'ਆਪ' ਦਾ ਮੁੱਖ ਮੰਤਰੀ ਕੌਣ ਹੋਵੇਗਾ, ਤੈਅ ਕਰੇਗਾ ਇਹ ਨੰਬਰ
Advertisement

'ਆਪ' ਦਾ ਮੁੱਖ ਮੰਤਰੀ ਕੌਣ ਹੋਵੇਗਾ, ਤੈਅ ਕਰੇਗਾ ਇਹ ਨੰਬਰ

ਸੂਬਾ ਵਾਸੀ ਇਸ ਨੰਬਰ 'ਤੇ ਕਾਲ, ਮੈਸੇਜ ਅਤੇ ਵਟਸਐਪ ਕਰਕੇ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਂ ਮੁੱਖ ਮੰਤਰੀ ਵਜੋਂ ਦਰਜ ਕਰਵਾ ਸਕਦੇ ਹਨ। 

'ਆਪ' ਦਾ ਮੁੱਖ ਮੰਤਰੀ ਕੌਣ ਹੋਵੇਗਾ, ਤੈਅ ਕਰੇਗਾ ਇਹ ਨੰਬਰ

ਚੰਡੀਗੜ: ਪੰਜਾਬ ਦੀ ਜਨਤਾ ਤੈਅ ਕਰੇਗੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ।ਜੀ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਉਮੀਦਵਾਰ ਪੰਜਾਬ ਦੇ ਲੋਕ ਤੈਅ ਕਰਨਗੇ। ਇਸ ਲਈ ਉਹਨਾਂ ਨੇ ਇਕ ਨੰਬਰ 70748-70748 ਜਾਰੀ ਕੀਤਾ ਹੈ। ਸੂਬਾ ਵਾਸੀ ਇਸ ਨੰਬਰ 'ਤੇ ਕਾਲ, ਮੈਸੇਜ ਅਤੇ ਵਟਸਐਪ ਕਰਕੇ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਂ ਮੁੱਖ ਮੰਤਰੀ ਵਜੋਂ ਦਰਜ ਕਰਵਾ ਸਕਦੇ ਹਨ। ਇਹ ਨੰਬਰ 13 ਜਨਵਰੀ ਤੋਂ 17 ਜਨਵਰੀ ਸ਼ਾਮ 5 ਵਜੇ ਤੱਕ ਚੱਲਦਾ ਰਹੇਗਾ।

ਹਲਾਂਕਿ ਆਮ ਆਦਮੀ ਪਾਰਟੀ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦਾ ਨਾਂ ਹੀ ਮੁੱਖ ਮੰਤਰੀ ਉਮੀਦਵਾਰ ਵਜੋਂ ਤੈਅ ਕੀਤਾ ਗਿਆ ਹੈ, ਜਿਸ 'ਤੇ ਪਾਰਟੀ ਆਗੂਆਂ ਨੇ ਸਹਿਮਤੀ ਪ੍ਰਗਟਾਈ ਸੀ। ਪਰ ਭਗਵੰਤ ਮਾਨ ਦੇ ਕਹਿਣ 'ਤੇ ਹੀ ਲੋਕਾਂ ਦੀ ਰਾਇ ਲੈਣ ਦਾ ਫ਼ੈਸਲਾ ਲਿਆ ਗਿਆ।

 

WATCH LIVE TV

Trending news