Trending Photos
ਚੰਡੀਗੜ੍ਹ: ਲੁਧਿਆਣਾ ਦੇ ਹਲਕਾ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ (Manpreet Singh Ayali) ਦੇ ਬਗਾਵਤੀ ਸੁਰ ਹੋਰ ਤੇਜ਼ ਹੁੰਦੇ ਜਾ ਰਹੇ ਹਨ। ਉਨ੍ਹਾਂ ਹੁਣ ਆਪਣੀ ਪਾਰਟੀ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੂੰ ਚੈਲੰਜ ਕੀਤਾ ਹੈ ਕਿ ਜੇਕਰ ਵਲਟੋਹਾ ਸਾਬਤ ਕਰ ਦੇਣ ਕਿ ਮੈਂ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ ਹੈ ਤਾਂ ਸਿਆਸਤ ਛੱਡ ਦਿਆਂਗਾ। ਵਲਟੋਹਾ ਨੂੰ ਕੀਤੇ ਗਏ ਚੈਲੰਜ ਸਬੰਧੀ ਬਕਾਇਦਾ ਵਿਧਾਇਕ ਇਆਲੀ ਨੇ ਆਪਣੇ ਫੇਸਬੁੱਕ ਪੇਜ ’ਤੇ ਪੋਸਟ ਵੀ ਪਾਈ।
Disappointed with Virsa Singh Valtoha's statement,he should prove his baseless allegations.I have always worked for the betterment of Shiromani Akali Dal.
— Manpreet Singh Ayali (@AyaliManpreet) August 11, 2022
ਵਿਰਸਾ ਸਿੰਘ ਵਲਟੋਹਾ ਦਾ ਯੂ-ਟਰਨ
ਵਿਧਾਇਕ ਇਆਲੀ ਦੇ ਚੈਲੰਜ ਤੋਂ ਬਾਅਦ ਵਿਰਸਾ ਸਿੰਘ ਵਲੋਟਹਾ ਨੇ ਵੀ ਯੂ-ਟਰਨ ਲੈ ਲਿਆ ਹੈ। ਵਲੋਟਹਾ ਦਾ ਕਹਿਣਾ ਹੈ ਕਿ ਮੈਂ ਇਆਲੀ ਦਾ ਨਾਮ ਜਨਤਕ ਤੌਰ ’ਤੇ ਨਹੀਂ ਲਿਆ। ਪਰ ਇਸਦੇ ਆਗੂ ਵਲਟੋਹਾ ਨੇ ਉਲਟਾ ਮਨਪ੍ਰੀਤ ਸਿੰਘ ਇਆਲੀ ਨੂੰ ਹੀ ਸਵਾਲ ਦਾਗ ਦਿੱਤਾ ਕਿ ਉਨ੍ਹਾਂ ਨੂੰ ਕਿਉਂ ਲੱਗ ਰਿਹਾ ਹੈ ਕਿ ਮੈਂ ਉਨ੍ਹਾਂ ਦਾ ਜ਼ਿਕਰ ਕਰ ਰਿਹਾ ਹਾਂ।
ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ 'ਨੋ ਕੁਮੈਂਟ'
ਉੱਧਰ ਦੂਜੇ ਪਾਸੇ ਜਦੋਂ ਮਨਪ੍ਰੀਤ ਸਿੰਘ ਇਆਲੀ ਦੇ ਮਾਮਲੇ ’ਚ ਪੱਤਰਕਾਰਾਂ ਨੇ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਸਵਾਲ ਕੀਤਾ ਗਿਆ ਤਾਂ ਉਹ 'No Comment' ਕਹਿ ਕੇ ਚੱਲਦੇ ਬਣੇ। ਹਾਂ ਜਾਂਦੇ ਜਾਂਦੇ ਉਹ ਇੰਨਾ ਜ਼ਰੂਰ ਕਹਿ ਗਏ ਕਿ ਸਾਡੀ ਲੀਡਰਸ਼ਿਪ ਇਸ ਮਾਮਲੇ ’ਤੇ ਪ੍ਰੈਸ-ਕਾਨਫ਼ਰੰਸ ਰਾਹੀਂ ਜਵਾਬ ਦੇਵੇਗੀ। ਉਨ੍ਹਾਂ ਦੇ 'No Comment' ਵਾਲੇ ਬਿਆਨ ਤੋਂ ਇਹ ਤਾਂ ਜ਼ਰੂਰ ਝਲਕ ਰਿਹਾ ਹੈ ਕਿ ਪਹਿਲਾਂ ਤੋਂ ਹੀ ਅਕਾਲੀ ਲੀਡਰਾਂ ਦੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਪ੍ਰਧਾਨ ਹੋਰ ਵਿਵਾਦ ’ਚ ਨਹੀਂ ਪੈਣਾ ਚਾਹੁੰਦੇ।
ਪਾਰਟੀ ਪ੍ਰਧਾਨ ਦਾ ਇਆਲੀ ਮਾਮਲੇ ’ਤੇ No Comment ਵਾਲੇ ਬਿਆਨ ਅਤੇ ਵਲਟੋਹਾ ਦੇ ਯੂ-ਟਰਨ ਮਾਰਨ ਤੋਂ ਲੱਗਦਾ ਹੈ ਕਿ ਭਾਵੇਂ ਇਆਲੀ ਦੇ ਨਾਲ ਬਗਾਵਤ ਕਰਨ ਵਾਲੇ ਲੀਡਰਾਂ ਨੂੰ ਪਾਰਟੀ ਦੁਬਾਰਾ ਨਾਲ ਰਲਾਉਣ ’ਚ ਕਾਮਯਾਬ ਹੋ ਗਈ ਹੈ। ਪਰ ਇਆਲੀ ਤੇ ਸਿਰਸਾ ਵਿਚਾਲੇ ਮੀਟਿੰਗ ਹੋਣ ਵਾਲੇ ਬਿਆਨ ’ਤੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਕਿਰਕਿਰੀ ਜ਼ਰੂਰ ਹੋਈ ਹੈ।