180 ਹੋਰ ਪਰਿਵਾਰ ਅਫਗਾਨਿਤਸਾਨ ਤੋਂ ਪੁੱਜੇ ਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 8 ਸਰੂਪ ਵੀ ਲਿਆਂਦੇ
Advertisement

180 ਹੋਰ ਪਰਿਵਾਰ ਅਫਗਾਨਿਤਸਾਨ ਤੋਂ ਪੁੱਜੇ ਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 8 ਸਰੂਪ ਵੀ ਲਿਆਂਦੇ

ਪਰਿਵਾਰਾਂ ਲਈ ਪੱਕੇ ਪ੍ਰਬੰਧ ਨਾ ਹੋਣ ਤੱਕ ਇਹ ਗੁਰਦੁਆਰਾ ਬੰਗਲਾ ਸਾਹਿਬ ਸਰਾਂ ਵਿਚ ਠਹਿਰਣਗੇ : ਸਿਰਸਾ

 

180 ਹੋਰ ਪਰਿਵਾਰ ਅਫਗਾਨਿਤਸਾਨ ਤੋਂ ਪੁੱਜੇ ਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 8 ਸਰੂਪ ਵੀ ਲਿਆਂਦੇ

ਨਵੀਂ ਦਿੱਲੀ: ਅਫਗਾਨਿਤਸਾਨ ਵਿਚ ਗੁਰਦੁਆਰਾ ਸਾਹਿਬ 'ਤੇ ਹਮਲੇ ਵਿਚ 28 ਲੋਕਾਂ ਦੇ ਮਾਰੇ ਜਾਣ ਮਗਰੋਂ ਉਸ ਮੁਲਕ ਵਿਚ ਸਿਰਫ ਨਿਗੂਣੀ ਗਿਣਤੀ ਵਿਚ ਰਹਿ ਗਏ ਸਿੱਖ ਤੇ ਹਿੰਦੂ ਪਰਿਵਾਰਾਂ ਦਾ ਭਾਰਤ ਆਉਣਾ ਜਾਰੀ ਹੈ ਤੇ ਅੱਜ 180 ਹੋਰ ਪਰਿਵਾਰ ਭਾਰਤ ਪੁੱਜ ਗਏ ਜਿਹਨਾਂ ਨੇ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ 8 ਸਰੂਪ ਵੀ ਲਿਆਂਦੇ ਹਨ।

ਇਹਨਾਂ ਸਰੂਪਾਂ ਤੇ ਪਰਿਵਾਰਾਂ ਦਾ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇਥੇ ਦਿੱਲੀ ਕੌਮਾਂਤਰੀ ਹਵਾਈ ਅੱਡੇ 'ਤੇ ਪੁੱਜਣ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਮਨਜਿੰਦਰ ਸਿੰਘ ਸਿਰਸਾ ਅਤੇ ਵਿਕਰਮਜੀਤ ਸਿੰਘ ਸਾਹਨੀ ਡਬਲਿਊ ਪੀ ਓ ਵੱਲੋਂ ਨਿੱਘਾ ਸਵਾਗਤ  ਤੇ ਸਤਿਕਾਰ ਕੀਤਾ ਗਿਆ।

ਸਿਰਸਾ ਨੇ ਦੱਸਿਆ ਕਿ ਹੁਣ ਤੱਕ 450 ਦੇ ਕਰੀਬ ਪਰਿਵਾਰ ਭਾਰਤ ਆ ਚੁੱਕੇ ਹਨ ਤੇ ਇਹਨਾਂ ਦੇ ਰਹਿਣ ਸਹਿਣ ਦਾ ਪੱਕਾ ਇੰਤਜ਼ਾਮ ਹੋਣ ਤੱਕ ਇਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸਰਾਵਾਂ ਵਿਚ ਠਹਿਰਾਉਣ ਤੇ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਸਿਰਸਾ ਨੇ  ਦੱਸਿਆ ਕਿ ਦਿੱਲੀ ਗੁਰੁਦਆਰਾ ਕਮੇਟੀ ਨੇ ਉਪਰਾਲਾ ਕਰ ਕੇ ਇਹਨਾਂ ਪਰਿਵਾਰਾਂ ਨੂੰ ਇਥੇ ਲਿਆਂਦਾ ਹੈ ਜਿਸਦੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਅੱਜ ਜਥੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 8 ਸਰੂਪ ਆਏ ਹਨ ਜਿਹਨਾਂ ਨੂੰ ਪੂਰੀ ਮਾਣ ਮਰਿਆਦਾ ਦੇ ਨਾਲ ਗੁਰਦੁਆਰਾ ਸਾਹਿਬ ਤੱਕ ਲਿਆਂਦਾ ਗਿਆ
ਤੇ ਸ਼ੁਸ਼ੋਭਿਤ ਕੀਤੇ ਗਏ ਹਨ।  ਉਹਨਾਂ ਕਿਹਾ ਕਿ ਜਦੋਂ ਤੱਕ ਇਹਨਾਂ ਪਰਿਵਾਰਾਂ ਦਾ ਕੋਈ ਪੱਕਾ ਠਿਕਾਣਾ ਨਹੀਂ ਬਣ ਜਾਂਦਾ, ਇਹਨਾਂ ਦੇ ਰਹਿਣ ਸਹਿਣ, ਖਾਣ ਪੀਣ ਤੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਅਮਰੀਕਾ ਦੀਆਂ ਸੰਸਥਾਵਾਂ ਵਿਸ਼ੇਸ਼ ਤੌਰ 'ਤੇ ਪਰਮਜੀਤ ਸਿੰਘ ਬੇਦੀ ਅਤੇ ਦਲਜੀਤ ਸਿੰਘ ਸੇਠੀ ਜੋ ਬਹੁਤ ਵੱਡਾ ਸਹਿਯੋਗ ਦੇ ਰਹੇ ਹਨ, ਨਾਲ ਰਲ ਕੇ ਕੀਤਾ ਗਿਆ ਜਾਵੇਗਾ।

ਸਿਰਸਾ ਨੇ  ਹਿੰਸਾ ਨਾਲ ਗ੍ਰਸਤ ਅਫਗਾਨਿਸਤਾਨ ਵਿਚੋਂ ਸਿੱਖ ਤੇ ਹਿੰਦੂ ਪਰਿਵਾਰਾਂ ਨੂੰ ਸੁਰੱਖਿਆ ਲਿਆਉਣ ਤੇ ਇਹਨਾਂ ਨੂੰ ਚਿਰ ਕਾਲੀ ਵੀਜ਼ੇ ਦੇਣ ਲਈ ਭਾਰਤ ਸਰਕਾਰ ਵਿਸ਼ੇਸ਼ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਕੈਬਨਿਟ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਹਮਲੇ ਦੌਰਾਨ 28 ਲੋਕਾਂ ਦੇ ਸ਼ਹੀਦ ਹੋਣ ਤੋਂ ਬਾਅਦ ਇਹ ਸਾਰੇ ਪਰਿਵਾਰ ਦਹਿਸ਼ਤ ਤੇ ਡਰ ਦੇ ਸਾਏ ਵਿਚ ਰਹਿ ਰਹੇ ਸਨ ਤੇ ਇਹਨਾਂ ਨੂੰ ਭਾਰਤ ਲਿਆਉਣਾ ਜ਼ਰੂਰੀ ਸੀ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਨੇ ਇਹ ਭਰੋਸਾ ਦੁਆਇਆ ਹੈ ਕਿ ਇਹਨਾਂ ਪਰਿਵਾਰਾਂ ਨੂੰ ਸਥਾਈ ਨਾਗਰਿਕਤਾ ਦਿੱਤੀ ਜਾਵੇਗੀ।

ਇਥੇ ਇਹ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ ਕਿ ਇਹਨਾਂ ਭਾਰਤ ਲਿਆਉਣ ਦਾ ਮਾਮਲਾ ਦਿੱਲੀ ਗੁਰਦੁਆਰਾ ਕਮੇਟੀ ਵਿਸ਼ੇਸ਼ ਕਰ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਚੁੱਕਦੇ ਰਹੇ ਹਨ ਤੇ ਉਹਨਾਂ ਇਹ ਮਾਮਲਾ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪ੍ਰਧਾਨ ਮੰਤਰੀ ਨਰੇਂਦਰ  ਮੋਦੀ ਕੋਲ ਵੀ ਚੁੱਕਿਆ ਸੀ। 

Watch Live Tv-

Trending news