Jalandhar News: ਜਲੰਧਰ ਦੇ ਗੜ੍ਹਾ ਰੋਡ ਉਤੇ ਸਥਿਤ ਚਰਚਿਤ ਆਰੀਅਨਸ ਅਕੈਡਮੀ ਵਿੱਚ ਵੜ੍ਹ ਕੇ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ।
Trending Photos
Jalandhar News: ਜਲੰਧਰ ਦੇ ਗੜ੍ਹਾ ਰੋਡ ਉਤੇ ਸਥਿਤ ਚਰਚਿਤ ਆਰੀਅਨਸ ਅਕੈਡਮੀ ਵਿੱਚ ਵੜ੍ਹ ਕੇ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਮੁਲਜ਼ਮ ਪਹਿਲਾਂ ਏਜੰਸੀ ਦੇ ਮੁਲਾਜ਼ਮਾਂ ਉਪਰ ਕੁਰਸੀਆਂ ਨਾਲ ਹਮਲਾ ਕਰਦੇ ਹਨ ਅਤੇ ਫਿਰ ਥੱਪੜ ਮਾਰਦੇ ਹਨ।
ਮਾਮਲੇ ਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ ਸੀ। ਇਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਕ੍ਰਾਈਮ ਸੀਨ ਉਤੇ ਜਾਂਚ ਲਈ ਪਹੁੰਚ ਗਈ ਸੀ। ਪੁਲਿਸ ਨੇ ਸੀਸੀਸੀਵੀ ਦੇ ਆਧਾਰ ਉਤੇ ਮੁਲਜ਼ਮ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਥਾਣਾ 7 ਦੀ ਪੁਲਿਸ ਅੱਜ ਦੂਜੀ ਧਿਰ ਦੇ ਲੋਕਾਂ ਨੂੰ ਥਾਣੇ ਬੁਲਾਏਗੀ ਅਤੇ ਅਗਲੇਰੀ ਜਾਂਚ ਕਰੇਗੀ।
ਵੀਜ਼ਾ ਰੱਦ ਹੋਣ ਕਾਰਨ ਨੌਜਵਾਨਾਂ ਨੇ ਹਮਲਾ ਕੀਤਾ-ਏਜੰਟ
ਏਜੰਸੀ ਦੇ ਮਾਲਕ ਅਨਿਲ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਹਮਲਾਵਾਰਾਂ ਨੇ ਉਨ੍ਹਾਂ ਤੋਂ ਅਮਰੀਕਾ ਦਾ ਵੀਜ਼ਾ ਲਗਵਾਉਣ ਲਈ ਸੰਪਰਕ ਕੀਤਾ ਸੀ। ਪਰ ਉਕਤ ਨੌਜਵਾਨ ਆਪਣਾ ਇੰਟਰਵਿਊ ਕਲੀਅਰ ਨਹੀਂ ਕਰ ਪਾਇਆ ਅਤੇ ਉਨ੍ਹਾਂ ਦਾ ਵੀਜ਼ਾ ਨਹੀਂ ਆਇਆ।
ਇਸ ਗੱਲ ਉਤੇ ਗੁੱਸੇ ਵਿੱਚ ਆਏ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਮਕੇ ਭੰਨ ਤੋੜ ਕੀਤੀ ਅਤ ਸਟਾਫ ਉਤੇ ਕੁਰਸੀਆਂ ਨਾਲ ਹਮਲਾ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਉਕਤ ਪਰਿਵਾਰ ਅਮਰੀਕਾ ਵਿੱਚ ਵੀਜ਼ਾ ਲਈ ਗੱਲ ਕਰਨ ਲਈ ਆਇਆ ਸੀ। ਵੀਜ਼ਾ ਇਕ ਲੜਕੀ ਨੇ ਲਗਵਾਉਣਾ ਸੀ। ਵੀਜ਼ਾ ਫੀਸ ਤੋਂ ਇਲਾਵਾ ਕੋਈ ਪੈਸਾ ਨਹੀਂ ਲਿਆ ਗਿਆ। ਵੀਜ਼ਾ ਰਫਿਊਜ ਹੋਣ ਕਾਰਨ ਆਫਿਸ ਵਿੱਚ ਪੁੱਜ ਤੇ ਭੰਨਤੋੜ ਕੀਤੀ ਅਤੇ ਕੁੱਟਮਾਰ ਵੀ ਕੀਤੀ ਗਈ। ਇਸ ਵਾਰਦਾਤ ਤੋਂ ਬਾਅਦ ਟਰੈਵਲ ਏਜੰਸੀ ਦੇ ਮੁਲਾਜ਼ਮਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : JP Nadda To Cm Mann: ਜੇਪੀ ਨੱਡਾ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ, ਕਿਹਾ- ਹਸਪਤਾਲਾਂ ਦਾ ਬਕਾਇਆ ਜਲਦੀ ਅਦਾ ਕਰੋ