ਵਾਰਦਾਤ ਦੌਰਾਨ ਅੱਧਾ ਘੰਟੇ ਲੁਟੇਰੇ ਏਜੰਸੀ ਅੰਦਰ ਘੁੰਮਦੇ ਰਹੇ, ਦਫ਼ਤਰ ’ਚ ਅਲਮਾਰੀਆਂ ਦੇ ਜਿੰਦਰੇ ਤੋੜ ਨਕਦੀ ਲੱਭੀ ਪਰ ਜਦੋਂ ਉਨ੍ਹਾਂ ਦੇ ਹੱਥ ਕੁਝ ਨਾ ਲੱਗਿਆ ਤਾਂ ਏਜੰਸੀ ’ਚ ਖੜ੍ਹੇ 2 ਨਵੇਂ ਟਰੈਕਟਰ ਹੀ ਭੱਜਾ ਕੇ ਲੈ ਗਏ।
Trending Photos
ਚੰਡੀਗੜ੍ਹ: ਜਲੰਧਰ ਦੇ ਤਹਿਤ ਆਉਂਦੇ ਕਸਬਾ ਫਿਲੌਰ ’ਚ ਨੈਸ਼ਨਲ ਹਾਈਵੇਅ ’ਤੇ ਸਥਿਤ ਰਾਏ ਆਟੋ ਇੰਜੀਨੀਅਰ ਟਰੈਕਟਰਾਂ ਦੀ ਏਜੰਸੀ ’ਚੋਂ ਲੁਟੇਰੇ 2 ਨਵੇਂ ਨਕੌਰ ਟਰੈਕਟਰ ਭਜਾ ਕੇ ਲੈ ਗਏ।
ਘਟਨਾ ਬਾਰੇ ਜਾਣਕਾਰੀ ਦਿੰਦਿਆ ਚੌਕੀਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਕਰੀਬਨ 1 ਵਜੇ 4 ਲੁਟੇਰੇ ਏਜੰਸੀ ’ਚ ਆ ਧਮਕੇ। ਸ਼ੌਅ-ਰੂਮ (Show room) ’ਚ ਦਾਖ਼ਲ ਹੁੰਦਿਆ ਹੀ ਲੁਟੇਰਿਆਂ ਨੇ ਉਸਨੂੰ ਰੱਸੀ ਨਾਲ ਬੰਨ੍ਹ ਕੇ ਕਮਰੇ ’ਚ ਬੰਦ ਕਰ ਦਿੱਤਾ।
ਵਾਰਦਾਤ ਦੌਰਾਨ ਅੱਧਾ ਘੰਟੇ ਲੁਟੇਰੇ ਏਜੰਸੀ ਅੰਦਰ ਘੁੰਮਦੇ ਰਹੇ, ਦਫ਼ਤਰ ’ਚ ਅਲਮਾਰੀਆਂ ਦੇ ਜਿੰਦਰੇ ਤੋੜ ਨਕਦੀ ਲੱਭਦੇ ਰਹੇ। ਜਦੋਂ ਉਨ੍ਹਾਂ ਦੇ ਹੱਥ ਕੁਝ ਨਾ ਲੱਗਿਆ ਤਾਂ ਏਜੰਸੀ ’ਚ ਖੜ੍ਹੇ 2 ਨਵੇਂ ਟਰੈਕਟਰ ਹੀ ਭੱਜਾ ਕੇ ਲੈ ਗਏ।
ਮੌਕੇ ’ਤੇ ਸਵੇਰੇ ਜਦੋਂ ਏਜੰਸੀ ਮਾਲਕ ਕੰਵਰਜੀਤ ਸਿੰਘ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਮੁੱਖ ਗੇਟ ’ਤੇ ਲੱਗੇ ਹੋਏ ਦੋਵੇਂ ਤਾਲੇ ਟੁੱਟੇ ਹੋਏ ਸਨ, ਜਦੋਂ ਉਹ ਅੰਦਰ ਗਿਆ ਤਾਂ ਚੌਕੀਦਾਰ ਰੱਸੀਆਂ ਨਾਲ ਬੰਨ੍ਹਿਆ ਹੋਇਆ ਸੀ, ਜਿਸਨੇ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ।
ਜਿਸ ਦਿਸ਼ਾ ਵੱਲ ਲੁਟੇਰੇ ਟਰੈਕਟਰਾਂ ਸਣੇ ਫ਼ਰਾਰ ਹੋਏ ਸਨ, ਜਦੋਂ ਉੱਧਰ ਗਏ ਤਾਂ ਕੁਝ ਹੀ ਦੂਰੀ ’ਤੇ ਉਨ੍ਹਾਂ ਨੂੰ ਇੱਕ ਨਵਾਂ ਟਰੈਕਟਰ ਖੜ੍ਹਾ ਮਿਲ ਗਿਆ। ਜਦੋਂ ਟਰੈਕਟਰ ਨੂੰ ਸਟਾਰਟ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਤੇਲ ਖ਼ਤਮ ਹੋ ਜਾਣ ਕਾਰਨ, ਲੁਟੇਰੇ ਇੱਕ ਟਰੈਕਟਰ ਨੂੰ ਉੱਥੇ ਹੀ ਛੱਡ ਗਏ।
ਲੁਟੇਰੇ ਸੁਰਾਗ ਮਿਟਾਉਣ ਲਈ ਏਜੰਸੀ ’ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦਾ ਡੀ. ਵੀ. ਆਰ. ਵੀ ਪੁੱਟ ਕੇ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ: ਗੁਜਰਾਤ ’ਚ CM ਮਾਨ ਨੇ ਸਬੂਤ ਦੇ ਤੌਰ ’ਤੇ ਲੋਕਾਂ ਨੂੰ ਵਿਖਾਏ 25 ਹਜ਼ਾਰ ਬਿਜਲੀ ਦੇ 'ਜ਼ੀਰੋ' ਬਿੱਲ