2023 Year Ender Sports : ਏਸ਼ੀਅਨ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਗੱਡੇ ਝੰਡੇ
Advertisement
Article Detail0/zeephh/zeephh2036098

2023 Year Ender Sports : ਏਸ਼ੀਅਨ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਗੱਡੇ ਝੰਡੇ

2023 Year Ender Sports: ਏਸ਼ੀਅਨ ਖੇਡਾਂ ਦੇ 72 ਵਰ੍ਹਿਆ ਦੇ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਮਗ਼ੇ 1951 ਵਿਚ ਨਵੀਂ ਦਿੱਲੀ ਅਤੇ 1962 ਵਿੱਚ ਜਕਾਰਤਾ ਏਸ਼ੀਅਨ ਖੇਡਾਂ ਵਿਚ 7-7 ਸੋਨ ਤਮਗ਼ੇ ਜਿੱਤੇ ਸਨ ਅਤੇ ਇਸ ਵਾਰ ਇਹ ਰਿਕਾਰਡ ਤੋੜਦਿਆਂ ਪੰਜਾਬ ਦੇ ਖਿਡਾਰੀਆਂ ਨੇ 8 ਸੋਨ ਤਮਗ਼ੇ ਜਿੱਤ ਲਏ।

2023 Year Ender Sports : ਏਸ਼ੀਅਨ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੇ ਗੱਡੇ ਝੰਡੇ

2023 Year Ender Sports: ਸਾਲ 2023 ਹਾਂਗਝੂ ਵਿਖੇ ਸੰਪੰਨ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਜਿੱਥੇ ਆਪਣਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਕਰਦਿਆਂ 28 ਸੋਨੇ, 38 ਚਾਂਦੀ ਤੇ 41 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 107 ਤਮਗ਼ੇ ਜਿੱਤ ਕੇ ਤਮਗ਼ਾ ਸੂਚੀ ਵਿਚ ਚੌਥਾ ਸਥਾਨ ਹਾਸਲ ਕੀਤਾ ਸੀ। ਉੱਥੇ ਹੀ ਪੰਜਾਬ ਦੇ 33 ਖਿਡਾਰੀਆਂ ਨੇ ਵੀ ਇਨ੍ਹਾਂ ਖੇਡਾਂ ਦੇ 72 ਵਰ੍ਹਿਆ ਦੇ ਸਾਰੇ ਰਿਕਾਰਡ ਤੋੜਦਿਆਂ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 19 ਤਮਗ਼ੇ ਜਿੱਤੇ।

ਏਸ਼ੀਅਨ ਖੇਡਾਂ ਦੇ 72 ਵਰ੍ਹਿਆ ਦੇ ਇਤਿਹਾਸ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਮਗ਼ੇ 1951 ਵਿਚ ਨਵੀਂ ਦਿੱਲੀ ਅਤੇ 1962 ਵਿੱਚ ਜਕਾਰਤਾ ਏਸ਼ੀਅਨ ਖੇਡਾਂ ਵਿਚ 7-7 ਸੋਨ ਤਮਗ਼ੇ ਜਿੱਤੇ ਸਨ ਅਤੇ ਇਸ ਵਾਰ ਇਹ ਰਿਕਾਰਡ ਤੋੜਦਿਆਂ ਪੰਜਾਬ ਦੇ ਖਿਡਾਰੀਆਂ ਨੇ 8 ਸੋਨ ਤਮਗ਼ੇ ਜਿੱਤ ਲਏ। ਇਸ ਤੋਂ ਇਲਾਵਾ ਪੰਜਾਬੀ ਖਿਡਾਰੀਆਂ ਨੇ ਕੁੱਲ ਸਭ ਤੋਂ ਵੱਧ 15 ਤਮਗ਼ੇ 1951 ਵਿੱਚ ਨਵੀਂ ਦਿੱਲੀ ਵਿਖੇ ਜਿੱਤੇ ਸਨ। ਇਸ ਵਾਰ ਇਹ ਵੀ ਰਿਕਾਰਡ ਤੋੜਦਿਆਂ ਕੁੱਲ 19 ਤਮਗ਼ੇ ਜਿੱਤੇ ਹਨ।

ਜੇ ਗੱਲ ਕਰੀਏ ਏਸ਼ੀਅਨ ਖੇਡਾਂ ਵਿਚ ਤਮਗ਼ੇ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਦੀ ਤਾਂ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਦਾ ਜਿੱਤਿਆ। fallback
ਕ੍ਰਿਕਟ ਦੇ ਵਿੱਚ ਸੋਨ ਤਮਗ਼ਾ ਜਿੱਤਣ ਵਾਲਿਆਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਕਨਿਕਾ ਆਹੂਜਾ ਅਤੇ ਅਮਨਜੋਤ ਕੌਰ ਦਾ ਨਾਂਅ ਸ਼ਾਮਿਲ ਸੀ।cricket_women
ਏਸ਼ੀਅਨ ਖੇਡਾਂ ਵਿੱਚ ਮੋਗਾ ਦੇ ਰਹਿਣ ਵਾਲੇ ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ ਵਿੱਚ ਦੇਸ਼ ਅਤੇ ਪੰਜਾਬ ਦੇ ਲਈ ਸੋਨੇ ਦਾ ਤਮਗ਼ਾ ਜਿੱਤਿਆ।fallback

ਅਰਜੁਨ ਸਿੰਘ ਚੀਮਾ  ਨੇ 10 ਮੀਟਰ ਏਅਰ ਪਿਸਟਲ ਅਨੁਸ਼ਾਸਨ ਵਿੱਚ ਭਾਰਤ ਨੂੰ ਸੋਨੇ ਦਾ ਤਗਮਾ ਜਿਤਾ ਕੇ ਦਿੱਤਾ।
ਜ਼ੋਰਾਵਾਰ ਸਿੰਘ ਸੰਧੂ ਨੇ ਪੁਰਸ਼ ਟਰੈਪ ਟੀਮ ਵਿੱਚ ਮੁਕਾਬਲੇ ਵਿੱਚ ਸੋਨੇ ਦਾ ਤਗਮਾ ਜਿੱਤਿਆ।
ਕ੍ਰਿਕਟ ਵਿੱਚ ਭਾਰਤੀ ਦੇ ਸਟਾਰ ਪਲੇਅਰ ਅਰਸ਼ਦੀਪ ਸਿੰਘ ਅਤੇ ਪ੍ਰਭਸਿਮਰਨ ਸਿੰਘ ਨੇ ਪੁਰਸ਼ ਕ੍ਰਿਕਟ ਵਿੱਚ ਸੋਨੇ ਦਾ ਮੈਡਲ ਜਿੱਤਿਆ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।  fallback
ਪਟਿਆਲਾ ਦੀ ਵਸਨੀਕ ਪ੍ਰਨੀਤ ਕੌਰ ਨੇ ਨਿਸ਼ਾਨੇਬਾਜ਼ੀ ਵਿੱਚ ਦੇਸ਼ ਦੇ ਲਈ ਸੋਨੇ ਦਾ ਤਮਗਾ ਜਿੱਤਿਆ।

ਹਰਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ (ਵਾਈਸ ਕਪਤਾਨ), ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ ਬੱਲ, ਕ੍ਰਿਸ਼ਨ ਬਹਾਦਰ ਪਾਠਕ ਤੇ ਸੁਖਜੀਤ ਸਿੰਘ ਨੇ ਪੁਰਸ਼ ਹਾਕੀ ਨੇ ਸੋਨੇ ਦਾ ਤਮਗ਼ਾ ਜਿੱਤਿਆ।fallback

ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ਵਿੱਚ ਦੋ ਮੈਡਲ ਚਾਂਦੀ ਅਤੇ ਜਸਵਿੰਦਰ ਸਿੰਘ ਨੇ ਰੋਇੰਗ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। harmilan_bains

ਧਰੁਵ ਕਪਿਲਾ ਨੇ ਬੈਡਮਿੰਟਨ ਟੀਮ ਅਤੇ ਰਾਜੇਸ਼ਵਰੀ ਕੁਮਾਰੀ ਵਿੱਚ ਟਰੈਪ ਨਿਸ਼ਾਨੇਬਾਜ਼ੀ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ।
ਕਾਂਸੀ ਦੇ ਤਮਗ਼ੇ ਜਿੱਤਣ ਵਾਲਿਆਂ ਵਿੱਚ ਵਿਜੈਵੀਰ ਸਿੱਧੂ ਨੇ ਨਿਸ਼ਾਨੇਬਾਜ਼ੀ, ਸਤਨਾਮ ਸਿੰਘ, ਸੁਖਮੀਤ ਸਿੰਘ ਤੇ ਚਰਨਜੀਤ ਸਿੰਘ ਨੇ ਰੋਇੰਗ, ਮੰਜੂ ਰਾਣੀ ਨੇ ਪੈਦਲ ਦੌੜ ਅਤੇ ਸਿਮਰਨਜੀਤ ਕੌਰ ਨੇ ਤੀਰਅੰਦਾਜ਼ੀ ਵਿਚ ਕਾਂਸੀ ਦਾ ਤਮਗਾ ਜਿੱਤਿਆ।

Trending news