ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤਣ ਵਾਲੀ 81 ਦੀ ਮਹਿਲਾ ਦੀ ਗੱਲ ਜ਼ਰੂਰ ਸੁਣੋ,ਤੁਹਾਡਾ ਹੌਸਲਾ ਵਧੇਗਾ
Advertisement
Article Detail0/zeephh/zeephh665524

ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤਣ ਵਾਲੀ 81 ਦੀ ਮਹਿਲਾ ਦੀ ਗੱਲ ਜ਼ਰੂਰ ਸੁਣੋ,ਤੁਹਾਡਾ ਹੌਸਲਾ ਵਧੇਗਾ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹਿਲਾ ਦਾ ਵੀਡੀਓ ਸ਼ੇਅਰ ਕੀਤਾ ਹੈ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹਿਲਾ ਦਾ ਵੀਡੀਓ ਸ਼ੇਅਰ ਕੀਤਾ ਹੈ

ਚੰਡੀਗੜ੍ਹ : (COVID19) ਕੋਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਬਲਕਿ ਇਸ ਨਾਲ ਮੁਕਾਬਲਾ ਕਰ ਕੇ ਇਸ ਨੂੰ ਹਰਾਉਣ ਦੀ ਜ਼ਰੂਰਤ ਹੈ, ਇੱਕ ਗੱਲ ਤੁਸੀਂ ਸੁਣੀ ਹੋਵੇਗਾ ਕੀ ਅਹਿਤਿਆਤ ਵਿੱਚ ਹੀ ਬਚਾਅ ਹੈ,ਅਕਸਰ ਜਦੋ ਤੁਸੀਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹੋ ਤਾਂ ਉਹ ਮਰੀਜ਼ ਨੂੰ ਠੀਕ ਹੋਣ ਦੇ ਲਈ ਇਹ ਹੀ ਸਭ ਤੋਂ ਪਹਿਲਾਂ ਮੰਤਰ ਦਿੰਦਾ ਹੈ, ਕੋਰੋਨਾ ਨੂੰ ਹਰਾਉਣ ਦੇ ਲਈ ਬੱਸ ਤੁਹਾਨੂੰ ਇਸੇ ਦੀ ਆਪਣੇ ਦਿਮਾਗ ਵਿੱਚ ਗੰਢ ਬਣਨੀ ਹੋਵੇਗੀ,ਸਿਰਫ਼ ਆਪਣੀ ਹੀ ਨਹੀਂ ਬਲਕਿ ਤੁਹਾਡੇ ਆਲੇ-ਦੁਆਲੇ ਹਰ ਉਸ ਸ਼ਖ਼ਸ ਦੇ ਜੋ ਕੋਰੋਨਾ ਤੋਂ ਖ਼ੌਫ਼ ਵਿੱਚ ਹੈ, ਇਸ ਲਈ ਕੋਰੋਨਾ ਨੂੰ ਹਰਾਉਣਾ ਹੈ ਤਾਂ ਸਾਨੂੰ ਸਰਕਾਰ,ਪੁਲਿਸ ਅਤੇ ਡਾਕਟਰਾਂ ਸਭ ਵੱਲੋਂ ਦੱਸੇ ਗਏ ਅਹਿਤਿਆਤੀ ਕਦਮਾਂ ਦਾ ਪਾਲਨ ਕਰਨਾ ਚਾਹੀਦਾ ਹੈ,ਜੇਕਰ ਤੁਹਾਨੂੰ ਵਿਸ਼ਵਾਸ਼ ਨਹੀਂ ਤਾਂ ਮੁਹਾਲੀ ਦੀ 81 ਸਾਲ ਦੀ ਇਸ ਮਹਿਲਾ ਦਾ ਵੀਡੀਓ ਸੁਣ ਲਓ ਜਿਸ ਨੇ ਆਪਣੀ ਦਲੇਰੀ ਨਾਲ ਅਤੇ ਡਾਕਟਰਾਂ ਦੀ ਸਲਾਹ ਨਾਲ ਕੋਰੋਨਾ ਖ਼ਿਲਾਫ਼ ਜ਼ਿੰਦਗੀ ਦੀ ਜੰਗ ਨੂੰ ਜਿੱਤ ਲਿਆ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ 81 ਸਾਲ ਦੀ ਮਹਿਲਾ ਦਾ ਵੀਡੀਓ ਸ਼ੇਅਰ ਕੀਤਾ ਹੈ  

  

ਕਿਵੇਂ ਦਿੱਤੀ 81 ਸਾਲ ਦੀ ਮਹਿਲਾ ਨੇ ਮੌਤ ਨੂੰ ਮਾਤ ?

ਚੰਡੀਗੜ੍ਹ ਦੀ 81 ਸਾਲ ਦੀ ਜਿਸ ਬਜ਼ੁਰਗ ਮਹਿਲਾ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, ਉਹ ਕਈ ਬਿਮਾਰੀਆਂ ਨਾਲ ਪਹਿਲਾਂ ਤੋਂ ਪੀੜਤ ਸੀ, ਸਭ ਤੋਂ ਪਹਿਲਾਂ ਤਾਂ ਬਜ਼ੁਰਗ ਮਹਿਲਾ ਦਿਲ ਦੀ ਗੰਭੀਰ ਬਿਮਾਰੀ ਨਾਲ ਪੀੜਤ ਸੀ,ਮਹਿਲਾ ਦੀ ਆਰਟਰੀਜ਼ (Arteries) ਨੂੰ ਖੋਲਣ ਦੇ ਲਈ  ਦਿਲ ਵਿੱਚ 5 ਸਟੈਨਟ (Stent) ਪਏ ਸਨ ਉੱਤੋਂ ਬਜ਼ੁਰਗ ਮਹਿਲਾ ਨੂੰ  ਸ਼ੂਗਰ ਅਤੇ ਹਾਈ ਬਲੱਡ ਪਰੈਸ਼ਰ ਵੀ ਸੀ, ਪਰ ਇਨ੍ਹਾਂ ਸਭ ਨੂੰ ਬਜ਼ੁਰਗ ਮਹਿਲਾ ਨੇ ਹਰਾ ਕੇ ਜ਼ਿੰਦਗੀ ਦੀ ਜੰਗ ਨੂੰ ਜਿੱਤ ਲਿਆ ਹੈ ਹਾਲਾਂਕਿ ਕੋਰੋਨਾ ਨੂੰ ਲੈਕੇ ਡਾਕਟਰਾਂ ਨੇ ਹੁਣ ਤੱਕ ਜਿੰਨੀ ਵੀ ਰਿਸਰਚ ਕੀਤੀ ਹੈ ਜਾਂ ਹੁਣ ਤੱਕ ਇਲਾਜ ਦੌਰਾਨ ਅੰਕੜੇ ਸਾਹਮਣੇ ਆਏ ਨੇ ਉਨ੍ਹਾਂ ਮੁਤਾਬਿਕ ਕੋਰੋਨਾ ਸਭ ਤੋਂ ਜ਼ਿਆਦਾ ਖ਼ਤਰਨਾਕ ਬਜ਼ੁਰਗ ਲੋਕਾਂ ਦੇ ਲਈ ਹੈ, ਸਰੀਰ ਵਿੱਚ ਰੋਗ ਨਾਲ ਲੜਨ ਦੀ ਸ਼ਕਤੀ ਘੱਟ ਹੋਣ ਦੀ ਵਜ੍ਹਾਂ ਬਜ਼ੁਰਗ ਲੋਕਾਂ ਵਿੱਚ ਰਿਕਵਰੀ ਦੀ ਗੁੰਜਾਇਸ਼ ਘੱਟ ਹੁੰਦੀ ਹੈ, ਇਟਲੀ ਵਿੱਚ ਵੀ ਸਭ ਤੋਂ ਜ਼ਿਆਦਾ ਬਜ਼ੁਰਗ ਲੋਕਾਂ ਦੀ ਮੌਤਾਂ ਹੋਇਆ ਨੇ ਸਿਰਫ਼ ਇਨ੍ਹਾਂ ਹੀ ਨਹੀਂ ਭਾਰਤ ਵਿੱਚ ਵੀ ਹੁਣ ਤੱਕ ਕੋਰੋਨਾ ਨਾਲ ਜਿੰਨਿਆਂ ਵੀ ਮੌਤਾਂ ਹੋਇਆ ਨੇ ਉਨ੍ਹਾਂ ਵਿੱਚ 90 ਫ਼ੀਸਦ ਲੋਕ ਬਜ਼ੁਰਗ ਜਾਂ ਫਿਰ 50 ਤੋਂ 55 ਦੀ ਉਮਰ ਦੇ ਨੇ 

ਬਜ਼ੁਰਗ ਮਹਿਲਾ ਕਿਵੇਂ ਹੋਈ ਪੋਜ਼ੀਟਿਵ ?

81 ਸਾਲ ਦੀ ਬਜ਼ੁਰਗ ਮਹਿਲਾ ਕੋਰੋਨਾ ਪੋਜ਼ੀਟਿਵ 27 ਸਾਲ ਦੀ ਮਹਿਲਾ ਤੋਂ ਹੋਈ, ਇਹ ਮਹਿਲਾ ਇਸ ਬਜ਼ੁਰਗ ਦੇ ਘਰ ਕਿਰਾਏਦਾਰ ਸੀ, ਜਦਕਿ ਇਹ 27 ਸਾਲ ਦੀ ਮਹਿਲਾ ਚੰਡੀਗੜ੍ਹ ਦੀ ਸਭ ਤੋਂ ਪਹਿਲੀ 23 ਸਾਲ ਦੀ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕੋਰੋਨਾ ਪੋਜ਼ੀਟਿਵ ਹੋਈ ਸੀ  

Trending news