ਪਾਕਿਸਤਾਨ ਵਿੱਚ ਹਿੰਦੂ ਮਹਿਲਾ ਅਧਿਆਪਕ ਨੂੰ ਜ਼ਬਰਦਸਤੀ ਕਬੂਲ ਕਰਵਾਇਆ ਇਸਲਾਮ, ਏਕਤਾ ਤੋਂ ਆਇਸ਼ਾ ਰੱਖ ਦਿੱਤਾ ਨਵਾਂ ਨਾਮ
Advertisement
Article Detail0/zeephh/zeephh824599

ਪਾਕਿਸਤਾਨ ਵਿੱਚ ਹਿੰਦੂ ਮਹਿਲਾ ਅਧਿਆਪਕ ਨੂੰ ਜ਼ਬਰਦਸਤੀ ਕਬੂਲ ਕਰਵਾਇਆ ਇਸਲਾਮ, ਏਕਤਾ ਤੋਂ ਆਇਸ਼ਾ ਰੱਖ ਦਿੱਤਾ ਨਵਾਂ ਨਾਮ

ਪਾਕਿਸਤਾਨ ਵਿੱਚ ਜ਼ਬਰਦਸਤੀ ਤਬਦੀਲੀ ਦੇ ਇਸ ਮਾਮਲੇ ਵਿੱਚ,ਪਾਕਿਸਤਾਨ ਫੌਜ ਅਤੇ ਇਸਲਾਮਿਕ ਕੱਟੜ ਪੰਥੀ ਦੇ ਨੇੜਲੇ ਮੀਆਂ ਮਿੱਠੂ ਦਾ ਹੱਥ ਹੈ।ਪ੍ਰਾਇਮਰੀ ਸਕੂਲ ਦੀ ਅਧਿਆਪਕਾ ਏਕਤਾ ਕੁਮਾਰੀ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਗਿਆ ਅਤੇ ਫਿਰ ਧਰਮ ਬਦਲਿਆ ਗਿਆ ਅਤੇ 6 ਜਨਵਰੀ ਨੂੰ ਯਾਰ ਮੁਹੰਮਦ ਭੁੱਟੋ ਨਾਲ ਵਿਆਹ ਕਰਵਾ ਦਿਤਾ

 ਬਲੋਚਿਸਤਾਨ ਦੀ ਰਹਿਣ ਵਾਲੀ ਏਕਤਾ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹੈ।
ਇਸਲਾਮਾਬਾਦ: ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਵਧੀਕਿਆਂ ਲਗਾਤਾਰ ਜਾਰੀ ਨੇ, ਤਾਜ਼ਾ ਮਾਮਲਾ ਬਲੋਚਿਸਤਾਨ ਦੀ ਇੱਕ ਅਧਿਆਪਕਾ ਨੂੰ ਜਬਰੀ ਧਰਮ ਬਦਲਣ ਲਈ ਮਜਬੂਰ  ਕਰਨ ਦਾ ਹੈ, ਏਕਤਾ ਕੁਮਾਰੀ ਨਾਂ ਦੀ ਇਸ ਮਹਿਲਾ ਅਧਿਆਪਕਾ ਦਾ ਨਾਂ ਬਦਲ ਕੇ ਆਇਸ਼ਾ ਰੱਖਿਆ ਅਤੇ ਇਸ ਤੋਂ ਬਾਅਦ ਉਸ ਦਾ ਵਿਆਹ ਵੀ ਕਰ ਦਿਤਾ
 
ਪਾਕਿਸਤਾਨ ਦੀ ਫ਼ੌਜ ਦੇ ਨੇੜਲੇ ਦਾ ਹੇਠ
 
ਰਿਪੋਰਟਾਂ ਦੇ ਮੁਤਾਬਿਕ,ਪਾਕਿਸਤਾਨ ਵਿੱਚ ਜ਼ਬਰਦਸਤੀ ਤਬਦੀਲੀ ਦੇ ਇਸ ਮਾਮਲੇ ਵਿੱਚ,ਪਾਕਿਸਤਾਨ ਫੌਜ ਅਤੇ ਇਸਲਾਮਿਕ ਕੱਟੜ ਪੰਥੀ ਦੇ ਨੇੜਲੇ ਮੀਆਂ ਮਿੱਠੂ ਦਾ ਹੱਥ ਹੈ।ਪ੍ਰਾਇਮਰੀ ਸਕੂਲ ਦੀ ਅਧਿਆਪਕਾ ਏਕਤਾ ਕੁਮਾਰੀ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਗਿਆ ਅਤੇ ਫਿਰ ਧਰਮ ਬਦਲਿਆ ਗਿਆ ਅਤੇ 6 ਜਨਵਰੀ ਨੂੰ ਯਾਰ ਮੁਹੰਮਦ ਭੁੱਟੋ ਨਾਲ ਵਿਆਹ ਕਰਵਾ ਦਿਤਾ ਗਿਆ। ਦਸਤਾਵੇਜ਼ਾਂ ਵਿੱਚ ਵੀ ਨਾਮ ਏਕਤਾ ਤੋਂ ਬਦਲ ਕੇ ਆਇਸ਼ਾ ਕਰ ਦਿੱਤਾ ਗਿਆ ਹੈ।ਹੈਰਾਨੀ ਦੀ ਗੱਲ ਹੈ ਕਿ ਸਥਾਨਕ ਪ੍ਰਸ਼ਾਸਨ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਚੁੱਪ ਰਿਹਾ। ਅਜੇ ਤੱਕ ਪੁਲਿਸ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਤਕ ਨਹੀਂ ਕੀਤੀ ਹੈ।
 
'ਵਾਇਸ ਆਫ ਪਾਕਿਸਤਾਨ ਮਾਈਨਰਿਟੀ' ਦਾ ਟਵੀਟ
 
ਸੋਸ਼ਲ ਮੀਡੀਆ 'ਤੇ ਵਾਇਸ ਆਫ ਪਾਕਿਸਤਾਨ ਮਾਇਨੋਰਟੀ ਦੇ ਟਵਿੱਟਰ ਹੈਂਡਲ ਤੋਂ ਇਕ ਟਵੀਟ ਕੀਤਾ ਗਿਆ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਜਬਰੀ ਧਰਮ ਪਰਿਵਰਤਨ ਕਰਨਾ ਆਮ ਹੋ ਗਿਆ ਹੈ। ਮੀਆਂ ਮਿੱਠੂ ਨੇ 6 ਜਨਵਰੀ ਨੂੰ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਤੋਂ ਇਸਲਾਮ ਕਬੂਲ ਕਰਵਾਇਆ ਹੈ। ਜਲਦੀ ਹੀ ਇੱਕ ਦਿਨ ਅਜਿਹਾ ਆਵੇਗਾ ਜਦੋਂ ਚਿੱਟਾ ਰੰਗ ਇੱਥੇ ਦੇ ਝੰਡੇ ਤੋਂ ਪੂਰੀ ਤਰ੍ਹਾਂ ਅਲੋਪ ਹੋ ਜਾਵੇਗਾ.

Trending news