ਭਲਕੇ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ, ਪਹਿਲਾ ਜਥਾ ਹੋਇਆ ਰਵਾਨਾ
Advertisement
Article Detail0/zeephh/zeephh740871

ਭਲਕੇ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਪਾਟ, ਪਹਿਲਾ ਜਥਾ ਹੋਇਆ ਰਵਾਨਾ

ਇਸ ਦੌਰਾਨ ਗੋਬਿੰਦਘਾਟ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਹੇਮਕੁੰਟ ਲਈ ਰਵਾਨਾ ਕਰ ਦਿੱਤਾ ਹੈ। 

 

ਫਾਈਲ ਫੋਟੋ

ਚਮੋਲੀ: 4 ਸਤੰਬਰ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਯਾਨੀ ਕਿ ਕੱਲ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਵੇਰੇ 11 ਵਜੇ ਪਹਿਲੀ ਅਰਦਾਸ ਦੇ ਨਾਲ ਖੋਲ ਦਿੱਤੇ ਜਾਣਗੇ। ਇਸ ਦੌਰਾਨ ਗੋਬਿੰਦਘਾਟ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਹੇਮਕੁੰਟ ਲਈ ਰਵਾਨਾ ਕਰ ਦਿੱਤਾ ਹੈ। 

ਇਸ ਨੂੰ ਲੈਕੇ ਪ੍ਰਸ਼ਾਸਨ ਨੇ ਪੂਰੀਆਂ ਤਿਆਰੀਆ ਕਰ ਲਈਆਂ ਨੇ, ਕੋਵਿਡ-19 ਨੂੰ ਵੇਖ ਦੇ ਹੋਏ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੇ ਲਈ ਗਾਈਡ ਲਾਈਨਾਂ ਜਾਰੀ ਕੀਤੀਆਂ ਨੇ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ

ਇਹ ਨੇ ਸ਼ਰਧਾਲੂਆਂ ਦੇ ਲਈ ਗਾਈਡ ਲਾਈਨਾਂ

- ਚਮੌਲੀ ਦੀ ਡੀਸੀ ਸਵਾਤੀ ਐੱਸ ਭਦੋਰੀਆ ਨੇ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਕਰਕੇ ਗਾਈਡ ਲਾਈਨ ਜਾਰੀ ਕੀਤੀਆਂ ਨੇ
- ਉੱਤਰਾਖੰਡ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ 72 ਘੰਟੇ ਪਹਿਲਾਂ ਦੀ ਕੋਵਿਡ PCR ਟੈਸਟ ਰਿਪੋਰਟ ਵਿਖਾਉਣੀ ਹੋਵੇਗੀ 
-  ਯਾਤਰੀਆਂ ਨੂੰ ਉੱਤਰਾਖੰਡ ਸਰਕਾਰ ਦੀ ਵੈੱਬਸਾਈਟ 'ਤੇ ਜਾਕੇ  E-Pass ਲੈਣਾ ਹੋਵੇਗਾ ਉਸ ਤੋਂ ਬਾਅਦ ਹੀ ਯਾਤਰਾ ਦੀ ਇਜਾਜ਼ਤ ਮਿਲੇਗੀ 
-  ਯਾਤਰਾ ਦੇ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ 
-  ਮਾਸਕ ਪਾਉਣਾ ਜ਼ਰੂਰੀ ਹੋਵੇਗਾ 
- ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ

Watch Live Tv-

Trending news