ਪਟਿਆਲਾ ’ਚ ਹੋਈ 35 ਲੱਖ ਰੁਪਏ ਦੀ ਚੋਰੀ ਵਿੱਚ ਸੀ 'ਕੜੀਆ ਗੈਂਗ' ਦਾ ਹੱਥ
Advertisement
Article Detail0/zeephh/zeephh1302529

ਪਟਿਆਲਾ ’ਚ ਹੋਈ 35 ਲੱਖ ਰੁਪਏ ਦੀ ਚੋਰੀ ਵਿੱਚ ਸੀ 'ਕੜੀਆ ਗੈਂਗ' ਦਾ ਹੱਥ

ਪਟਿਆਲਾ ’ਚ 10 ਦਿਨ ਪਹਿਲਾਂ 12 ਸਾਲਾਂ ਦੇ ਬੱਚੇ ਵਲੋਂ ਐੱਸਬੀਆਈ (SBI) ’ਚੋਂ 35 ਲੱਖ ਰੁਪਏ ਦੀ ਚੋਰੀ ਕੀਤੀ ਗਈ ਸੀ। ਹੁਣ ਪਟਿਆਲਾ ਦੀ ਸੀਆਈਏ (CIA) ਸਟਾਫ਼ ਪੁਲਿਸ ਨੇ ਵੱਖ-ਵੱਖ ਪਹਿਲੂਆਂ ’ਤੇ ਤਫ਼ਤੀਸ਼ ਕਰਦਿਆਂ ਅੰਤਰ-ਰਾਜੀ ਚੋਰ ਗਿਰੋਹ ਦੀ ਪਹਿਚਾਣ ਕੀਤੀ ਹੈ। 

ਪਟਿਆਲਾ ’ਚ ਹੋਈ 35 ਲੱਖ ਰੁਪਏ ਦੀ ਚੋਰੀ ਵਿੱਚ ਸੀ 'ਕੜੀਆ ਗੈਂਗ' ਦਾ ਹੱਥ

ਚੰਡੀਗੜ੍ਹ: ਪਟਿਆਲਾ ’ਚ 10 ਦਿਨ ਪਹਿਲਾਂ 12 ਸਾਲਾਂ ਦੇ ਬੱਚੇ ਵਲੋਂ ਐੱਸਬੀਆਈ (SBI) ’ਚੋਂ 35 ਲੱਖ ਰੁਪਏ ਦੀ ਚੋਰੀ ਕੀਤੀ ਗਈ ਸੀ। ਹੁਣ ਪਟਿਆਲਾ ਦੀ ਸੀਆਈਏ (CIA) ਸਟਾਫ਼ ਪੁਲਿਸ ਨੇ ਵੱਖ-ਵੱਖ ਪਹਿਲੂਆਂ ’ਤੇ ਤਫ਼ਤੀਸ਼ ਕਰਦਿਆਂ ਅੰਤਰ-ਰਾਜੀ ਚੋਰ ਗਿਰੋਹ ਦੀ ਪਹਿਚਾਣ ਕੀਤੀ ਹੈ। 

ਮੱਧਪ੍ਰਦੇਸ਼ ਦੇ ਚੋਰ ਗਿਰੋਹ ਨੇ ਦਿੱਤਾ 35 ਲੱਖ ਦੀ ਚੋਰੀ ਨੂੰ ਅੰਜਾਮ
ਇੱਥੇ ਦੱਸਣਾ ਬਣਦਾ ਹੈ ਕਿ  ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ (SSP Deepak Pareek) ਵਲੋਂ ਵਾਰਦਾਤ ਵਾਲੇ ਦਿਨ ਤੋਂ ਹੀ ਇਸ ਸਾਰੇ ਆਪ੍ਰੇਸ਼ਨ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚੋਰੀ ਦੀ ਵਾਰਦਾਤ ਦਾ ਸਾਰਾ ਪੈਸਾ ਮੱਧਪ੍ਰਦੇਸ਼ ਦੇ ਪਿੰਡ ਕੜੀਆਂ ਦੇ ਗੈਂਗ ਮੈਂਬਰ ਦੇ ਘਰ ਪਹੁੰਚਿਆ ਹੈ। ਪੰਜਾਬ ਪੁਲਿਸ ਦੁਆਰਾ ਦੋਸ਼ੀ ਰਾਜੇਸ਼ ਦੇ ਘਰ ਰੇਡ ਕਰ 33 ਲੱਖ 50 ਹਜ਼ਾਰ ਰੁਪਏ ਤੇ ਹੋਰ ਕਾਗਜ਼ਾਤ ਬਰਾਮਦ ਕੀਤੇ ਗਏ ਹਨ। 

'ਕੜੀਆ ਗੈਂਗ' ਦੇ ਨਾਮ ਨਾਲ ਮਸ਼ਹੂਰ ਹੈ ਇਹ ਚੋਰ ਗਿਰੋਹ
ਐੱਸਐੱਸਪੀ ਪਾਰਿਕ ਨੇ ਇਸ ਗਿਰੋਹ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਗੈਂਗ ਦੇ ਮੈਂਬਰ ਕੈਸ਼ੀਅਰ ਦੇ ਕੋਲ ਪਈ ਨਕਦੀ, ਏਟੀਐੱਮ ’ਚੋਂ ਪੈਸੇ ਕਢਵਾਉਂਦੇ ਸਮੇਂ ਅਤੇ ਬੈਂਕ ਚੋਂ ਪੈਸੇ ਕਢਵਾ ਕੇ ਲਿਜਾ ਰਹੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹ ਚੋਰ ਗਿਰੋਹ ਦਾ ਜਾਲ ਪੂਰੇ ਭਾਰਤ ’ਚ ਫੈਲਿਆ ਹੋਇਆ ਹੈ, ਇਸ ਗਿਰੋਹ ਦੁਆਰਾ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਈ ਟ੍ਰੇਨਿੰਗ ਦੇਕੇ ਤਿਆਰ ਕੀਤਾ ਜਾਂਦਾ ਹੈ। ਇਹ ਗਿਰੋਹ ਆਪਣੇ ਪਿੰਡ ਕੜੀਆਂ ਗੈਂਗ (Kariya Gang) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੜੀਆਂ ਗੈਂਗ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  

ਜ਼ਿਕਰਯੋਗ ਹੈ ਕਿ ਮਿਤੀ 3-8-2022 ਨੂੰ ਸਟੇਟ ਬੈਂਕ ਆਫ਼ ਇੰਡੀਆ ਦੇ ਕਰਮਚਾਰੀਆਂ ਨੇ 35 ਲੱਖ ਰੁਪਏ ਦੀ ਰਕਮ ਏਟੀਐੱਮ ਮਸ਼ੀਨ ’ਚ ਲੋਡ ਕਰਨ ਲਈ ਰੱਖੀ ਸੀ। ਪਰ ਉਸ ਤੋਂ ਪਹਿਲਾਂ ਹੀ ਕੁਝ ਸ਼ੱਕੀ ਲੋਕ ਜਿਨ੍ਹਾਂ ’ਚ 1 ਬੱਚਾ ਵੀ ਸ਼ਾਮਲ ਸੀ, ਬੈਂਕ ਦੇ ਅੰਦਰ ਦਾਖ਼ਲ ਹੋਕੇ 35 ਲੱਖ ਦੀ ਨਕਦੀ ਵਾਲਾ ਬੈੱਗ ਚੁੱਕਕੇ ਪਲਕ ਝਪਕਦਿਆਂ ਹੀ ਫ਼ਰਾਰ ਹੋ ਗਏ। ਸਾਰੀ ਘਟਨਾ ਦੀਆਂ ਤਸਵੀਰਾਂ ਬੈਂਕ ’ਚ ਲੱਗੇ ਸੀਸੀਟੀਵੀ ਕੈਮਰੇ (CCTV Cameras) ’ਚ ਕੈਦ ਹੋ ਗਈਆਂ ਸਨ। ਪੁਲਿਸ ਵਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇੱਕ ਅੰਤਰ-ਰਾਸ਼ਟਰੀ ਗੈਂਗ ਦੇ ਮੈਂਬਰਾਂ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। 

 

Trending news