ਪਿਛਲੀ ਕਾਂਗਰਸ ਦੀ ਸਰਕਾਰ ਦੌਰਾਨ ਮੁੱਖ ਮੰਤਰੀ ਨਾ ਬਣ ਸਕਣ ਦਾ ਮਲ਼ਾਲ, ਅੱਜ ਇੱਕ ਵਾਰ ਫੇਰ ਉਨ੍ਹਾਂ ਦੇ ਬਿਆਨਾਂ ’ਚ ਝਲਕਿਆ।
Trending Photos
Sunil Jakhar on Congress: ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਅੱਜ ਇੱਕ ਵਾਰ ਫੇਰ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹੀ ਅੰਬਿਕਾ ਸੋਨੀ ’ਤੇ ਤਿੱਖਾ ਹਮਲਾ ਬੋਲਿਆ। ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵੀ ਨਿਸ਼ਾਨਾ ਸਾਧਿਆ।
ਪਿਛਲੀ ਕਾਂਗਰਸ ਦੀ ਸਰਕਾਰ ਦੌਰਾਨ ਮੁੱਖ ਮੰਤਰੀ ਨਾ ਬਣ ਸਕਣ ਦਾ ਮਲ਼ਾਲ, ਅੱਜ ਇੱਕ ਵਾਰ ਫੇਰ ਉਨ੍ਹਾਂ ਦੇ ਬਿਆਨਾਂ ’ਚ ਝਲਕਿਆ। ਦੱਸ ਦੇਈਏ ਕਿ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸੁਨੀਲ ਜਾਖੜ ਦਾ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਮੁੱਖ ਦਾਅਵੇਦਾਰਾਂ ’ਚ ਸੀ। ਪਰ ਠੀਕ ਉਸ ਸਮੇਂ ਅੰਬਿਕਾ ਸੋਨੀ ਦਾ ਬਿਆਨ ਸਾਹਮਣੇ ਆਇਆ ਸੀ ਕਿ, ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਹਾਈਕਮਾਨ ਵਲੋਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਟਾਲਣਾ ਪਿਆ।
ਸਾਬਕਾ CM ਚੰਨੀ ਦੇ ਮਾਮਲੇ ’ਚ ਬੋਲਦਿਆਂ ਜਾਖੜ ਨੇ ਕਿਹਾ ਰਾਹੁਲ ਗਾਂਧੀ ਦੀ ਇੱਛਾ ਸੀ ਕਿ ਜੋ ਗ਼ਰੀਬ ਘਰ ਉੱਠ ਕੇ ਆਇਆ ਹੈ, ਉਸਨੂੰ ਅੱਗੇ ਕੀਤਾ ਜਾਵੇ। ਪਰ ਇਹ ਢਕੋਂਸਲਾ ਉਸ ਸਮੇਂ ਹੀ ਟੁੱਟ ਗਿਆ ਸੀ ਜਦੋਂ ਚੰਨੀ ਦੇ ਭਾਣਜੇ ਦੇ ਘਰੋਂ 10 ਕਰੋੜ ਰੁਪਏ ਬਰਾਮਦ ਹੋਏ ਸਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਲਏ ਬਿਨਾ ਕਿਹਾ ਕਿ ਇਨ੍ਹਾਂ ਨੇ ਚਾਦਰ ਤਾਂ ਵਿਛਾਈ ਨਹੀਂ, ਪਰ ਕਸਰ ਕੋਈ ਨਹੀਂ ਛੱਡੀ। ਬਈ ਆਉਣ ਦਿਓ ਜੋ ਕੁਝ ਆਉਂਦਾ, ਸਿੱਟੀ ਤੁਰੇ ਆਓ, ਜਿਸ ਕਰਕੇ ਅੱਜ ਆਹ ਮਾੜੇ ਦਿਨ ਦੇਖਣੇ ਪਏ ਹਨ।
ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਗੱਲਾਂ ’ਚ ਕੋਈ ਸਾਰ ਨਹੀਂ, ਇਹ ਗੱਲਾਂ ਤਾਂ ਛੋਟੀਆਂ ਹਨ ਕਿ ਤਿੰਨ ਮਹੀਨਿਆਂ ਦੌਰਾਨ ਕਿੰਨਾ ਮਾਲ ਖਾ ਲਿਆ, ਕਿੰਨਾ ਨਹੀਂ ਖਾਇਆ। ਪਰ ਗੱਲਾਂ ਤੋਂ ਪਹਿਲਾਂ ਪੰਜਾਬ ਦੀ ਭਾਈਚਾਰਕ ਸਾਂਝ ਹੈ, ਜਿਸ ਨੂੰ ਕਾਇਮ ਰੱਖਣ ਦੀ ਲੋੜ ਹੈ।
ਇਹ ਵੀ ਪੜ੍ਹੋ: ਜੀਤੀ ਸਿੱਧੂ ਤੋਂ ਖੁੱਸੀ ਮੇਅਰ ਦੀ ਕੁਰਸੀ, ਅਹੁਦੇ ਦਾ ਦੁਰਉਪਯੋਗ ਕਰਨ ਦਾ ਇਲਜ਼ਾਮ!