PSPCL Two Employee Death: ਬਿਜਲੀ ਦੇ ਟਾਵਰ 'ਤੇ ਕੰਮ ਕਰਦੇ ਸਮੇਂ ਦੋ ਲਾਈਨਮੈਨਾਂ ਦੀ ਉਪਰੋਂ ਡਿੱਗਣ ਕਾਰਨ ਮੌਤ
Advertisement
Article Detail0/zeephh/zeephh1735154

PSPCL Two Employee Death: ਬਿਜਲੀ ਦੇ ਟਾਵਰ 'ਤੇ ਕੰਮ ਕਰਦੇ ਸਮੇਂ ਦੋ ਲਾਈਨਮੈਨਾਂ ਦੀ ਉਪਰੋਂ ਡਿੱਗਣ ਕਾਰਨ ਮੌਤ

PSPCL Two Employee Death:ਸ੍ਰੀ ਕੀਰਤਪੁਰ ਸਾਹਿਬ ਵਿੱਚ ਅੱਜ ਇਕ ਦੁਖਦਾਈ ਘਟਨਾ ਵਾਪਰ ਗਈ। ਇਸ ਘਟਨਾ ਵਿੱਚ ਪਾਵਰਕਾਮ ਦੇ ਦੋ ਮੁਲਾਜ਼ਮਾਂ ਦੀ ਮੌਤ ਹੋ ਗਈ।

PSPCL Two Employee Death: ਬਿਜਲੀ ਦੇ ਟਾਵਰ 'ਤੇ ਕੰਮ ਕਰਦੇ ਸਮੇਂ ਦੋ ਲਾਈਨਮੈਨਾਂ ਦੀ ਉਪਰੋਂ ਡਿੱਗਣ ਕਾਰਨ ਮੌਤ

PSPCL Two Employee Death: ਸ੍ਰੀ ਕੀਰਤਪੁਰ ਸਾਹਿਬ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਅਬਾਂਨਕੋਟ ਵਿਖੇ ਇੱਕ ਦਰਦਨਾਕ ਘਟਨਾ ਵਾਪਰ ਗਈ ਜਿਸ ਵਿੱਚ ਟਾਵਰ ਦੇ ਉਪਰੋਂ ਡਿੱਗਣ ਕਾਰਨ ਪੀਐਸਪੀਸੀਐਲ ਦੇ 2 ਮੁਲਾਜ਼ਮਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਭਰਤਗੜ੍ਹ ਚੌਂਕੀ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਿਜਲੀ ਵਿਭਾਗ ਦੇ 2 ਕਰਮਚਾਰੀ ਬਿਜਲੀ ਦੇ ਟਾਵਰ ਨੂੰ ਕੁਨੈਕਟ ਕਰ ਰਹੇ ਸਨ।

ਕੰਮ ਕਰਦੇ ਸਮੇਂ ਟਾਵਰ ਡਿੱਗ ਗਿਆ, ਜਿਸ ਦੌਰਾਨ ਟਾਵਰ ਦੇ ਉੱਪਰ ਕੰਮ ਕਰ ਰਹੇ 2 ਕਰਮਚਾਰੀ ਹੇਠਾਂ ਡਿੱਗ ਗਏ। ਹੇਠਾਂ ਡਿੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ। ਸਾਥੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਰੂਪਨਗਰ ਲਿਆਂਦਾ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਥੇ ਹੀ ਦੋਵਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ

ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕਾਂ ਦੀ ਪਛਾਣ ਹਰਨੇਕ ਸਿੰਘ (54 ਸਾਲ) ਪੁੱਤਰ ਕੁਲਦੀਪ ਸਿੰਘ ਪਿੰਡ ਮਟੌਰ ਅਤੇ ਸੰਤੋਸ਼ ਸਿੰਘ ਪੁੱਤਰ ਰਾਮ ਸਿੰਘ ਪਿੰਡ ਦਹੀਰਪੁਰ ਥਾਣਾ ਨੂਰਪੁਰ ਬੇਦੀ ਉਮਰ 41 ਸਾਲ ਵਜੋਂ ਹੋਈ ਹੈ। 

 
ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਜਲੰਧਰ ਦੇ ਭੋਗਪੁਰ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਲਦੋਈ 'ਚ ਇਕ ਲਾਈਨਮੈਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਲਾਈਨਮੈਨ 2 ਘੰਟੇ ਤੱਕ ਤਾਰਾਂ ਨਾਲ ਲਟਕਦਾ ਰਿਹਾ ਅਤੇ ਉਸ ਦੇ ਸਰੀਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਪਰ ਸੂਚਨਾ ਦੇ ਬਾਵਜੂਦ ਕੋਈ ਵੀ ਉਸ ਨੂੰ ਖੰਭੇ ਤੋਂ ਹੇਠਾਂ ਉਤਾਰਨ ਨਹੀਂ ਆਇਆ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਮਰਨ ਵਾਲੇ ਲਾਈਨਮੈਨ ਦਾ ਨਾਂ ਪਵਿੱਤਰ ਸਿੰਘ (40) ਵਾਸੀ ਪਿੰਡ ਭਟਨੂਰਾ ਲੁਬਾਣਾ ਹੈ। ਇਲਾਕੇ ਵਿਚ ਬਿਜਲੀ ਗੁੱਲ ਹੋਣ 'ਤੇ ਅਕਸਰ ਲੋਕ ਪਵਿੱਤਰ ਨੂੰ ਆਪਣੇ ਨਾਲ ਲੈ ਜਾਂਦੇ ਸਨ। ਸ਼ਨੀਵਾਰ ਨੂੰ ਵੀ ਲਾਈਨਾਂ 'ਚ ਖਰਾਬੀ ਆ ਗਈ ਸੀ ਅਤੇ ਉਸ ਨੂੰ ਠੀਕ ਕਰਨ ਲਈ ਉਹ ਖੰਭੇ 'ਤੇ ਚੜ੍ਹ ਗਿਆ ਸੀ। ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਤਾਰਾਂ 'ਤੇ ਡਿੱਗ ਗਿਆ ਅਤੇ ਉਨ੍ਹਾਂ 'ਚ ਫਸ ਗਿਆ ਸੀ।

ਇਹ ਵੀ ਪੜ੍ਹੋ : Punjab News: ਪੁਲਿਸ ਤੇ BSF ਨੇ ਸ਼ੁਰੂ ਕੀਤਾ ਸਰਚ ਅਭਿਆਨ: ਖੇਤਾਂ 'ਚੋਂ ਮਿਲਿਆ ਇੱਕ ਹੋਰ ਪਾਕਿਸਤਾਨੀ ਡਰੋਨ

ਸ੍ਰੀ ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ

Trending news