YHG Heated Vest Heater Jacket: ਬਾਜ਼ਾਰ 'ਚ ਮਿਲ ਰਹੀ ਹੈ 'ਹੀਟਰ ਜੈਕੇਟ', ਬਟਨ ਦਬਾਉਣ ਨਾਲ ਕੜਾਕੇ ਦੀ ਠੰਢ 'ਚ ਵੀ ਆ ਜਾਣਗੇ ਪਸੀਨੇ
Advertisement
Article Detail0/zeephh/zeephh1478585

YHG Heated Vest Heater Jacket: ਬਾਜ਼ਾਰ 'ਚ ਮਿਲ ਰਹੀ ਹੈ 'ਹੀਟਰ ਜੈਕੇਟ', ਬਟਨ ਦਬਾਉਣ ਨਾਲ ਕੜਾਕੇ ਦੀ ਠੰਢ 'ਚ ਵੀ ਆ ਜਾਣਗੇ ਪਸੀਨੇ

ਇਸ ਜੈਕੇਟ ਦੇ ਵਿੱਚ 5 ਵੱਖ-ਵੱਖ ਹੀਟਿੰਗ ਜ਼ੋਨ ਦਿੱਤੇ ਗਏ ਹਨ ਅਤੇ ਇਹ ਪੂਰੇ ਸਰੀਰ ਨੂੰ ਗਰਮ ਕਰਦੀ ਹੈ। 

 

YHG Heated Vest Heater Jacket: ਬਾਜ਼ਾਰ 'ਚ ਮਿਲ ਰਹੀ ਹੈ 'ਹੀਟਰ ਜੈਕੇਟ', ਬਟਨ ਦਬਾਉਣ ਨਾਲ ਕੜਾਕੇ ਦੀ ਠੰਢ 'ਚ ਵੀ ਆ ਜਾਣਗੇ ਪਸੀਨੇ

YHG Heated Vest Heater Jacket, with Heating System, price: ਜਿਵੇਂ ਗਰਮੀਆਂ 'ਚ ਏਸੀ ਖਰੀਦੇ ਬਿਨ੍ਹਾਂ ਕੰਮ ਨਹੀਂ ਚੱਲਦਾ, ਅਤੇ ਮੀਂਹ 'ਚ ਰੇਨਕੋਟ ਅਤੇ ਛਤਰੀ ਤੋਂ ਬਿਨ੍ਹਾਂ ਬਾਹਰ ਨਹੀਂ ਨਿਕਲਿਆ ਜਾ ਸਕਦਾ ਉਵੇਂ ਹੀ ਸਰਦੀ 'ਚ ਭਾਵੇਂ ਘਰ ਦੇ ਅੰਦਰ ਹੋਵੇ ਜਾਂ ਬਾਹਰ, ਹੀਟਰ ਦੀ ਲੋੜ ਪੈਂਦੀ ਹੀ ਹੈ। ਅਜਿਹੇ 'ਚ ਇੱਕ ਅਜਿਹੀ ਜੈਕੇਟ ਬਾਜ਼ਾਰ 'ਚ ਆਈ ਹੈ, ਜੋ ਘਰ ਦੇ ਬਾਹਰ ਵੀ ਹੀਟਰ ਦੀ ਗਰਮੀ ਦਾ ਕੰਮ ਕਰੇਗੀ।  

ਅਜਿਹੇ 'ਚ ਵਧ ਰਹੀ ਸਰਦੀ ਨੂੰ ਦੇਖਦਿਆਂ ਜੇਕਰ ਤੁਸੀਂ ਜੈਕੇਟ ਜਾਂ ਹੀਟਰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਸੀਂ ਇੱਕ ਹੀ ਕੀਮਤ ਵਿੱਚ ਦੋਵੇਂ ਚੀਜ਼ਾਂ ਲੈ ਸਕਦੇ ਹੋ। ਬਾਜ਼ਾਰ 'ਚ ਇੱਕ Jacket ਆਈ ਹੈ ਜਿਸ ਦੇ ਵਿੱਚ Heating system ਹੈ ਕਿਉਂਕਿ ਇਸ ਜੈਕੇਟ ਦੇ ਵਿੱਚ Heater ਫਿੱਟ ਕੀਤਾ ਗਿਆ ਹੈ। 

ਜਿਸ ਜੈਕੇਟ 'ਚ ਇੱਕ ਬਟਨ ਹੈ ਜਿਸ ਨੂੰ ਦਬਾ ਕੇ ਤੁਸੀਂ ਕੜਾਕੇ ਦੀ ਸਰਦੀ 'ਚ ਵੀ ਮਈ-ਜੂਨ ਦੀ ਗਰਮੀ ਦਾ ਅਹਿਸਾਸ ਲੈ ਸਕਦੇ ਹੋ। ਇਹ ਜੈਕੇਟ ਆਮ ਨਹੀਂ ਹੈ। ਗੌਰਤਲਬ ਹੈ ਕਿ ਇਸਦੀ ਗੁਣਵੱਤਾ ਦੇ ਹਿਸਾਬ ਨਾਲ ਇਸ ਜੈਕੇਟ ਦੀ ਕੀਮਤ ਜ਼ਿਆਦਾ ਨਹੀਂ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਬਾਡੀ 'ਹੀਟਰ ਜੈਕੇਟ' ਕਿਵੇਂ ਕੰਮ ਕਰਦੀ ਹੈ ਅਤੇ ਇਹ ਕਿੱਥੇ ਤੇ ਕਿਵੇਂ ਮਿਲਦੀ ਹੈ।

ਇਸ ਜੈਕੇਟ ਦੇ ਵਿੱਚ 5 ਵੱਖ-ਵੱਖ ਹੀਟਿੰਗ ਜ਼ੋਨ ਦਿੱਤੇ ਗਏ ਹਨ ਅਤੇ ਇਹ ਪੂਰੇ ਸਰੀਰ ਨੂੰ ਗਰਮ ਕਰਦੀ ਹੈ। ਇਸ ਜੈਕੇਟ ਨੂੰ ਖਰੀਦ ਕੇ ਤੁਸੀਂ ਭਾਰੀ ਕਪੜਿਆਂ ਦੀ ਬਜਾਏ ਮਹਿਜ਼ ਇੱਕ ਜੈਕੇਟ ਪਾ ਕੇ ਕੜਾਕੇ ਦੀ ਠੰਡ ਤੋਂ ਬੱਚ ਸਕਦੇ ਹੋ।  

ਜੈਕੇਟ ਦੇ ਵਿੱਚ ਜੋ ਸਮੱਗਰੀਆਂ ਹਨ ਉਹ ਇਸ ਨੂੰ ਆਮ ਜੈਕਟਾਂ ਤੋਂ ਵੱਖਰਾ ਬਣਾਉਂਦੀ ਹੈ। ਜੈਕੇਟ ਦਾ ਬਟਨ ਦਬਾਉਣ ਤੋਂ ਬਾਅਦ ਇਸ ਜੈਕੇਟ ਦਾ ਹੀਟਰ ਚਾਲੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਤਾਪਮਾਨ ਨੂੰ ਕੰਟਰੋਲ ਕਰਨ ਲਈ 3 ਲੈਵਲ ਦਿੱਤੇ ਗਏ ਹਨ ਅਤੇ ਇਨ੍ਹਾਂ ਨੂੰ ਬਟਨ ਰਾਹੀਂ ਸੈੱਟ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਇਸ ਜੈਕੇਟ ਨੂੰ ਧੋਣ ਲਈ ਤੁਹਾਨੂੰ ਪਹਿਲਾਂ ਹੀਟਿੰਗ ਐਲੀਮੈਂਟ ਨੂੰ ਬਾਹਰ ਕੱਢਣਾ ਹੋਵੇਗਾ।

ਹੋਰ ਪੜ੍ਹੋ: ਰਾਘਵ ਚੱਢਾ ਨੇ ਪਾਰਲੀਮੈਂਟ ‘ਚ ਚੁੱਕਿਆ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ

Price of Heater Jacket with Heating System, YHG Heated Vest: ਇਸ ਜੈਕਟ ਦੀ ਕੀਮਤ ਕਿੰਨੀ ਹੈ?

ਤੁਹਾਨੂੰ ਇਹ ਜੈਕੇਟ ਔਨਲਾਈਨ ਮਿਲ ਸਕਦੀ ਹੈ। YHG Heated Vest ਤੁਹਾਨੂੰ Amazon 'ਤੇ ਮਿਲ ਸਕਦੀ ਹੈ। ਇਸ ਜੈਕੇਟ ਦੀ ਕੀਮਤ ਵੀ ਮਿਆਰੀ ਜੈਕਟ ਜਾਂ ਆਮ ਹੀਟਰ ਦੇ ਬਰਾਬਰ ਹੈ। ਇਹ ਤੁਹਾਨੂੰ ਡਿਸਕਾਊਂਟ ਤੋਂ ਬਾਅਦ 4,316 ਰੁਪਏ 'ਚ ਮਿਲ ਸਕਦੀ ਹੈ ਜਦਕਿ ਇਸਦਾ MRP ਕਰੀਬ 9,000 ਰੁਪਏ ਹੈ। ਇਸ ਦੇ ਨਾਲ ਹੀ ਤੁਹਾਨੂੰ USB Heating Support ਵੀ ਮਿਲੇਗਾ ਜਿਸ ਨਾਲ ਤੁਸੀਂ ਇਸ ਜੈਕੇਟ ਨੂੰ ਚਾਰਜ ਕਰ ਸਕਦੇ ਹੋ।

ਹੋਰ ਪੜ੍ਹੋ: ਹਰਸਿਮਰਤ ਕੌਰ ਬਾਦਲ ਨੇ AAP ਦੇ ਵਿਧਾਇਕ ਜਗਰੂਪ ਗਿੱਲ ਨੂੰ Bullet 'ਤੇ ਬਿਠਾਇਆ, ਦੇਖੋ ਤਸਵੀਰਾਂ

Trending news