Sangrur News: ਦਲਿਤ ਨੌਜਵਾਨਾਂ 'ਤੇ ਤਸ਼ੱਦਦ ਦੇ ਮਾਮਲੇ 'ਚ ਇਨਸਾਫ਼ ਲਈ ਸੰਘਰਸ਼ ਦੀ ਚਿਤਾਵਨੀ
Advertisement
Article Detail0/zeephh/zeephh2291214

Sangrur News: ਦਲਿਤ ਨੌਜਵਾਨਾਂ 'ਤੇ ਤਸ਼ੱਦਦ ਦੇ ਮਾਮਲੇ 'ਚ ਇਨਸਾਫ਼ ਲਈ ਸੰਘਰਸ਼ ਦੀ ਚਿਤਾਵਨੀ

Sangrur News:  ਸੰਗਰੂਰ ਵਿੱਚ ਦਲਿਤ ਭਾਈਚਾਰੇ ਦੇ 2 ਨੌਜਵਾਨਾਂ ਉਪਰ ਤਸ਼ੱਦਦ ਢਹਾਉਣ ਦੇ ਮਾਮਲੇ ਵਿੱਚ ਜਥੇਬੰਦੀਆਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।

Sangrur News: ਦਲਿਤ ਨੌਜਵਾਨਾਂ 'ਤੇ ਤਸ਼ੱਦਦ ਦੇ ਮਾਮਲੇ 'ਚ ਇਨਸਾਫ਼ ਲਈ ਸੰਘਰਸ਼ ਦੀ ਚਿਤਾਵਨੀ

Sangrur News (ਕਿਰਤੀਪਾਲ ਕੁਮਾਰ): 6 ਜੂਨ ਨੂੰ ਦਲਿਤ ਭਾਈਚਾਰੇ ਨਾਲ ਸਬੰਧਤ 2 ਨੌਜਵਾਨਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਕਾਫੀ ਭਖਦਾ ਜਾ ਰਿਹਾ ਹੈ। ਇਸ ਸਬੰਧੀ ਅੱਜ ਦਲਿਤ ਸਮਾਜ ਨਾਲ ਸਬੰਧਤ ਆਗੂਆਂ ਦੇ ਵਫਦ ਜਿਨ੍ਹਾਂ ਵਿੱਚ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ, ਵਿੱਕੀ ਪਰੋਚਾ ਕੌਮੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ, ਸ਼ਕਤੀ ਜੀਤ ਸਿੰਘ ਦਲਿਤ ਆਗੂ, ਹਵਾ ਸਿੰਘ, ਰਘਵੀਰ ਸਿੰਘ ਸਾਬਕਾ ਸਰਪੰਚ, ਦੀਪ ਟੀਵਾਣਾ ਆਦਿ ਵੱਲੋਂ ਦਲਿਤ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਡੀਐਸਪੀ ਸੰਗਰੂਰ ਨਾਲ ਮੁਲਾਕਾਤ ਕੀਤੀ ਗਈ।

ਇਸ ਮੌਕੇ ਡੀਐਸਪੀ ਸੰਗਰੂਰ ਮਨੋਜ ਗਰੋਸੀ ਨੇ ਵਫ਼ਦ ਨੂੰ ਦੱਸਿਆ ਕਿ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਥਾਣਾ ਸਦਰ (ਵਾਲੀਆਂ) ਸੰਗਰੂਰ ਵਿਖੇ ਐਸਸੀ/ਐਸਟੀ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ। ਜਿਸ ਸਬੰਧੀ ਵਫ਼ਦ ਨੇ ਡੀਐਸਪੀ ਸੰਗਰੂਰ ਨੂੰ ਕਿਹਾ ਕਿ ਦਰਜ ਇਸ ਮੁਕੱਦਮੇ ਵਿੱਚ ਅ/ਧ 307 ਜ਼ੁਰਮ ਦਾ ਵਾਧਾ ਕਰਕੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਡੀਐਸਪੀ ਸੰਗਰੂਰ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ 17 ਜੂਨ ਤੱਕ ਕਾਰਵਾਈ ਮੁਕੰਮਲ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਫ਼ਦ ਵਿੱਚ ਸ਼ਾਮਲ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਨਾਲ ਚਟਾਨ ਵਾਂਗ ਖੜ੍ਹੇ ਹਨ।

ਦਰਸ਼ਨ ਕਾਂਗੜਾ ਨੇ ਕਿਹਾ ਕਿ ਦਲਿਤ ਨੌਜਵਾਨ ਹਰਜੀਤ ਸਿੰਘ ਜੋ ਭਾਈ ਗੁਰਦਾਸ ਇੰਸਟੀਚਿਊਟ ਦਾ ਵਿਦਿਆਰਥੀ ਹੈ ਉਹ ਆਪਣੇ ਪਿੰਡ ਚੱਠੇ ਸੇਖਵਾਂ ਵਿਖੇ ਜਾ ਰਿਹਾ ਸੀ ਤਾਂ ਭਾਈ ਗੁਰਦਾਸ ਇੰਸਟੀਚਿਊਟ ਦੇ ਨਜ਼ਦੀਕ (ਇੰਸਟੀਚਿਊਟ ਦੇ ਬਾਹਰ) ਕੁੱਝ ਵਿਅਕਤੀਆਂ ਦਾ ਆਪਸ ਵਿੱਚ ਝਗੜਾ ਹੋ ਰਿਹਾ ਸੀ।

ਇਹ ਨੌਜਵਾਨ ਉਨ੍ਹਾਂ ਕੋਲ ਖੜ੍ਹ ਗਏ ਤਾਂ ਉਥੇ ਕੁੱਝ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਆ ਕੇ ਇਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਇਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਥਾਣਾ ਸਦਰ ਵਾਲੀਆਂ ਸੰਗਰੂਰ ਵਿੱਚ ਸੁੱਟ ਕੇ ਚਲੇ ਗਏ। ਦਰਸ਼ਨ ਕਾਂਗੜਾ ਨੇ ਇਹ ਵੀ ਕਿਹਾ ਕਿ ਇਹ ਝਗੜਾ ਭਾਈ ਗੁਰਦਾਸ ਇੰਸਟੀਚਿਊਟ 'ਚ ਨਹੀਂ ਬਲਕਿ ਇੰਸਟੀਚਿਊਟ ਤੋਂ ਬਾਹਰ ਪਿੰਡ ਕਲੋਦੀ ਦੇ ਪੁੱਲ ਕੋਲ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਇਕੱਠੇ ਹੋ ਕੇ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਵਾ ਦਿੱਤੀ ਗਈ ਹੈ। ਦਰਸ਼ਨ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਨੂੰ ਜੇਕਰ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੋਈ ਵੱਡਾ ਸੰਘਰਸ਼ ਵੀ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਇਸ ਮੌਕੇ ਹੋਰ ਵੀ ਵੱਖ-ਵੱਖ ਜੱਥੇਬੰਦੀਆਂ ਨਾਲ ਸਬੰਧਤ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ : Longowal Drug Overdose: ਲੌਂਗੋਵਾਲ ਦੇ 17 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ

 

Trending news