ਫਰੀਦਕੋਟ ਪ੍ਰਸ਼ਾਸਨ ਦਾ ਫੈਸਲਾ, ਇਸ ਵਾਰ ਨਹੀਂ ਮਨਾਇਆ ਜਾਵੇਗਾ 'ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ'

19 ਤੋਂ 23 ਸਤੰਬਰ ਤੱਕ ਚੱਲਣ ਵਾਲੇ ਇਸ ਮੇਲੇ 'ਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਟਿੱਲਾ ਬਾਬਾ ਫ਼ਰੀਦ ਜੀ ਅਤੇ ਗੁਰਦੁਆਰਾ ਗੋਦੜੀ ਸਾਹਿਬ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ।

ਫਰੀਦਕੋਟ ਪ੍ਰਸ਼ਾਸਨ ਦਾ ਫੈਸਲਾ, ਇਸ ਵਾਰ ਨਹੀਂ ਮਨਾਇਆ ਜਾਵੇਗਾ 'ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ'
ਫਾਈਲ ਫੋਟੋ

ਦੇਵਾਨੰਦ ਸ਼ਰਮਾ/ਫਰੀਦਕੋਟ: ਫਰੀਦਕੋਟ 'ਚ ਸਤੰਬਰ ਦੇ ਮਹੀਨੇ 'ਚ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ, ਜੋ ਕੋਰੋਨਾ ਮਹਾਮਾਰੀ ਦੇ ਦੌਰਾਨ ਇਸ ਵਾਰ ਨਹੀਂ ਮਨਾਇਆ ਜਾਵੇਗਾ। 19 ਤੋਂ 23 ਸਤੰਬਰ ਤੱਕ ਚੱਲਣ ਵਾਲੇ ਇਸ ਮੇਲੇ 'ਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਟਿੱਲਾ ਬਾਬਾ ਫ਼ਰੀਦ ਜੀ ਅਤੇ ਗੁਰਦੁਆਰਾ ਗੋਦੜੀ ਸਾਹਿਬ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ। 

ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਗਿਆ ਹੈ ਕਿ ਇਸ ਵਾਰ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਸਾਦੇ ਢੰਗ ਨਾਲ ਮਨਾਇਆ ਜਾਵੇਗਾ ਤੇ ਅੱਜ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰ 'ਚ ਬੈਠ ਕੇ ਬਾਬਾ ਫ਼ਰੀਦ ਜੀ ਨੂੰ ਯਾਦ ਕੀਤਾ ਜਾਵੇ ਤੇ 23 ਸਤੰਬਰ ਨੂੰ ਘਰ 'ਚ ਬੈਠ ਕੇ ਪਾਠ ਕੀਤਾ ਜਾਵੇ। 

ਤੁਹਾਨੂੰ ਦੱਸ ਦੇਈਏ ਕਿ ਪੰਜ ਦਿਨ ਤੱਕ ਚੱਲਣ ਵਾਲੇ ਮੇਲੇ 'ਚ ਧਾਰਮਿਕ ਸਮਾਗਮ, ਖੇਡ ਸਮਾਗਮ, ਨਾਟਕ, ਪੇਂਡੂ ਖੇਡ ਮੇਲੇ ਅਤੇ ਕਈ ਤਰਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ ਤੇ ਮੇਲੇ ਆਖਰੀ ਦਿਨ ਯਾਨੀ ਕਿ 23 ਸਤੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। 

ਜ਼ਿਕਰਯੋਗ ਹੈ ਕਿ ਮਹਾਨ ਸੂਫੀ ਸੰਤ ਬਾਬਾ ਸੇਖ ਫ਼ਰੀਦ ਜੀ 23 ਸਤੰਬਰ ਨੂੰ ਆਪਣੀ ਪਾਕਪਟਨ ਦੀ ਯਾਤਰਾ ਦੇ ਚਲਦਿਆਂ ਫਰੀਦਕੋਟ ਸ਼ਹਿਰ ਪਹੁੰਚੇ ਸਨ, ਜਦੋ ਇਸ ਸ਼ਹਿਰ ਦਾ ਨਾਮ ਮੋਕਲਹਾਰ ਸੀ ਅਤੇ ਇਥੇ ਰਾਜੇ ਵੱਲੋਂ ਬਾਬਾ ਫ਼ਰੀਦ ਜੀ ਦੇ ਚਮਤਕਾਰਾਂ ਤੋਂ ਪ੍ਰਭਾਵਿਤ ਹੋ ਕੇ ਬਾਬਾ ਫ਼ਰੀਦ ਜੀ ਦੇ ਨਾਮ 'ਤੇ ਸ਼ਹਿਰ ਦਾ ਨਾਮ ਫਰੀਦਕੋਟ ਰੱਖ ਦਿੱਤਾ ਸੀ। 

Watch Live Tv-