Kedarnath Yatra 2023: ਕੇਦਾਰਨਾਥ ਮੰਦਿਰ 'ਚ ਫੋਟੋਗ੍ਰਾਫੀ-ਵੀਡੀਓਗ੍ਰਾਫੀ 'ਤੇ ਪਾਬੰਦੀ, ਫੜੇ ਜਾਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ
Advertisement
Article Detail0/zeephh/zeephh1784373

Kedarnath Yatra 2023: ਕੇਦਾਰਨਾਥ ਮੰਦਿਰ 'ਚ ਫੋਟੋਗ੍ਰਾਫੀ-ਵੀਡੀਓਗ੍ਰਾਫੀ 'ਤੇ ਪਾਬੰਦੀ, ਫੜੇ ਜਾਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ

Kedarnath Temple News: ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਕੇਦਾਰਨਾਥ ਮੰਦਰ ਦੇ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ (Phtography-Videography Prohibited) 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਦਰ ਕਮੇਟੀ ਨੇ ਕੇਦਾਰਨਾਥ ਮੰਦਰ ਕੰਪਲੈਕਸ 'ਚ ਕਈ ਥਾਵਾਂ 'ਤੇ ਚਿਤਾਵਨੀ ਬੋਰਡ ਵੀ ਲਗਾਏ ਹਨ।

Kedarnath Yatra 2023: ਕੇਦਾਰਨਾਥ ਮੰਦਿਰ 'ਚ ਫੋਟੋਗ੍ਰਾਫੀ-ਵੀਡੀਓਗ੍ਰਾਫੀ 'ਤੇ ਪਾਬੰਦੀ, ਫੜੇ ਜਾਣ 'ਤੇ ਹੋਵੇਗੀ ਕਾਨੂੰਨੀ ਕਾਰਵਾਈ

Kedarnath Temple News: ਕੇਦਾਰਨਾਥ ਮੰਦਰ 'ਚ ਪਿਛਲੇ ਦਿਨੀਂ ਲੋਕਾਂ ਵੱਲੋਂ ਵੀਡੀਓ ਬਣਾਉਣ ਦੀਆਂ ਖਬਰਾਂ ਆਈਆਂ ਸਨ। ਹੁਣ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਕੇਦਾਰਨਾਥ ਮੰਦਰ ਦੇ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ (Phtography-Videography Prohibited) 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਦਰ ਕਮੇਟੀ ਨੇ ਕੇਦਾਰਨਾਥ ਮੰਦਰ ਕੰਪਲੈਕਸ 'ਚ ਕਈ ਥਾਵਾਂ 'ਤੇ ਚਿਤਾਵਨੀ ਬੋਰਡ ਵੀ ਲਗਾਏ ਹਨ। ਹੁਣ ਜੇਕਰ ਕੋਈ ਫੋਟੋਆਂ ਜਾਂ ਵੀਡੀਓ ਬਣਾਉਂਦਾ ਫੜਿਆ ਗਿਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦੇ ਚੇਅਰਮੈਨ ਅਜੈ ਅਜੇਂਦਰ ਨੇ ਇਸ ਬਾਰੇ ਜਾਣਕਾਰੀ ਦਿੱਤਾ ਹੈ। ਉਨ੍ਹਾਂ ਕਿਹਾ- 'ਕੁਝ ਸ਼ਰਧਾਲੂ ਮੰਦਰ ਦੇ ਅੰਦਰ ਅਸ਼ਲੀਲ ਤਰੀਕੇ ਨਾਲ ਵੀਡੀਓ ਅਤੇ ਰੀਲਾਂ ਬਣਾ ਰਹੇ ਸਨ ਅਤੇ ਤਸਵੀਰਾਂ ਵੀ ਲੈ ਰਹੇ ਸਨ, ਇਸ ਲਈ ਕੇਦਾਰਨਾਥ 'ਚ ਚਿਤਾਵਨੀ ਬੋਰਡ ਵੀ ਲਗਾਏ ਗਏ ਹਨ।'

ਇਹ ਵੀ ਪੜ੍ਹੋ:  Kedarnath Yatra 2023: ਖੁਸ਼ਖ਼ਬਰੀ! ਅੱਜ 'ਹਰ ਹਰ ਮਹਾਦੇਵ' ਦੇ ਜੈਕਾਰਿਆਂ ਨਾਲ ਖੋਲ੍ਹੇ ਗਏ ਕੇਦਾਰਨਾਥ ਧਾਮ ਦੇ ਕਪਾਟ

ਮੰਦਰ ਪਰਿਸਰ 'ਚ ਲੱਗੇ ਬੋਰਡ 'ਤੇ ਸਾਫ ਲਿਖਿਆ ਹੈ ਕਿ ਮੰਦਰ ਦੇ ਅੰਦਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਦੀ ਮਨਾਹੀ ਹੈ। ਵੱਖ-ਵੱਖ ਥਾਵਾਂ 'ਤੇ ਬੋਰਡ ਵੀ ਲਗਾਏ ਗਏ ਹਨ ਕਿ ਤੁਸੀਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋ, ਤਾਂ ਜੋ ਲੋਕ ਲੁਕ-ਛਿਪ ਕੇ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਨਾ ਕਰਨ।

ਹਾਲ ਹੀ 'ਚ ਇਕ ਮਹਿਲਾ ਬਲਾਗਰ ਵਲੋਂ ਮੰਦਰ ਪਰਿਸਰ 'ਚ ਵਿਵਾਦਿਤ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀਡੀਓ ਦੇਖਦੇ ਹੀ ਇੰਟਰਨੈੱਟ 'ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ ਮੰਦਰ ਕਮੇਟੀ ਨੇ ਇਸ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਇਹ ਔਖਾ ਫੈਸਲਾ ਲਿਆ ਹੈ। ਉਸ ਵੀਡੀਓ ਵਿੱਚ ਇੱਕ ਜੋੜਾ ਖੜਾ ਭਗਵਾਨ ਸ਼ੰਕਰ ਦੇ ਦਰਸ਼ਨ ਕਰ ਰਿਹਾ ਸੀ। ਫਿਰ ਅਚਾਨਕ ਲੜਕੀ ਨੇ ਲੜਕੇ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ। ਇਹ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ।

ਇਹ ਵੀ ਪੜ੍ਹੋ: Kedarnath Viral Video: 'ਇਹ ਮੰਦਰ ਹੈ, ਹਨੀਮੂਨ ਸਪਾਟ ਨਹੀਂ'; ਕੇਦਾਰਨਾਥ ਧਾਮ 'ਚ ਕੁੜੀ ਨੇ ਕੀਤਾ ਪਿਆਰ ਦਾ ਇਜ਼ਹਾਰ

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਹਿਸ ਛਿੜ ਗਈ ਅਤੇ ਕਿਹਾ ਗਿਆ ਕਿ ਮੰਦਰ ਨੂੰ ਸੈਰ-ਸਪਾਟਾ ਸਥਾਨ ਨਾ ਬਣਾਇਆ ਜਾਵੇ। ਉਦੋਂ ਤੋਂ ਹੀ ਮੰਦਰ ਕਮੇਟੀ ਨੇ ਇਸ ਦੇ ਖਿਲਾਫ ਵੱਡਾ ਕਦਮ ਚੁੱਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਬਦਰੀਨਾਥ ਮੰਦਰ ਤੋਂ ਅਜੇ ਤੱਕ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਇਹ ਨਿਯਮ ਉੱਥੇ ਵੀ ਲਾਗੂ ਕੀਤਾ ਜਾਵੇਗਾ ਅਤੇ ਚੇਤਾਵਨੀ ਬੋਰਡ ਲਗਾਏ ਜਾਣਗੇ।

Trending news