੀ ਤੱਕ, ਤੁਸੀਂ ਅੱਜ ਤੱਕ ਆਂਵਲਾ ਖਾਣ ਦੇ ਕਈ ਫਾਇਦੇ ਸੁਣੇ ਹੋਣਗੇ। ਆਯੁਰਵੇਦ ਵਿਚ ਆਂਵਲੇ ਨੂੰ ਵਰਦਾਨ ਮੰਨਿਆ ਗਿਆ ਹੈ। ਆਂਵਲੇ ਨੂੰ ਵਿਟਾਮਿਨ ਸੀ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜੋ ਵਿਅਕਤੀ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਬਣਾਏ ਰੱਖਣ ਦਾ ਕੰਮ ਕਰਦਾ ਹੈ। ਆਂਵਲੇ ਵਿਚ ਵਿਟਾਮਿਨ ਏ, ਬੀ ਕੰਪਲੈਕਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡਰੇਟ ਅਤੇ ਫਾਈਬਰ ਦੇ ਗੁਣ ਹੁੰਦੇ ਹਨ, ਜੋ ਸਰੀਰ ਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ। ਇਸ ਦੇ ਬਾਵਜੂਦ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕਾਂ ਨੂੰ ਆਂਵਲੇ ਦਾ ਸੇਵਨ ਕਰਨ ਦੀ ਮਨਾਹੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਆਂਵਲੇ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ....

 

 

ਜ਼ਿਆਦਾ ਆਂਵਲਾ ਖਾਣ ਦੇ ਨੁਕਸਾਨ

 

* ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਂਵਲੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਂਵਲੇ ਵਿਚ ਮੌਜੂਦ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਹਾਈਪਰ ਐਸੀਡਿਟੀ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵਧਾ ਸਕਦੀ ਹੈ।

 

* ਜਿਨ੍ਹਾਂ ਲੋਕਾਂ ਨੇ ਹਾਲ ਹੀ ਵਿਚ ਸਰਜਰੀ ਕਰਵਾਈ ਹੈ, ਉਨ੍ਹਾਂ ਨੂੰ ਵੀ ਆਂਵਲੇ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਇਸ ਫਲ ਦਾ ਜ਼ਿਆਦਾ ਸੇਵਨ ਕਰਨ ਨਾਲ ਖੂਨ ਵਹਿਣ ਦਾ ਖਤਰਾ ਵੱਧ ਜਾਂਦਾ ਹੈ। ਲੰਬੇ ਸਮੇਂ ਤੱਕ ਖੂਨ ਵਹਿਣ ਨਾਲ ਹਾਈਪੋਕਸੀਮੀਆ, ਗੰਭੀਰ ਐਸਿਡੋਸਿਸ, ਜਾਂ ਮਲਟੀਆਰਗਨ ਡਿਸਫੰਕਸ਼ਨ ਹੋ ਸਕਦਾ ਹੈ।

 

* ਆਂਵਲੇ ਵਿਚ ਮੌਜੂਦ ਐਂਟੀਪਲੇਟਲੇਟ ਗੁਣ ਖੂਨ ਦੇ ਥੱਕੇ ਬਣਨ ਤੋਂ ਰੋਕ ਸਕਦੇ ਹਨ। ਆਂਵਲੇ ਦਾ ਇਹ ਗੁਣ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਦਾ ਹੈ, ਪਰ ਜੋ ਲੋਕ ਪਹਿਲਾਂ ਹੀ ਕਿਸੇ ਵੀ ਤਰ੍ਹਾਂ ਦੇ ਖੂਨ ਸੰਬੰਧੀ ਵਿਕਾਰ ਤੋਂ ਪੀੜਤ ਹਨ, ਉਨ੍ਹਾਂ ਲਈ ਆਂਵਲਾ ਚੰਗਾ ਵਿਕਲਪ ਨਹੀਂ ਹੈ।

 

 

* ਜੇਕਰ ਤੁਸੀਂ ਘੱਟ ਬਲੱਡ ਸ਼ੂਗਰ ਦੇ ਮਰੀਜ਼ ਹੋ, ਤਾਂ ਤੁਹਾਨੂੰ ਆਂਵਲੇ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਆਂਵਲਾ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜੋ ਲੋਕ ਸ਼ੂਗਰ ਦੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਵੀ ਆਂਵਲੇ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

 

* ਆਂਵਲਾ ਫਾਈਬਰ ਨਾਲ ਭਰਪੂਰ ਹੋਣ ਕਾਰਨ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਜੋ ਲੋਕ ਰੋਜ਼ਾਨਾ ਆਂਵਲਾ ਖਾਂਦੇ ਹਨ, ਉਨ੍ਹਾਂ ਨੂੰ ਵੀ ਜ਼ਿਆਦਾ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਉਹ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿ ਸਕਣ।

 

* ਹਾਈਪਰਟੈਨਸ਼ਨ ਅਤੇ ਕਿਡਨੀ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਆਂਵਲੇ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ 'ਚ ਸੋਡੀਅਮ ਦਾ ਪੱਧਰ ਵੱਧ ਜਾਂਦਾ ਹੈ, ਜਿਸ ਕਾਰਨ ਕਿਡਨੀ ਆਪਣਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ।

 

* ਆਂਵਲੇ ਵਿਚ ਮੌਜੂਦ ਵਿਟਾਮਿਨ-ਸੀ ਦੇ ਜ਼ਿਆਦਾ ਸੇਵਨ ਨਾਲ ਪਿਸ਼ਾਬ ਵਿਚ ਜਲਨ ਮਹਿਸੂਸ ਹੁੰਦੀ ਹੈ। ਇੰਨਾ ਹੀ ਨਹੀਂ ਕਈ ਲੋਕਾਂ ਨੂੰ ਪਿਸ਼ਾਬ ਦੀ ਬਦਬੂ ਵੀ ਆ ਸਕਦੀ ਹੈ।

 

WATCH LIVE TV 

Trending news