ਨਵਾਂਸ਼ਹਿਰ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ 30 ਬੋਰ ਦੇ 2 ਪਿਸਟਲ , 4 ਮੈਗਜੀਨ, 15 ਜਿੰਦਾ ਕਾਰਤੂਸ, ਇੱਕ ਸਕੂਟੀ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।
Trending Photos
ਚੰਡੀਗੜ੍ਹ: ਨਵਾਂਸ਼ਹਿਰ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ 30 ਬੋਰ ਦੇ 2 ਪਿਸਟਲ , 4 ਮੈਗਜੀਨ, 15 ਜਿੰਦਾ ਕਾਰਤੂਸ, ਇੱਕ ਸਕੂਟੀ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।
ਇਸ ਗਿਰੋਹ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਭਾਗੀਰਥ ਰੱਛ ਸਿੰਘ ਮੀਣਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ਼ ਅਤੇ ਨਵਾਂਸ਼ਹਿਰ ਪੁਲਿਸ ਵਲੋਂ ਨਵਾਂਸ਼ਹਿਰ-ਗੜਸ਼ੰਕਰ ਹਾਈਵੇਅ ਪੁਲ ਦੇ ਥੱਲੇ ਨਾਕਾ ਬੰਦੀ ਕੀਤੀ ਹੋਈ ਸੀ। ਨਵਾਂਸ਼ਹਿਰ ਸਾਇਡ ਤੋਂ ਇੱਕ ਮੋਟਰਸਾਈਕਲ ਅਤੇ ਇੱਕ ਸਕੂਟੀ ਤੇ ਸਵਾਰ 7 ਨੌਜਵਾਨ ਆ ਰਹੇ ਸਨ। ਜਦੋਂ ਇਨ੍ਹਾਂ ਨੂੰ ਰੋਕ ਕੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 30 ਬੋਰ ਦੇ 2 ਪਿਸਟਲ, 15 ਜਿੰਦਾ ਰੌਂਦ, 4 ਮੈਗਜ਼ੀਨ, 1 ਸਕੂਟੀ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ।
ਸੁੱਖਾ ਕਾਹਲਵਾਂ ਕਤਲ ਮਾਮਲੇ ’ਚ ਚਸ਼ਮਦੀਦ ਗਵਾਹ ਦੀ ਕਰਨੀ ਸੀ ਹੱਤਿਆ
ਪੁਲਿਸ ਨੂੰ ਖੂਫੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕੁੱਝ ਵਿਆਕਤੀ ਨਵਾਂਸ਼ਹਿਰ ਏਰੀਏ ਵਿੱਚ ਇੱਕ ਕਤਲ ਨੂੰ ਅੰਜਾਮ ਦੇਣ ਦੀ ਤਾਂਘ ਵਿੱਚ ਹਨ। ਜਦੋਂ ਇਹਨਾਂ ਨੂੰ ਕਾਬੂ ਕਰਕੇ ਮੁੱਢਲੀ ਪੁਛਗਿੱਛ ਕੀਤੀ ਗਈ ਤਾਂ ਇਸ ਦੌਰਾਨ ਮੰਨਿਆ ਕਿ ਇਹਨਾਂ ਦਾ ਮਾਸਟਰ ਮਾਂਈਡ ਵਿਆਕਤੀ ਜੋ ਅਮਰੀਕਾ ਵਿੱਚ ਬੈਠਾ ਅਤੇ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ ਜਿਸਦਾ ਨਾਮ ਅੰਮ੍ਰਿਤਪਾਲ ਸਿੰਘ ਹੈ। ਉਸਦੇ ਕਹਿਣ ’ਤੇ ਗੈਂਗਸਟਰ ਸੁੱਖਾ ਕਾਹਲਵਾਂ (Sukha Kahlwan), ਜਿਸਦੀ ਕੁੱਝ ਸਾਲ ਪਹਿਲਾਂ ਕੁੱਝ ਵਿਅਕਤੀਆਂ ਵਲੋਂ ਫਗਵਾੜਾ ਵਿੱਚ ਕਤਲ ਕੀਤਾ ਗਿਆ ਸੀ। ਉਸਦੇ ਚਸ਼ਮਦੀਦ ਗਵਾਹ ਨਵਾਂ ਸ਼ਹਿਰ ਵਾਸੀ ਗੋਪੀ ਨਿੱਝਰ ਦੀ ਹੱਤਿਆ ਕਰਨਾ ਸੀ।
ਜਲੰਧਰ ਦੇ ਨਾਮ ਵਿਅਕਤੀ ਦੀ ਫਿਰੌਤੀ ਤੋਂ ਬਾਅਦ ਹੱਤਿਆ ਦੀ ਸੀ ਯੋਜਨਾ
ਗੋਪੀ ਨਿੱਝਰ ਦੀ ਹੱਤਿਆ ਤੋਂ ਬਾਅਦ ਜਲੰਧਰ ਦੇ ਇੱਕ ਨਾਮੀ ਵਿਅਕਤੀ ਤੋਂ ਫਿਰੋਤੀ ਲੈਣ ਉਪਰੰਤ ਉਸਦੀ ਵੀ ਹੱਤਿਆ ਕਰਨੀ ਸੀ। ਇਹਨਾਂ ਦੀ ਪਹਿਚਾਣ ਰੋਹਿਤ ਕੁਮਾਰ ਵਾਸੀ ਨਵਾਂਸ਼ਹਿਰ, ਰੂਪੇਸ਼ ਕੁਮਾਰ ਵਾਸੀ ਫਾਜ਼ਿਲਕਾ, ਰਣਯੋਧ ਕੁਮਾਰ ਵਾਸੀ ਫਿਰੋਜ਼ਪੁਰ, ਓਮ ਬਹਾਦੁਰ ਵਾਸੀ ਨਵਾਂਸ਼ਹਿਰ, ਰਜਿੰਦਰ ਸਿੰਘ ਵਾਸੀ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਵਾਸੀ ਫਿਰੋਜ਼ਪੁਰ ਅਤੇ ਸ਼ਸ਼ੀ ਕੁਮਾਰ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।
ਇਹਨਾਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਕੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਇਹਨਾਂ ਕੋਲੋਂ ਹੋਰ ਪੁਛਗਿੱਛ ਕੀਤੀ ਜਾ ਸਕੇ।