ਪਠਾਨਕੋਟ ਦੇ ਪਿੰਡ ਜੈਨੀ ਤੋਂ ਜ਼ਬਰੀ ਧਰਮ ਪਰਿਵਰਤਨ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
Trending Photos
ਚੰਡੀਗੜ੍ਹ: ਪੰਜਾਬ ’ਚ ਇਸ ਵੇਲੇ ਧਰਮ ਪਰਿਵਰਤ ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ। ਇਸ ਮਾਮਲੇ ’ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਈਸਾਈ ਭਾਈਚਾਰੇ ਦੇ ਪਾਦਰੀਆਂ ਵਿਚਾਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੈਠਕ ਵੀ ਕੀਤੀ ਗਈ ਸੀ।
ਹੁਣ ਪਠਾਨਕੋਟ ਦੇ ਪਿੰਡ ਜੈਨੀ ਤੋਂ ਜ਼ਬਰੀ ਧਰਮ ਪਰਿਵਰਤਨ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰਕ ਮੈਬਰਾਂ ’ਚ ਇਸ ਨੂੰ ਲੈਕੇ ਗੁੱਸਾ ਹੈ, ਉੱਧਰ ਪੁਲਿਸ ਵਲੋਂ ਦੋਸ਼ੀ ਔਰਤ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
14 ਸਾਲਾਂ ਲੜਕੀ ਨੇ ਪਹਿਲਾਂ ਕੀਤਾ ਹੋਇਆ ਹੈ ਅੰਮ੍ਰਿਤਪਾਨ
ਇਸ ਘਟਨਾ ਸਬੰਧੀ ਸਿੱਖ ਜਥੇਬੰਦੀਆਂ ਨੇ ਦੱਸਿਆ ਕਿ ਸਿੱਖ ਪਰਿਵਾਰ ਨਾਲ ਸਬੰਧਤ 14 ਸਾਲਾਂ ਦੀ ਲੜਕੀ ਜਿਸਦਾ ਪਹਿਲਾ ਹੀ ਅੰਮ੍ਰਿਤ ਛਕਿਆ ਹੋਇਆ ਸੀ, ਦਾ ਪਿੰਡ ਦੀ ਔਰਤ ਨੇ ਧਰਮ ਪਰਿਵਰਤਨ ਕਰਵਾ ਦਿੱਤਾ।
ਨਾਨਕੇ ਘਰ ਗਈ ਲੜਕੀ ਦਾ ਕਰਵਾਇਆ ਧਰਮ ਪਰਿਵਰਤਨ
ਉੱਧਰ ਇਸ ਮਾਮਲੇ ’ਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਚ ਪਰਿਵਾਰ ਵਲੋਂ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੀ ਲੜਕੀ ਨਾਨਕੇ ਪਿੰਡ ਆਪਣੇ ਮਾਮੇ ਦੇ ਘਰ ਗਈ ਹੋਈ ਸੀ, ਜਿੱਥੇ ਪਿੰਡ ਦੀ ਹੀ ਇੱਕ ਔਰਤ ਨੇ ਉਨ੍ਹਾਂ ਦੀ ਧੀ ਦਾ ਧਰਮ ਪਰਿਵਰਤਨ ਕਰਵਾ ਦਿੱਤਾ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਧਾਰਾ 295 ਤਹਿਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਦਿਆਂ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਕੱਲ੍ਹ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।