ਪੰਜਾਬ 'ਚ ਦੋ ਅੱਤਵਾਦੀ ਗ੍ਰਿਫ਼ਤਾਰ, 3 ਗ੍ਰਨੇਡ ਸਮੇਤ ਇੱਕ ਲੱਖ ਰੁਪਏ ਕੀਤੇ ਬਰਾਮਦ
Advertisement
Article Detail0/zeephh/zeephh1445236

ਪੰਜਾਬ 'ਚ ਦੋ ਅੱਤਵਾਦੀ ਗ੍ਰਿਫ਼ਤਾਰ, 3 ਗ੍ਰਨੇਡ ਸਮੇਤ ਇੱਕ ਲੱਖ ਰੁਪਏ ਕੀਤੇ ਬਰਾਮਦ

ਅੰਮ੍ਰਿਤਸਰ ਪੁਲਿਸ ਵੱਲੋਂ ਅੱਤਵਾਦੀ ਨੈਟਵਰਕ ਦਾ ਪਰਦਾਫ਼ਾਸ਼ ਕਰਦਿਆਂ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਜਾਂਚ ਜਾਰੀ ਹੈ। 

 

ਪੰਜਾਬ 'ਚ ਦੋ ਅੱਤਵਾਦੀ ਗ੍ਰਿਫ਼ਤਾਰ, 3 ਗ੍ਰਨੇਡ ਸਮੇਤ ਇੱਕ ਲੱਖ ਰੁਪਏ ਕੀਤੇ ਬਰਾਮਦ

Punjab terrorist arrest news: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰ ਅੰਮ੍ਰਿਤਸਰ ਦੀ ਹੈ ਜਿੱਥੇ ਪੁਲਿਸ ਵੱਲੋਂ 3 ਗ੍ਰਨੇਡ ਅਤੇ ਇੱਕ ਲੱਖ ਰੁਪਏ ਸਮੇਤ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।  

ਮਿਲੀ ਜਾਣਕਾਰੀ ਮੁਤਾਬਕ ਦੋਵਾਂ ਅੱਤਵਾਦੀਆਂ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਅੱਤਵਾਦੀ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਥਿਤ ਅੱਤਵਾਦੀ ਪੰਜਾਬ 'ਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਸਨ।  

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਕਬੂਲਪੁਰਾ ਇਲਾਕੇ ਵੱਲ ਜਾ ਰਹੇ ਸਨ।  3 ਗ੍ਰਨੇਡ ਅਤੇ ਇੱਕ ਲੱਖ ਰੁਪਏ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਮੁਲਜ਼ਮਾਂ ਦੀ ਗੱਡੀ ਵੀ ਜ਼ਬਤ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਜਲਦ ਹੀ ਇਸ ਸੰਬੰਧਤ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਵੇਗੀ। 

ਹੋਰ ਪੜ੍ਹੋ: ਨਹੀਂ ਰਹੇ ਪੰਜਾਬੀ ਅਦਾਕਾਰਾ ਦਲਜੀਤ ਕੌਰ

ਗੌਰਤਲਬ ਹੈ ਕਿ ਇਹ ਖ਼ਬਰ ਉਦੋਂ ਸਾਹਮਣੇ ਆਈ ਹੈ ਜਦੋਂ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਕਈ ਸਵਾਲ ਕੀਤੇ ਜਾ ਰਹੇ ਹਨ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਲੱਗਭਗ ਹਰ ਇਲਾਕਿਆਂ 'ਚ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸ਼ਰਾਰਤੀ ਅਨਸਰਾਂ 'ਤੇ ਕੜੀ ਨਜ਼ਰ ਰੱਖੀ ਜਾਵੇ।  

ਹੋਰ ਪੜ੍ਹੋ: ਰਾਹੁਲ ਗਾਂਧੀ ਦੇ ਇੱਕ ਪ੍ਰੋਗਰਾਮ ਵਿੱਚ ਰਾਸ਼ਟਰੀ ਗੀਤ ਦੀ ਬਜਾਏ ਚੱਲਿਆ ਕੋਈ ਹੋਰ ਗੀਤ, ਲੋਕ ਕਹਿੰਦੇ, 'ਇਹ ਕਿਹੜਾ ਰਾਸ਼ਟਰੀ ਗੀਤ ਹੈ?'

(For more update on arrest of terrorist in Punjab, stay tuned to Zee News PHH)

Trending news