ਵਟਸਐਪ ਰਾਹੀਂ ਉਬਰ ਕੈਬ ਬੁੱਕ ਕਰਨ ਦੀ ਸਹੂਲਤ ਫਿਲਹਾਲ ਕੁਝ ਹੀ ਸ਼ਹਿਰਾਂ ਵਿੱਚ ਉਪਲਬਧ ਹੈ।
Trending Photos
Uber ride booking through Whatsapp: ਅੱਜ ਦੇ ਸਮੇਂ ਵਿੱਚ ਵਟਸਐਪ ਦੀ ਵਰਤੋਂ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ। ਹੁਣ ਤੱਕ WhatsApp ਰਾਹੀਂ ਤੁਸੀਂ ਆਪਣਿਆਂ ਨਾਲ ਜ਼ਰੂਰੀ ਦਸਤਾਵੇਜ਼ ਸ਼ੇਅਰ ਕਰਦੇ ਸੀ, ਕਿਸੇ ਨਾਲ ਨਿੱਜੀ ਚੈਟਿੰਗ ਕਰਦੇ ਸੀ, ਵੀਡੀਓ ਕਾਲ, ਅਤੇ ਵੌਇਸ ਕਾਲ ਕਰਦੇ ਸੀ। ਹਾਲ ਹੀ ਵਿੱਚ ਵਟਸਐਪ 'ਤੇ UPI ਦਾ ਵੀ ਵਿਕਲਪ ਦਿੱਤਾ ਗਿਆ ਸੀ। ਹੁਣ ਤੁਸੀਂ WhatsApp ਰਾਹੀਂ Cab ਜਾਂ Taxi ਵੀ ਬੁੱਕ ਕਰ ਸਕਦੇ ਹੋ।
ਜੀ ਹਾਂ, ਹੁਣ ਤੁਸੀਂ WhatsApp ਰਾਹੀਂ ਉਬਰ ਕੈਬ ਬੁੱਕ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਵੇਂ WhatsApp 'ਤੇ ਕੈਬ ਬੁੱਕ ਕਰ ਸਕਦੇ ਹੋ।
ਹਾਲਾਂਕਿ, ਵਟਸਐਪ ਰਾਹੀਂ ਉਬਰ ਕੈਬ ਬੁੱਕ ਕਰਨ ਦੀ ਸਹੂਲਤ ਫਿਲਹਾਲ ਕੁਝ ਹੀ ਸ਼ਹਿਰਾਂ ਵਿੱਚ ਉਪਲਬਧ ਹੈ। ਇਸ ਕਰਕੇ ਸਿਰਫ਼ ਕੁਝ ਹੀ WhatsApp ਯੂਜ਼ਰ ਇਸ ਦਾ ਫਾਇਦਾ ਲੈ ਸਕਣਗੇ।
ਦੱਸ ਦਈਏ ਕਿ ਫਿਲਹਾਲ ਇਹ ਸਹੂਲਤ ਮਹਿਜ਼ ਲਖਨਊ ਤੇ ਦਿੱਲੀ-ਐਨਸੀਆਰ ਵਿੱਚ ਹੀ ਉਪਲਬਧ ਕਰਵਾਈ ਗਈ ਹੈ ਅਤੇ ਵਟਸਐਪ ਉਪਭੋਗਤਾਵਾਂ ਨੂੰ ਸਿਰਫ਼ ਇੱਕ ਮੋਬਾਈਲ ਨੰਬਰ ‘ਤੇ ਮੈਸੇਜ ਕਰਨਾ ਹੋਵੇਗਾ ਅਤੇ ਤੁਹਾਡੀ ਕੈਬ ਤੁਹਾਡੇ ਕੋਲ ਪਹੁੰਚ ਜਾਵੇਗੀ।
- ਵਟਸਐਪ ਰਾਹੀਂ ਉਬਰ ਕੈਬ ਬੁੱਕ ਕਰਨ ਲਈ ਸਭ ਤੋਂ ਪਹਿਲਾਂ ਆਪਣੀ ਸੰਪਰਕ ਸੂਚੀ ਵਿੱਚ ਉਬਰ ਦਾ ਅਧਿਕਾਰਤ ਨੰਬਰ (+91-7292000002) ਸੁਰੱਖਿਅਤ ਕਰੋ
- ਨੰਬਰ ਸੇਵ ਹੋਣ ਤੋਂ ਬਾਅਦ ਉਬਰ ਦੀ ਚੈਟ ਖੋਲ੍ਹ ਕੇ ਚੈਟ ਸ਼ੁਰੂ ਕਰੋ
- Hi ਲਿਖੋ ਅਤੇ ਪਿਕ ਅੱਪ ਤੇ ਡਰਾਪ ਲੋਕੇਸ਼ਨ ਭਰੋ
- ਇਸ ਤੋਂ ਬਾਅਦ ਉਬੇਰ ਵੱਲੋਂ ਸਾਰੀ ਜਾਣਕਾਰੀ ਭੇਜੀ ਜਾਵੇਗੀ
- ਕਿਰਾਏ ਦੀ ਪੁਸ਼ਟੀ ਕਰਨ ਲਈ ਰਾਈਡ ਸਵੀਕਾਰ ਕਰੋ ਅਤੇ ਇਸ ਤੋਂ ਬਾਅਦ ਉਬਰ ਵੱਲੋਂ ਇੱਕ ਸੂਚਨਾ ਮਿਲੇਗੀ ਕਿ ਤੁਹਾਡੀ ਸਵਾਰੀ ਦੀ ਪੁਸ਼ਟੀ ਹੋ ਗਈ ਹੈ।
ਇਹ ਵੀ ਪੜ੍ਹੋ: ਕੁੱਤੇ ਦੇ ਭੌਂਕਣ ਪਿਛੇ 2 ਧਿਰਾਂ ’ਚ ਹਿੰਸਕ ਝੜਪ, 1 ਔਰਤ ਦੀ ਮੌਤ ਤੇ 5 ਜਖ਼ਮੀ!
WhatsApp ਰਾਹੀਂ ਕੈਬ ਬੁੱਕ ਕਰਨ ਲਈ ਤੁਹਾਨੂੰ Uber ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ। ਇਹ ਸਹੂਲਤ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਲਈ ਵਧੀਆ ਹੈ ਜੋ ਕਦੇ-ਕਦਾਈਂ ਕੈਬ ਬੁੱਕ ਕਰਦੇ ਹਨ।
ਇਹ ਵੀ ਪੜ੍ਹੋ: ਗੁਰਸਿਮਰਨ ਮੰਡ ਹੁਣ ਆਪਣੀ ਸੁਰੱਖਿਆ ਤੋਂ ਪ੍ਰੇਸ਼ਾਨ, ਡੀਜੀਪੀ ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ