Fazilka Murder News: ਫਾਜ਼ਿਲਕਾ ਵਿੱਚ ਕੁਹਾੜੀ ਨਾਲ ਪਤਨੀ ਦੀ ਕੀਤੀ ਹੱਤਿਆ; ਪਤਨੀ ਦੇ ਚਰਿੱਤਰ 'ਤੇ ਪਤੀ ਕਰਦਾ ਸੀ ਸ਼ੱਕ
Advertisement
Article Detail0/zeephh/zeephh2346023

Fazilka Murder News: ਫਾਜ਼ਿਲਕਾ ਵਿੱਚ ਕੁਹਾੜੀ ਨਾਲ ਪਤਨੀ ਦੀ ਕੀਤੀ ਹੱਤਿਆ; ਪਤਨੀ ਦੇ ਚਰਿੱਤਰ 'ਤੇ ਪਤੀ ਕਰਦਾ ਸੀ ਸ਼ੱਕ

Fazilka Murder News: ਫਾਜ਼ਿਲਕਾ ਵਿੱਚ ਖੇਤਾਂ ਵਿੱਚ ਕੰਮ ਕਰ ਰਹੀ ਪਤਨੀ ਉਪਰ ਕੁਹਾੜੀ ਨਾਲ ਹਮਲਾ ਕਰਕੇ ਪਤੀ ਨੇ ਪਤਨੀ ਦੀ ਹੱਤਿਆ ਕਰ ਦਿੱਤੀ।

Fazilka Murder News: ਫਾਜ਼ਿਲਕਾ ਵਿੱਚ ਕੁਹਾੜੀ ਨਾਲ ਪਤਨੀ ਦੀ ਕੀਤੀ ਹੱਤਿਆ; ਪਤਨੀ ਦੇ ਚਰਿੱਤਰ 'ਤੇ ਪਤੀ ਕਰਦਾ ਸੀ ਸ਼ੱਕ

Fazilka Murder News(ਸੁਨੀਲ ਨਾਗਪਾਲ): ਫਾਜ਼ਿਲਕਾ ਵਿੱਚ ਪਿੰਡ ਹੌਜ ਖਾਸ ਵਿੱਚ ਖੇਤ ਵਿੱਚ ਕੰਮ ਕਰ ਰਹੀ ਪਤਨੀ ਦਾ ਪਤੀ ਵੱਲੋਂ ਕੁਹਾੜੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਦੇ ਚਰਿੱਤਰ ਉਤੇ ਸ਼ੱਕ ਕਾਰਨ ਪਹਿਲਾ ਵੀ ਕਈ ਉਸ ਨਾਲ ਕੁੱਟਮਾਰ ਕਰਦਾ ਸੀ ਅਤੇ ਅੱਜ ਖੇਤ ਵਿੱਚ ਕੰਮ ਕਰ ਰਹੀ ਸੀ। ਉਸ ਨੇ ਆਪਣੀ ਪਤਨੀ ਉਤੇ ਕੁਹਾੜੀ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮ੍ਰਿਤਕ ਮਹਿਲਾ ਪਾਲੋ ਬਾਈ ਦੇ ਲੜਕੇ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤਿੰਨ ਭਰਾ (ਦੋ ਭਰਾ ਇੱਕ ਭੈਣ) ਭੈਣ ਹਨ ਅਤੇ ਉਸ ਦਾ ਪਿਤਾ ਸੁਖਦੇਵ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਜੋ ਅਕਸਰ ਘਰ ਵਿੱਚ ਝਗੜਾ ਕਰਦਾ ਰਹਿੰਦਾ ਹੈ ਅਤੇ ਉਸ ਦੀ ਮਾਂ ਪਾਲੋ ਬਾਈ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ।

ਕਈ ਵਾਰ ਘਰ ਉਤੇ ਵਿਵਾਦ ਹੋਇਆ ਅਤੇ ਅੱਜ ਜਦ ਉਸ ਦੀ ਮਾਤਾ ਖੇਤ ਵਿੱਚ ਝੋਨੇ ਦੀ ਪਨੀਰੀ ਪੁੱਟ ਰਹੀ ਸੀ। ਇੰਨੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਉਸ ਦਾ ਪਤਾ ਸੁਖਦੇਵ ਸਿੰਘ ਆਇਆ ਅਤੇ ਉਸ ਨੇ ਕੁਹਾੜੀ ਨਾਲ ਉਸ ਦੀ ਮਾਂ ਪਾਲੋ ਬਾਈ ਦੀ ਹੱਤਿਆ ਕਰ ਦਿੱਤੀ। ਇਸ ਉਤੇ ਉਸ ਵੱਲੋਂ ਆਪਣੇ ਪਿਤਾ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਉਸ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Guru Purnima 2024: ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਮਹਤੱਵ ਤੇ ਆਪਣੇ ਗੁਰੂਆਂ ਨੂੰ ਭੇਜੋ ਇਹ ਸ਼ੁਭਕਾਮਨਾਵਾਂ

ਉਧਰ ਮੌਕੇ ਉਤੇ ਸਰਕਾਰੀ ਹਸਪਤਾਲ ਵਿੱਚ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਪੁੱਜੇ, ਜਿਨ੍ਹਾਂ ਵੱਲੋਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਮੀਡੀਆ ਤੋਂ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਵਿਅਕਤੀ ਆਪਣੀ ਪਤਨੀ ਦੇ ਚਰਿੱਤਰ ਉਤੇ ਸ਼ੱਕ ਕਰਦਾ ਸੀ। ਜਿਸ ਵਜ੍ਹਾ ਕਰਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਹੱਤਿਆ ਦਾ ਮੁਕੱਦਮਾ ਦਰਜ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Ludhiana Buddha Nullah: ਲੁਧਿਆਣਾ ਬੁੱਢੇ ਦਰਿਆ ਦਾ ਜਾਇਜਾ ਲੈਣ ਆਏ ED ਦੇ ਸਾਬਕਾ ਡਿਪਟੀ ਡਾਇਰੈਕਟਰ, ਕਹੀ ਇਹ ਗੱਲ

Trending news