">ਕੈਪਟਨ ਨੇ ਉਤਾਰੇ 22 ਉਮੀਦਵਾਰ, ਖ਼ੁਦ ਪਟਿਆਲਾ ਤੋਂ ਗੱਡਿਆ ਝੰਡਾ
Advertisement

ਕੈਪਟਨ ਨੇ ਉਤਾਰੇ 22 ਉਮੀਦਵਾਰ, ਖ਼ੁਦ ਪਟਿਆਲਾ ਤੋਂ ਗੱਡਿਆ ਝੰਡਾ

ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

फोटो

ਚੰਡੀਗੜ੍ਹ/ ਨਿਤਿਕਾ ਮਹੇਸ਼ਵਰੀ-  ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 17 ਮਾਲਵਾ, 2 ਮਾਝਾ ਤੇ ਦੁਆਬਾ ਤੋਂ 3 ਉਮੀਦਵਾਰ ਉਤਾਰੇ ਹਨ। ਕੈਪਟਨ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਦਾ ਦਾਅਵਾ ਕੀਤਾ ਹੈ। ਪਹਿਲੀ ਸੂਚੀ ਵਿੱਚ 9 ਜੱਟ ਸਿੱਖ, 4 SC, 5 OBC, 5 ਹਿੰਦੂ ਤੇ ਇੱਕ ਮੁਸਲਿਮ ਉਮੀਦਵਾਰ ਨੂੰ ਸ਼ਾਮਲ ਕੀਤਾ ਹੈ ।

ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੇ ਚਲਦੇ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਨੂੰ 37 ਸੀਟਾਂ ਮਿਲੀਆਂ ਹਨ ਜਦੋਂਕਿ ਕੈਪਟਨ ਅਜੇ ਵੀ 5 ਹੋਰ ਮੰਗ ਰਹੇ ਹਨ।

ਕੈਪਟਨ ਮੁਤਾਬਕ ਉਹਨਾਂ ਨੂੰ ਮਿਲੀਆਂ 37 ਸੀਟਾਂ ਵਿਚੋਂ ਜ਼ਿਆਦਾਤਰ ਸੀਟਾਂ ਮਾਲਵਾ ਖੇਤਰ ਦੀਆਂ ਹਨ। ਕੈਪਟਨ ਦਾ ਦਾਅਵਾ ਹੈ ਕਿ ਮਾਲਵਾ ਖੇਤਰ ਅਜੇ ਵੀ ਉਹਨਾਂ ਦੇ ਨਾਲ ਹੈ।

ਕੈਪਟਨ ਅਮਰਿੰਦਰ ਦੇ ਇਸ ਖੇਤਰ ਨਾਲ ਮਜ਼ਬੂਤ ਪਰਿਵਾਰਕ ਸਬੰਧ ਹਨ, ਜੋ ਕਿ ਪਟਿਆਲਾ ਦੀ ਪੁਰਾਣੀ ਸ਼ਾਹੀ ਰਿਆਸਤ ਦਾ ਹਿੱਸਾ ਹੁੰਦਾ ਸੀ।

ਇਸ ਸਮੇਂ ਮਾਝਾ ਖੇਤਰ ਦੀ ਸੀਟ ਅਲਾਟਮੈਂਟ ਵਿੱਚ ਪੀਐਲਸੀ ਦੀ ਹਿੱਸੇਦਾਰੀ 7 ਹੈ, ਜਦੋਂ ਕਿ ਦੋਆਬਾ ਖੇਤਰ ਵਿੱਚ ਚਾਰ ਸੀਟਾਂ ਹਨ।

 ਪਹਿਲੀ ਸੂਚੀ ਵਿੱਚ ਇੱਕ ਮਹਿਲਾ ਉਮੀਦਵਾਰ ਵੀ ਹੈ। ਸਾਬਕਾ ਅਕਾਲੀ ਵਿਧਾਇਕ ਅਤੇ ਮਰਹੂਮ ਡੀਜੀਪੀ ਇਜ਼ਹਾਰ ਆਲਮ ਖਾਨ ਦੀ ਪਤਨੀ ਫਰਜ਼ਾਨਾ ਆਲਮ ਖਾਨ ਮਾਲਵਾ ਖੇਤਰ ਦੇ ਮਾਲੇਰਕੋਟਲਾ ਤੋਂ ਚੋਣ ਲੜਨਗੇ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਘਰੇਲੂ ਹਲਕੇ ਪਟਿਆਲਾ ਸ਼ਹਿਰੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ ।ਜਦੋਂ ਕਿ ਪਟਿਆਲਾ ਦਿਹਾਤੀ ਤੋਂ ਕੈਪਟਨ ਦੇ ਖ਼ਾਸ ਤੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਉਮੀਦਵਾਰ ਬਣਾਇਆ ਗਿਆ ਹੈ। 

ਸਨੌਰ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਅਤੇ ਉਹਨਾਂ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਪੁੱਤਰ ਬਿਕਰਮਜੀਤ ਇੰਦਰ ਸਿੰਘ ਚਾਹਲ ਚੋਣ ਲੜਨਗੇ। 
ਦੋਆਬਾ ਖੇਤਰ ਤੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਭੁਲੱਥ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਉਰਫ਼ ਗੋਰਾ ਗਿੱਲ ਅਤੇ ਨਕੋਦਰ ਤੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਜੀਤਪਾਲ ਸਿੰਘ ਸ਼ਾਮਲ ਹਨ। 

ਕੈਪਟਨ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਸੂਚੀ ਇਸ ਪ੍ਰਕਾਰ ਹੈਂ

ਪਟਿਆਲਾ ਸ਼ਹਿਰੀ-ਕੈਪਟਨ ਅਮਰਿੰਦਰ ਸਿੰਘ, ਪਟਿਆਲਾ ਦਿਹਾਤੀ- ਸੰਜੀਵ ਸ਼ਰਮਾ ਬਿੱਟੂ, ਖਰੜ-ਕਮਲਦੀਪ ਸਿੰਘ ਸੈਣੀ, ਆਤਮ ਨਗਰ- ਪ੍ਰੇਮ ਮਿੱਤਲ, ਮਲੇਰਕੋਟਲਾ-ਫਰਜ਼ਾਨਾ ਆਲਮ, ਲੁਧਿਆਣਾ ਦੱਖਣੀ-ਸਤਿੰਦਰਪਾਲ ਸਿੰਘ ਤਾਜਪੁਰੀ, ਲੁਧਿਆਣਾ ਪੂਰਬੀ-ਜਗਮੋਹਨ ਸ਼ਰਮਾ, ਨਕੋਦਰ-ਅਜੀਤ ਪਾਲ,
ਫਤਿਹਗੜ੍ਹ ਚੂੜੀਆਂ ਤਜਿੰਦਰ ਸਿੰਘ ਰੰਧਾਵਾ, ਦਾਖਾ-ਦਮਨਜੀਤ ਮੋਹੀ, ਧਰਮਕੋਟ-ਰਵਿੰਦਰ ਸਿੰਘ ਗਰੇਵਾਲ. ਨਿਹਾਲ ਸਿੰਘ ਵਾਲਾ-ਮੁਖਤਿਆਰ ਸਿੰਘ, ਬਠਿੰਡਾ ਸ਼ਹਿਰੀ-ਰਾਜ ਨੰਬਰਦਾਰ ਦਿਹਾਤੀ, ਬਠਿੰਡਾ ਦਿਹਾਤੀ-ਸਵੇਰਾ ਸਿੰਘ, ਬੁਢਲਾਡਾ-ਭੋਲਾ ਸਿੰਘ ਹਸਨਪੁਰ, ਭਦੌੜ-ਧਰਮ ਸਿੰਘ ਫ਼ੌਜੀ, ਸਨੌਰ-ਵਿਕਰਮਜੀਤ ਇੰਦਰ ਸਿੰਘ ਚਹਿਲ, ਸਮਾਣਾ-ਸੁਰਿੰਦਰ ਸਿੰਘ ਖੇੜਕੀ, ਅੰਮ੍ਰਿਤਸਰ ਦੱਖਣੀ-ਹਰਜਿੰਦਰ ਸਿੰਘ ਠੇਕੇਦਾਰ, ਨਵਾਂ ਸ਼ਹਿਰ-ਸਤਵੀਰ ਸਿੰਘ ਪੱਲੀ, ਰਾਮਪੁਰਾ ਫੂਲ-ਅਜੀਤ ਸ਼ਰਮਾ ਅਤੇ ਭੁਲੱਥ ਤੋਂ ਅਮਨਦੀਪ ਸਿੰਘ ਸ਼ਾਮਲ ਹਨ।

Trending news