ਜ਼ੀ ਸਟੂਡੀਓਜ਼ ਵਲੋਂ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਫ਼ਿਲਮ Gode Gode Chaa ਦੀ ਸ਼ੂਟਿੰਗ ਦੀ ਸ਼ੁਰੂਅਤ
Advertisement

ਜ਼ੀ ਸਟੂਡੀਓਜ਼ ਵਲੋਂ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਫ਼ਿਲਮ Gode Gode Chaa ਦੀ ਸ਼ੂਟਿੰਗ ਦੀ ਸ਼ੁਰੂਅਤ

ਜ਼ੀ ਸਟੂਡੀਓਜ਼ ਇਸ ਵਾਰ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਆਪਣੀ ਅਗਲੀ ਫ਼ਿਲਮ 'ਗੋਡੇ ਗੋਡੇ ਚਾਅ' ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 

ਜ਼ੀ ਸਟੂਡੀਓਜ਼ ਵਲੋਂ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਫ਼ਿਲਮ Gode Gode Chaa ਦੀ ਸ਼ੂਟਿੰਗ ਦੀ ਸ਼ੁਰੂਅਤ

Up Coming Punjabi Movie: ਜ਼ੀ ਸਟੂਡੀਓਜ਼ ਵਿਸ਼ਵ ਪੱਧਰ ’ਤੇ ਭਾਰਤੀ ਸਿਨੇਮਾਂ ਨੂੰ ਇੱਕ ਉੱਚ-ਪੱਧਰੀ ਪਲੇਟਫ਼ਾਰਮ ਉਪਲੱਬਧ ਕਰਵਾ ਰਿਹਾ ਹੈ। ਪਹਿਲਾਂ 'ਕਿਸਮਤ-2' ਅਤੇ 'ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਨਾਲ' ਵਰਗੀਆਂ ਹਿੱਟ ਫ਼ਿਲਮਾਂ ਸਰੋਤਿਆਂ ਦੀ ਝੋਲੀ ਪਾਉਣ ਤੋਂ ਬਾਅਦ ਹੁਣ ਜ਼ੀ ਸਟੂਡੀਓਜ਼ (Zee Studios) ਇਸ ਵਾਰ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਆਪਣੀ ਅਗਲੀ ਫ਼ਿਲਮ 'ਗੋਡੇ ਗੋਡੇ ਚਾਅ' ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 

ਇਸ ਫ਼ਿਲਮ ’ਚ ਸੋਨਮ ਬਾਜਵਾ(Sonam Bajwa), ਤਾਨੀਆਂ, ਗੀਤਾਜ਼ ਬਿੰਦਰਖੀਆ ਅਤੇ ਗੁਰਜੈਜ਼ ਆਦਿ ਚਿਹਰੇ ਨਜ਼ਰ ਆਉਣਗੇ। 

ਫ਼ਿਲਮ 'ਗੋਡੇ ਗੋਡੇ ਚਾਅ' ਦੀ ਸਕਰਿਪਟ ਪਹਿਲਾਂ 'ਕਿਸਮਤ-2' ਨਾਲ ਪ੍ਰਸਿੱਧੀ ਖੱਟ ਚੁੱਕੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਇਸ ਫ਼ਿਲਮ ਨੂੰ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਕੀਤਾ ਜਾਵੇਗਾ, ਜੋ ਪਹਿਲਾਂ ਫ਼ਿਲਮ 'ਗੁੱਡੀਆਂ ਪਟੋਲੇ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ। 

ਜ਼ਿਕਰਯੋਗ ਹੈ ਕਿ ਜ਼ੀ ਸਟੂਡੀਓਜ਼ ਦੁਆਰਾ ਨਿਰਦੇਸ਼ਤ ਕੀਤੀਆਂ ਫ਼ਿਲਮਾਂ ਨੂੰ ਹਾਲ ਹੀ ’ਚ 2022 ਲਈ ਪੀ. ਟੀ. ਸੀ. ਫ਼ਿਲਮ ਐਵਾਰਡਜ਼ (PTC Film Awards) ਦੁਆਰਾ 36 ਐਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਸੀ। 

 

Trending news