Jalandhar News: ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ 'ਤੇ ਪਰਚਾ ਦਰਜ
Advertisement
Article Detail0/zeephh/zeephh2388518

Jalandhar News: ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ 'ਤੇ ਪਰਚਾ ਦਰਜ

Jalandhar News:  ਥਾਣਾ ਨੂਰਮਹਿਲ ਦੇ ਪਿੰਡ ਬੁੰਡਾਲਾ ਮੰਜਕੀ ਵਿੱਚ ਇੱਕ 38 ਸਾਲਾਂ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ।

Jalandhar News: ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ 'ਤੇ ਪਰਚਾ ਦਰਜ

Jalandhar News:  ਥਾਣਾ ਨੂਰਮਹਿਲ ਦੇ ਪਿੰਡ ਬੁੰਡਾਲਾ ਮੰਜਕੀ ਵਿੱਚ ਇੱਕ 38 ਸਾਲਾਂ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕੀਤੇ ਜਾਣ ਦੀ ਦੁਖਦਾਈ ਖ਼ਬਰ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਪੁਆਦੜਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਨੂਰਮਹਿਲ ਪੰਕਜ ਕੁਮਾਰ ਨੇ ਦੱਸਿਆ ਮ੍ਰਿਤਕ ਬਲਵਿੰਦਰ ਸਿੰਘ ਦਾ ਪਿੰਡ ਬੁੰਡਾਲਾ ਮੰਜਕੀ, ਥਾਣਾ ਨੂਰਮਹਿਲ ਵਿੱਚ ਵਿਆਹ ਹੋਇਆ ਸੀ, ਉਸਦੀ ਪਤਨੀ ਦਾ ਨਾਮ ਹਰਜੀਤ ਕੌਰ ਹੈ, ਜਿਨ੍ਹਾ ਦੇ ਵਿਆਹ ਨੂੰ ਚਾਰ ਸਾਲ ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਘਰ ਇੱਕ ਡੇਢ ਸਾਲ ਦੀ ਬੱਚੀ ਵੀ ਹੈ। ਬਲਵਿੰਦਰ ਸਿੰਘ ਦੁਬਈ ਵਿੱਚ ਟਰਾਲਾ ਡਰਾਈਵਰ ਸੀ।

ਉਸਦੇ ਸਹੁਰੇ ਦਾ ਨਾਮ ਲਹਿੰਬਰ ਸਿੰਘ ਹੈ ਅਤੇ ਸਾਂਢੂ ਜਸਪ੍ਰੀਤ ਸਿੰਘ ਜੱਸਾ ਅਤੇ ਸਾਲੇਹਾਰ ਪਰਮਜੀਤ ਕੌਰ ਜੋਤੀ ਹੈ। ਮ੍ਰਿਤਕ ਬਲਵਿੰਦਰ ਸਿੰਘ ਨੇ ਆਪਣੇ ਸਾਂਢੂ ਨੂੰ ਰੁਪਏ ਉਧਾਰ ਦਿੱਤੇ ਹੋਏ ਸਨ, ਜਿਨ੍ਹਾਂ ਨੂੰ ਵਾਪਸ ਲੈਣ ਬਾਰੇ ਪਰਿਵਾਰ ਵਿੱਚ ਲੜਾਈ ਝਗੜਾ ਰਹਿੰਦਾ ਸੀ, ਜਿਸਦੀ ਪ੍ਰੇਸ਼ਾਨੀ ਦੇ ਕਾਰਨ ਉਸਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ।

ਇਸ ਜਾਣਕਾਰੀ ਦਿੰਦੇ ਹੋਏ ਨਗਰ ਨਿਵਾਸੀ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਰਬਾਰ ਤਕੀਆ ਸ਼ਾਹ ਵਿੱਚ ਹਰ ਸਾਲ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ, ਜਿੱਥੇ ਬਲਵਿੰਦਰ ਸਿੰਘ ਬਿੱਲੂ ਦਾ ਸਹੁਰਾ ਪਰਿਵਾਰ ਚਾਹ ਪਾਣੀ ਦਾ ਲੰਗਰ ਚਲਾ ਰਹੇ ਸਨ, ਜਿੱਥੇ ਬਲਵਿੰਦਰ ਸਿੰਘ ਬਿੱਲੂ ਉਨ੍ਹਾਂ ਦੇ ਮਗਰ ਆ ਕੇ ਉਨ੍ਹਾਂ ਨੂੰ ਦੱਸਦਾ ਹੈ ਕਿ ਉਸਦੇ ਸਹੁਰਾ ਪਰਿਵਾਰ ਨੇ ਉਸ ਨਾਲ ਮਾਰਕੁੱਟ ਕੀਤੀ ਹੈ ਅਤੇ ਉਸਨੇ ਇਸੇ ਜਗ੍ਹਾ ਦੇ ਮੂਹਰੇ ਖੜ੍ਹ ਕੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸਨੂੰ ਰੋਕਣ ਦੀ ਉਨ੍ਹਾਂ ਨੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ।

ਇਹ ਵੀ ਪੜ੍ਹੋ : Jalalabad Blast News: ਜਲਾਲਾਬਾਦ 'ਚ 10 ਦੇਸੀ ਬੰਬ ਹੋਏ ਬਰਾਮਦ; ਧਮਾਕਾ ਹੋਣ ਨਾਲ ਇਕ ਸਖ਼ਸ਼ ਜ਼ਖ਼ਮੀ

ਉਸਦੇ ਸਹੁਰਾ ਪਰਿਵਾਰ ਨੇ ਉਸਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਦੂਜੇ ਪਾਸੇ ਮ੍ਰਿਤਕ ਦੇ ਭਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਸ ਬਿਆਨਾਂ ਦੇ ਆਧਾਰ ਉਸਦੇ ਸਹੁਰੇ, ਪਤਨੀ, ਸਾਂਢੂ ਅਤੇ ਸਾਲੇਹਾਰ ਉਤੇ ਪਰਚਾ ਦਰਜ ਕੀਤਾ ਗਿਆ ਹੈ, ਫਿਲਹਾਲ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ : Machhiwara News: ਨਸ਼ਾ ਤਸਕਰਾਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਦਰੜਿਆ; ਇਕ ਦੀ ਮੌਤ, ਦੋ ਗੰਭੀਰ ਜ਼ਖ਼ਮੀ

Trending news