ਤੁਹਾਨੂੰ ਦੱਸ ਦੇਈਏ ਕਿ 'ਵਿਸ਼ਵ ਵਾਤਾਵਰਣ ਦਿਵਸ' ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਸਾਲ 1972 'ਚ ਕੀਤੀ ਗਈ ਸੀ। ਇਸ ਤੋਂ ਪਹਿਲਾਂ 5 ਜੂਨ ਤੋਂ 16 ਜੂਨ ਤੱਕ ਇਸ ਦਿਨ ਨੂੰ ਮਨਾਉਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਚਰਚਾ ਹੋਈ ਸੀ।
Trending Photos
ਚੰਡੀਗੜ- ਜਿਊਣ ਲਈ ਲੋੜੀਂਦੀ ਹਵਾ, ਪਾਣੀ, ਭੋਜਨ ਵਾਤਾਵਰਣ ਦੀ ਦੇਣ ਹੈ। ਸਾਰੀ ਸ੍ਰਿਸ਼ਟੀ ਕੁਦਰਤ ਅਤੇ ਵਾਤਾਵਰਣ ਉੱਤੇ ਨਿਰਭਰ ਹੈ। ਅੱਜ ਵਿਸ਼ਵ ਵਾਤਾਵਰਣ ਦਿਵਸ ਹੈ। ਵਿਸ਼ਵ ਵਾਤਾਵਰਣ ਦਿਵਸ ਮੌਕੇ ਡਾ. ਸੁਭਾਸ਼ ਚੰਦਰਾ ਨੇ ਵੀ ਸਾਰਿਆਂ ਨੂੰ ਵਿਸ਼ਵ ਵਾਤਾਵਰਣ ਦਿਵਸ ਦੀ ਵਧਾਈ ਦਿੱਤੀ। ਡਾਕਟਰ ਚੰਦਰਾ ਨੇ ਟਵੀਟ ਕਰਕੇ ਸਾਰੇ ਲੋਕਾਂ ਨੂੰ ਧਰਤੀ ਨੂੰ ਬਚਾਉਣ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਹੈ।
ਹਰ ਸਾਲ ਘੱਟੋ-ਘੱਟ 1 ਬੂਟਾ ਲਗਾਓ- ਡਾ. ਚੰਦਰਾ
ਡਾ. ਸੁਭਾਸ਼ ਚੰਦਰਾ ਨੇ ਟਵੀਟ ਕਰਕੇ ਕਿਹਾ, 'ਵਿਸ਼ਵ ਵਾਤਾਵਰਣ ਦਿਵਸ ਮੁਬਾਰਕ, ਪਰ ਬਦਲਾਵ ਵਧਾਈਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਪਾਣੀ ਪੀਣ ਯੋਗ ਹੋਣਾ ਚਾਹੀਦਾ ਹੈ, ਹਵਾ ਸਾਹ ਲੈਣ ਯੋਗ ਹੋਣੀ ਚਾਹੀਦੀ ਹੈ ਅਤੇ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਲਈ ਰਹਿਣ ਯੋਗ ਹੋਣੀ ਚਾਹੀਦੀ ਹੈ, ਇਸ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਫੈਸਲਾ ਕਰੋ। ਪਾਣੀ ਅਤੇ ਮਿੱਟੀ ਦੀ ਸੰਭਾਲ ਕਰੋ। ਹਰ ਸਾਲ ਘੱਟੋ-ਘੱਟ 1 ਪੌਦਾ ਲਗਾ ਕੇ ਆਪਣੇ ਆਪ ਨੂੰ ਕੁਦਰਤ ਨਾਲ ਜੋੜੋ।
विश्व पर्यावरण दिवस की शुभकामनाएं, लेकिन बधाई से ज़्यादा ज़रूरी है बदलाव। जल पीने योग्य रहे, हवा श्वास लेने योग्य रहे और धरती भावी पीढ़ी के रहने योग्य रहे, इसलिए तय करें प्लास्टिक का इस्तेमाल न हो। जल-मिट्टी का संरक्षण करें। हर साल कम से कम 1 पौधा लगाकर खुद को प्रकृति से जोड़ें। pic.twitter.com/qM1S9LL5K9
— Subhash Chandra (@subhashchandra) June 5, 2022
ਤੁਹਾਨੂੰ ਦੱਸ ਦੇਈਏ ਕਿ 'ਵਿਸ਼ਵ ਵਾਤਾਵਰਣ ਦਿਵਸ' ਮਨਾਉਣ ਦੀ ਸ਼ੁਰੂਆਤ ਪਹਿਲੀ ਵਾਰ ਸਾਲ 1972 'ਚ ਕੀਤੀ ਗਈ ਸੀ। ਇਸ ਤੋਂ ਪਹਿਲਾਂ 5 ਜੂਨ ਤੋਂ 16 ਜੂਨ ਤੱਕ ਇਸ ਦਿਨ ਨੂੰ ਮਨਾਉਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਚਰਚਾ ਹੋਈ ਸੀ। ਇਸ ਤੋਂ ਬਾਅਦ, ਦੇਸ਼ਾਂ ਦੀ ਵੋਟਿੰਗ ਤੋਂ ਬਾਅਦ, ਇਹ ਦਿਵਸ 5 ਜੂਨ, 1974 ਤੋਂ ਮਨਾਇਆ ਜਾਣ ਲੱਗਾ।
WATCH LIVE TV