Weather Update-ਜੂਨ ਦੇ ਦੂਜੇ ਦਿਨ ਚੰਡੀਗੜ੍ਹ ਦਾ ਤਾਪਮਾਨ ਚਾਰ ਡਿਗਰੀ ਦੇ ਵਾਧੇ ਨਾਲ 43 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ। 1 ਜੂਨ ਨੂੰ ਸ਼ਹਿਰ ਦਾ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
Trending Photos
Weather Update- ਚੰਡੀਗੜ: ਵਧਦੀ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਹਾਲਾਤ ਇਹ ਹਨ ਕਿ ਦਿਨ ਵੇਲੇ ਅਸਮਾਨ ਤੋਂ ਪੈ ਰਹੀ ਅੱਗ ਕਾਰਨ ਲੋਕ ਪ੍ਰੇਸ਼ਾਨ ਹਨ। ਜੂਨ ਮਹੀਨੇ ਦੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਗਰਮੀ ਦੇ ਸਤਾਏ ਲੋਕ ਇਹ ਵੇਖਣ ਲਈ ਅਸਮਾਨ ਵੱਲ ਦੇਖਦੇ ਹਨ ਕਿ ਕਦੋਂ ਬੱਦਲ ਛਾਏ ਹੋਏ ਹਨ ਅਤੇ ਮੀਂਹ ਪੈਣ ਨਾਲ ਰਾਹਤ ਦਾ ਸਾਹ ਆਵੇਗਾ। ਦਿਨ ਚੜਦੇ ਹੀ ਸੂਰਜ ਦੀਆਂ ਕਿਰਨਾਂ ਪਿੰਡਾ ਸਾੜ ਦਿੰਦੀਆਂ ਹਨ।
ਜੂਨ ਦੀ ਸ਼ੁਰੂਆਤ ਵਿਚ ਗਰਮੀ ਨੇ ਵਿਖਾਇਆ ਕਹਿਰ
ਜੂਨ ਦੇ ਦੂਜੇ ਦਿਨ ਚੰਡੀਗੜ੍ਹ ਦਾ ਤਾਪਮਾਨ ਚਾਰ ਡਿਗਰੀ ਦੇ ਵਾਧੇ ਨਾਲ 43 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ। 1 ਜੂਨ ਨੂੰ ਸ਼ਹਿਰ ਦਾ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਚੰਡੀਗੜ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧੇਗਾ। ਹਾਲਾਂਕਿ ਇੱਕ ਪੱਛਮੀ ਗੜਬੜੀ ਸਰਗਰਮ ਹੈ ਜੋ ਹਰਿਆਣਾ ਦੇ ਕੁਝ ਖੇਤਰਾਂ ਨੂੰ ਪ੍ਰਭਾਵਤ ਕਰੇਗੀ। ਵਿਭਾਗ ਨੇ ਬਾਅਦ ਦੁਪਹਿਰ ਸ਼ਹਿਰ ਵਿੱਚ ਹਲਕੇ ਤੋਂ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਤਿੰਨ ਸਾਲਾਂ ਵਿਚ ਸਭ ਤੋਂ ਵੱਧ ਤਾਪਮਾਨ
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਜੂਨ ਮਹੀਨੇ ਵਿੱਚ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਸਾਲ 2020 ਵਿਚ ਤਾਪਮਾਨ 40.4 ਡਿਗਰੀ ਸੀ ਸਾਲ 2021 ਵਿੱਚ ਤਾਪਮਾਨ 41.9 ਡਿਗਰੀ ਸੀ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋਵੇਗਾ।
ਸਾਰਾ ਦਿਨ ਲੂ ਨੇ ਵਿਖਾਇਆ ਪ੍ਰਕੋਪ
ਸਵੇਰੇ 9 ਵਜੇ ਤੋਂ ਪਹਿਲਾਂ ਹੀ ਲੂ ਦਾ ਦੌਰ ਸ਼ੁਰੂ ਹੋਇਆ ਅਤੇ ਇਹ ਦੌਰ ਸ਼ਾਮ ਪੰਜ ਵਜੇ ਤੱਕ ਜਾਰੀ ਰਿਹਾ। ਦੁਪਹਿਰ ਵੇਲੇ ਤੇਜ਼ ਧੁੱਪ ਕਾਰਨ ਹਰ ਜੀਵ-ਜੰਤੂ ਤੜਫ ਰਹੇ ਸਨ।
WATCH LIVE TV