ਰਣਜੀਤ ਸਿੰਘ ਢੱਡਰੀਆਂਵਾਲਾ ਤੇ ਪੰਥਪ੍ਰੀਤ ਸਮੇਤ 23 ਲੋਕਾਂ ਨੂੰ ਇਸ ਮਾਮਲੇ 'ਚ ਮਿਲੀ ਕਲੀਨ ਚਿੱਟ
Advertisement

ਰਣਜੀਤ ਸਿੰਘ ਢੱਡਰੀਆਂਵਾਲਾ ਤੇ ਪੰਥਪ੍ਰੀਤ ਸਮੇਤ 23 ਲੋਕਾਂ ਨੂੰ ਇਸ ਮਾਮਲੇ 'ਚ ਮਿਲੀ ਕਲੀਨ ਚਿੱਟ

 ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੂੰ SIT ਨੇ ਦਿੱਤੀ ਕਲੀਨ ਚਿੱਟ

 ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੂੰ SIT ਨੇ ਦਿੱਤੀ ਕਲੀਨ ਚਿੱਟ

ਦੇਵਾਨੰਦ/ਫ਼ਰੀਦਕੋਟ : 14 ਅਕਤੂਬਰ 2015 ਨੂੰ ਬਰਗਾੜੀ ਬੇਅਦਬੀ ਮਾਮਲੇ 'ਚ ਕੋਟਕਪੂਰਾ ਪ੍ਰਦਰਸ਼ਨ ਦੌਰਾਨ ਹੋਏ ਗੋਲੀਕਾਂਡ ਨੂੰ ਲੈਕੇ ਜਿੰਨਾਂ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਉਨ੍ਹਾਂ  ਨੂੰ SIT ਨੇ ਕਲੀਨ ਚਿੱਟ ਦੇ ਦਿੱਤੀ ਹੈ, ਅਦਾਲਤ ਵਿੱਚ SIT ਨੇ ਤਤਕਾਲੀ SHO ਅਤੇ DSP ਖ਼ਿਲਾਫ਼  ਦਾਇਰ ਚਾਰਜਸ਼ੀਟ ਵਿੱਚ  ਇਸ ਦਾ ਖ਼ੁਲਾਸਾ ਕੀਤਾ ਹੈ, ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਘਟਨਾ ਵਾਲੇ ਦਿਨ 14 ਅਕਤੂਬਰ 2015 ਵਿੱਚ ਥਾਣਾ ਸਿਟੀ ਕੋਟਕਪੂਰਾ ਪੁਲਿਸ ਨੇ ਹਿੰਸਕ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਵਿੱਚ ਸਿੱਖ ਪ੍ਰਚਾਰਕ  ਰਣਜੀਤ ਸਿੰਘ ਢੱਡੀਆਂਵਾਲਾ,ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ, ਸਤਨਾਮ ਸਿੰਘ ਚੰਦੜ,ਅਵਤਾਰ ਸਿੰਘ,ਗਿਆਨੀ ਕੇਵਲ ਸਿੰਘ,ਦਲੇਰ ਸਿੰਘ,ਹਰਜੀਤ ਸਿੰਘ,ਸੁਖਜੀਤ ਸਿੰਘ,ਸੁਖਵਿੰਦਰ ਸਿੰਘ,ਹਰਜੀਤ ਸਿੰਘ,ਗੁਰਪ੍ਰੀਤ,ਗੁਰਸੇਵਕ  ਸਮੇਤ ਕੁੱਲ 23 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ 

 ਕੋਟਕਪੂਰਾ ਗੋਲੀਕਾਂਡ ਵਿੱਚ 15 ਲੋਕਾਂ ਖ਼ਿਲਾਫ਼ ਇਰਾਦਤਨ ਕਤਲ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ,ਉਸ ਦਿਨ ਕੇਸ ਵਿੱਚ ਨਾਮਜ਼ਦ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਤੋਂ ਇਲਾਵਾ 8 ਹੋਰ ਲੋਕ ਮੰਦਰ ਸਿੰਘ ਬਰਨਾਲਾ,ਰਛਪਾਲ ਸਿੰਘ,ਬਲਪ੍ਰੀਤ ਸਿੰਘ ਮੋਗਾ, ਬਲਕਾਰ ਸਿੰਘ ਬਠਿੰਡਾ, ਬੱਗਾ ਸਿੰਘ ਮਾਨਸਾ, ਜਗਰੂਪ ਸਿੰਘ,ਬੇਅੰਤ ਸਿੰਘ ਕੋਟਕਪੂਰਾ, ਹਰਵਿੰਦਰ ਸਿੰਘ ਬਰਨਾਲਾ ਨੂੰ ਗਿਰਫ਼ਤਾਰ ਕੀਤਾ ਗਿਆ ਸੀ

ਗੋਲੀਕਾਂਡ ਘਟਨਾ ਦੀ  ਪੜਤਾਲ ਕਰ ਰਹੀ SIT ਨੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਿੱਚ ਕੇਸ ਦੇ ਸ਼ਿਕਾਇਤਕਰਤਾ ਅਤੇ ਤਤਕਾਲੀ SHO ਗੁਰਪ੍ਰੀਤ ਸਿੰਘ ਪੰਧੇਰ, DSP ਬਲਜੀਤ ਸਿੰਘ ਸੰਧੂ ਨੂੰ ਨਾਮਜ਼ਦ ਕੀਤਾ ਜਾ ਚੁੱਕਿਆ ਹੈ,ਅਦਾਲਤ ਵਿੱਚ ਇੰਨਾ ਦੋਵਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ,SIT ਵੱਲੋਂ ਦਾਇਰ ਚਾਰਜਸ਼ੀਟ ਘਟਨਾ ਵਾਲੇ ਦਿਨ ਨਾਮਜ਼ਦ ਸਿੱਖ ਪ੍ਰਚਾਰਕਾਂ ਅਤੇ ਸਿੱਖ ਜਥੇਬੰਦੀਆਂ ਸਮੇਤ ਗਿਰਫ਼ਤਾਰ ਕੀਤੇ ਗਏ 23 ਲੋਕਾਂ ਨੂੰ ਬੇਗੁਨਾਹ ਕਰਾਰ ਦਿੱਤਾ ਹੈ  

 

 

 

 

Trending news