Chhath Puja 2023: ਹਰ ਸਾਲ ਦੀ ਤਰ੍ਹਾਂ ਬਿਹਾਰ ਤੇ ਯੂਪੀ ਦੇ ਲੋਕ ਛੱਠ ਪੂਜਾ ਲਈ ਬਾਜ਼ਾਰਾਂ ਵਿੱਚ ਖਰੀਦਦਾਰੀ ਕਰ ਰਹੇ ਹਨ। ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਬਿਨਾਂ ਪਾਣੀ ਦੇ 36 ਘੰਟੇ ਵਰਤ ਰੱਖਣ ਦੀ ਤਿਆਰੀ ਕਰ ਰਹੇ ਹਨ।
Trending Photos
Chhath Puja: ਹਰ ਸਾਲ ਦੀ ਤਰ੍ਹਾਂ ਬਿਹਾਰ ਤੇ ਯੂਪੀ ਦੇ ਲੋਕ ਛੱਠ ਪੂਜਾ ਲਈ ਬਾਜ਼ਾਰਾਂ ਵਿੱਚ ਖਰੀਦਦਾਰੀ ਕਰ ਰਹੇ ਹਨ। ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਬਿਨਾਂ ਪਾਣੀ ਦੇ 36 ਘੰਟੇ ਵਰਤ ਰੱਖਣ ਦੀ ਤਿਆਰੀ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਲੋਕ ਦੁਕਾਨਾਂ 'ਤੇ ਪੂਜਾ ਸਮੱਗਰੀ ਖ਼ਰੀਦਣ ਲਈ ਦਿਨ ਭਰ ਬਾਜ਼ਾਰਾਂ 'ਚ ਦੇਖੇ ਜਾ ਸਕਦੇ ਹਨ। ਸਤਲੁਜ ਦਰਿਆ ਦੇ ਘਾਟ 'ਤੇ ਸ਼ਾਮ ਨੂੰ ਸੂਰਜ ਦੇਵਤਾ ਨੂੰ ਅਰਘ ਅਰਪਣ ਕਰਨ ਤੋਂ ਬਾਅਦ 19 ਤਰੀਕ ਐਤਵਾਰ ਨੂੰ ਸਵੇਰੇ ਸੂਰਜ ਚੜ੍ਹਨ ਲਈ ਅਰਘ ਦੇਣ ਤੋਂ ਬਾਅਦ ਛਠ ਵਰਤ ਤੋੜਿਆ ਜਾਂਦਾ ਹੈ।
ਪੰਜਾਬ ਵਿੱਚ ਰਹਿੰਦੇ ਯੂਪੀ ਤੇ ਬਿਹਾਰ ਦੇ ਲੋਕਾਂ ਨੇ ਛੱਠ ਪੂਜਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਾਰਨ ਲੋਕ ਪੂਜਾ ਲਈ ਸਮਾਨ ਖਰੀਦਣ ਲਈ ਬਾਜ਼ਾਰਾਂ ਵਿੱਚ ਰੁਲ ਰਹੇ ਹਨ। ਰੂਪਨਗਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਵਿੱਚ ਵੱਸਦੇ ਬਿਹਾਰ ਅਤੇ ਯੂਪੀ ਦੇ ਲੋਕ ਹਰ ਸਾਲ ਛੱਠ ਪੂਜਾ ਲਈ ਸਤਲੁਜ ਦਰਿਆ ਦੇ ਘਾਟਾਂ ’ਤੇ ਪਹੁੰਚਦੇ ਹਨ।
19 ਤਰੀਕ ਐਤਵਾਰ ਨੂੰ ਸਵੇਰੇ ਸੂਰਜ ਨੂੰ ਅਰਘ ਦੇ ਕੇ ਵਰਤ ਦੀ ਸਮਾਪਤੀ ਹੋਵੇਗੀ। ਇਸ ਤਿਉਹਾਰ ਨੂੰ ਲੈ ਕੇ ਇਲਾਕੇ ਦੇ ਹਜ਼ਾਰਾਂ ਘਰਾਂ ਵਿੱਚ ਛੱਠ ਪੂਜਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਛੱਠ ਪੂਜਾ ਦੇ ਵਰਤ ਮੌਕੇ 36 ਘੰਟੇ ਦੇ ਨਿਰਵਿਘਨ ਵਰਤ ਰੱਖਣ ਦੀ ਤਿਆਰੀ ਵਜੋਂ ਸ਼ਰਧਾਲੂ ਪੂਜਾ ਸਮੱਗਰੀ ਖ਼ਰੀਦਣ ਲਈ ਦਿਨ ਭਰ ਦੁਕਾਨਾਂ 'ਤੇ ਆਉਂਦੇ ਰਹੇ।
ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਨੇ ਨੰਗਲ, ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਵਿੱਚ ਪੂਜਾ ਦੀਆਂ ਵਸਤਾਂ ਨਾਲ ਸਜੀਆਂ ਦੁਕਾਨਾਂ ਤੋਂ ਖਰੀਦਦਾਰੀ ਕੀਤੀ। ਹਰ ਸਾਲ ਛੱਠ ਪੂਜਾ ਦੇ ਵਰਤ 'ਤੇ ਇਲਾਕੇ ਦੇ ਸਾਰੇ ਲੋਕ ਸਤਲੁਜ ਦਰਿਆ ਕੰਢੇ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ। ਛੱਠ ਪੂਜਾ ਲਈ ਸ਼ਰਧਾਲੂ 19 ਤਰੀਕ ਐਤਵਾਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਸਵੇਰੇ ਹੀ ਸਤਲੁਜ ਦਰਿਆ ਕਿਨਾਰੇ 'ਤੇ ਆਉਣਾ ਸ਼ੁਰੂ ਕਰ ਦਿੰਦੇ ਹਨ। ਛੱਠ ਪੂਜਾ ਦਾ ਵਰਤ ਸੂਰਜ ਦੇਵਤਾ ਦਾ ਵਰਤ ਹੁੰਦਾ ਹੈ। ਇਸ ਵਿੱਚ ਚੜ੍ਹਦੇ ਅਤੇ ਡੁੱਬਦੇ ਸੂਰਜ ਨੂੰ ਦੁੱਧ ਜਾਂ ਪਾਣੀ ਚੜ੍ਹਾਇਆ ਜਾਂਦਾ ਹੈ।
ਇਹ ਛੱਠ ਵਰਤ ਜ਼ਿਆਦਾਤਰ ਔਰਤਾਂ ਦੁਆਰਾ ਰੱਖਿਆ ਜਾਂਦਾ ਹੈ ਤੇ ਕੁਝ ਮਰਦ ਵੀ ਇਹ ਵਰਤ ਰੱਖਦੇ ਹਨ। ਵਰਤ ਰੱਖਣ ਵਾਲੀਆਂ ਔਰਤਾਂ ਨੂੰ ਪਰਵੈਤੀਨ ਕਿਹਾ ਜਾਂਦਾ ਹੈ। ਤਿੰਨ ਦਿਨਾਂ ਦੇ ਇਸ ਵਰਤ ਦੌਰਾਨ ਸ਼ਰਧਾਲੂ ਨੂੰ ਲਗਾਤਾਰ ਵਰਤ ਰੱਖਣਾ ਪੈਂਦਾ ਹੈ। ਭੋਜਨ ਦੇ ਨਾਲ-ਨਾਲ ਆਰਾਮਦਾਇਕ ਬਿਸਤਰਾ ਵੀ ਤਿਆਗਿਆ ਜਾਂਦਾ ਹੈ। ਵਰਤ ਲਈ ਬਣਾਏ ਗਏ ਕਮਰੇ ਵਿੱਚ ਸ਼ਰਧਾਲੂ ਕੰਬਲ ਜਾਂ ਚਾਦਰ ਦਾ ਸਹਾਰਾ ਲੈ ਕੇ ਰਾਤ ਕੱਟਦੇ ਹਨ।
ਇਸ ਤਿਉਹਾਰ ਵਿੱਚ ਹਿੱਸਾ ਲੈਣ ਵਾਲੇ ਲੋਕ ਨਵੇਂ ਕੱਪੜੇ ਪਹਿਨਦੇ ਹਨ। ਵਰਤ ਰੱਖਣ ਵਾਲੇ ਲਈ ਅਜਿਹੇ ਕੱਪੜੇ ਪਹਿਨਣੇ ਲਾਜ਼ਮੀ ਹਨ ਜਿਨ੍ਹਾਂ ਵਿੱਚ ਕਿਸੇ ਕਿਸਮ ਦੀ ਸਿਲਾਈ ਨਾ ਹੋਈ ਹੋਵੇ। ਔਰਤਾਂ ਸਾੜੀ ਪਾ ਕੇ ਅਤੇ ਮਰਦ ਧੋਤੀ ਪਹਿਨ ਕੇ ਛਠ ਮਨਾਉਂਦੇ ਹਨ। ‘ਛੱਠ ਦਾ ਵਰਤ ਸ਼ੁਰੂ ਹੋਣ ਤੋਂ ਬਾਅਦ , ਇਸ ਨੂੰ ਕਈ ਸਾਲਾਂ ਤੱਕ ਕਰਨਾ ਪੈਂਦਾ ਹੈ ਜਦੋਂ ਤੱਕ ਅਗਲੀ ਪੀੜ੍ਹੀ ਦੀ ਵਿਆਹੁਤਾ ਔਰਤ ਇਸ ਲਈ ਤਿਆਰ ਨਹੀਂ ਹੋ ਜਾਂਦੀ।
ਮੰਨਿਆ ਜਾਂਦਾ ਹੈ ਕਿ ਛੱਠ ਦੇ ਤਿਉਹਾਰ ਦਾ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਪੁੱਤਰ ਦੀ ਬਖਸ਼ਿਸ਼ ਹੁੰਦੀ ਹੈ। ਆਮ ਤੌਰ 'ਤੇ ਜੋ ਔਰਤਾਂ ਪੁੱਤਰ ਦੀ ਇੱਛਾ ਰੱਖਦੀਆਂ ਹਨ ਅਤੇ ਆਪਣੇ ਪੁੱਤਰ ਦੀ ਤੰਦਰੁਸਤੀ ਦੀ ਕਾਮਨਾ ਕਰਦੀਆਂ ਹਨ, ਉਹ ਇਹ ਵਰਤ ਰੱਖਦੀਆਂ ਹਨ। ਪੁਰਸ਼ ਵੀ ਆਪਣੇ ਮਨਚਾਹੇ ਕੰਮ ਨੂੰ ਸਫਲ ਬਣਾਉਣ ਲਈ ਪੂਰੀ ਲਗਨ ਨਾਲ ਵਰਤ ਰੱਖਦੇ ਹਨ।
ਇਹ ਵੀ ਪੜ੍ਹੋ : Hoshiarpur News: ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਵੱਲੋਂ ਹੁਸ਼ਿਆਰਪੁਰ 'ਚ 867 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਬਿਮਲ ਸ਼ਰਮਾ ਸ਼੍ਰੀ ਅਨੰਦਪੁਰ ਸਾਹਿਬ