Asia Cup 2023 News: ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਏਸ਼ਿਆਈ ਕ੍ਰਿਕਟ ਕੌਂਸਲ ਨੇ ਏਸ਼ੀਆ ਕੱਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
Trending Photos
Asia Cup 2023 News: ਇਸ ਸਾਲ ਅਗਸਤ-ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਏਸ਼ਿਆਈ ਕ੍ਰਿਕਟ ਕੌਂਸਲ (ਏਸੀਸੀ) ਨੇ ਵੀਰਵਾਰ (15 ਜੂਨ) ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਇਸ ਤਹਿਤ ਮੇਜ਼ਬਾਨ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਇਸ ਵਾਰ ਏਸ਼ੀਆ ਕੱਪ ਹਾਈਬ੍ਰਿਡ ਮਾਡਲ ਤਹਿਤ ਖੇਡਿਆ ਜਾਵੇਗਾ। ਇਸ ਤਹਿਤ ਪਾਕਿਸਤਾਨ 'ਚ ਸਿਰਫ਼ 4 ਮੈਚ ਖੇਡੇ ਜਾਣਗੇ। ਬਾਕੀ ਮੈਚ ਸ਼੍ਰੀਲੰਕਾ ਵਿੱਚ ਹੋਣਗੇ।
ਇਸ ਤਰ੍ਹਾਂ ਮੇਜ਼ਬਾਨ ਪਾਕਿਸਤਾਨ ਲਈ ਇਹ ਵੱਡਾ ਝਟਕਾ ਹੈ। ਕਾਬਿਲੇਗੌਰ ਹੈ ਕਿ ਸ਼ਡਿਊਲ ਮੁਤਾਬਕ ਇਸ ਵਾਰ ਏਸ਼ੀਆ ਕੱਪ 31 ਅਗਸਤ ਤੋਂ ਸ਼ੁਰੂ ਹੋਵੇਗਾ, ਜਦਕਿ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆ ਕੱਪ 'ਚ 6 ਟੀਮਾਂ ਵਿਚਾਲੇ 13 ਮੈਚ ਹੋਣਗੇ। ਇਸ ਵਾਰ ਏਸ਼ੀਆ ਕੱਪ 'ਚ ਭਾਰਤ ਤੇ ਪਾਕਿਸਤਾਨ ਸਮੇਤ ਕੁੱਲ 6 ਟੀਮਾਂ ਵਿਚਾਲੇ 13 ਮੈਚ ਖੇਡੇ ਜਾਣਗੇ। ਇਸ ਵਿੱਚ ਫਾਈਨਲ ਵੀ ਸ਼ਾਮਲ ਹੈ, ਜੋ ਸ਼ਾਇਦ ਸ੍ਰੀਲੰਕਾ ਵਿੱਚ ਹੀ ਖੇਡਿਆ ਜਾਵੇਗਾ।
ਇਸ ਟੂਰਨਾਮੈਂਟ 'ਚ ਪਾਕਿਸਤਾਨ ਸਿਰਫ 4 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦਕਿ ਬਾਕੀ ਦੇ 9 ਮੈਚ ਸ਼੍ਰੀਲੰਕਾ 'ਚ ਹੋਣਗੇ। ਸਾਰੀਆਂ 6 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਜਦੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਸੀਈਓ ਜਿਓਫ ਐਲਾਰਡਿਸ ਅਤੇ ਚੇਅਰਮੈਨ ਗ੍ਰੇਗ ਬਾਰਕਲੇ ਪੀਸੀਬੀ ਦੇ ਚੇਅਰਮੈਨ ਨਜਮ ਸੇਠੀ ਨੂੰ ਮਿਲਣ ਲਈ ਕਰਾਚੀ ਗਏ ਤਾਂ ਇਹ ਫੈਸਲਾ ਲਿਆ ਗਿਆ ਕਿ ਪਾਕਿਸਤਾਨ ਵਿਸ਼ਵ ਕੱਪ ਵਿੱਚ ਜਾਣ ਲਈ ਕੋਈ ਸ਼ਰਤ ਨਹੀਂ ਰੱਖੇਗਾ। ਵਨਡੇ ਵਿਸ਼ਵ ਕੱਪ ਦਾ ਸ਼ਡਿਊਲ ਅਗਲੇ ਹਫਤੇ ਦੇ ਸ਼ੁਰੂ ਵਿੱਚ ਜਾਰੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : New Zealand Recession news: 2020 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਵੇਖ ਰਿਹਾ ਹੈ ਆਰਥਿਕ ਮੰਦੀ!
ਇਸ ਵਾਰ ਏਸ਼ੀਆ ਕੱਪ 'ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਹਿੱਸਾ ਲੈਣ ਜਾ ਰਹੇ ਹਨ। ਭਾਰਤ, ਨੇਪਾਲ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਸ਼ਾਮਲ ਹਨ। ਜਦਕਿ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੂਜੇ ਗਰੁੱਪ 'ਚ ਰਹਿਣਗੇ। ਦੋਵਾਂ ਗਰੁੱਪਾਂ ਵਿੱਚੋਂ ਦੋ-ਦੋ ਟੀਮਾਂ ਸੁਪਰ 4 ਵਿੱਚ ਪਹੁੰਚਣਗੀਆਂ। ਫਿਰ ਰਾਊਂਡ ਰੋਬਿਨ ਫਾਰਮੈਟ ਦੇ ਤਹਿਤ ਸੁਪਰ-4 ਵਿੱਚ ਕੁੱਲ 6 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋ ਟੀਮਾਂ ਫਾਈਨਲ ਵਿੱਚ ਪੁੱਜਣਗੀਆਂ ਤੇ ਇਨ੍ਹਾਂ ਵਿਚਕਾਰ ਖ਼ਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਇਸ ਤਰ੍ਹਾਂ ਏਸ਼ੀਆ ਕੱਪ 2023 'ਚ ਫਾਈਨਲ ਸਮੇਤ ਕੁੱਲ 13 ਮੈਚ ਖੇਡੇ ਜਾਣਗੇ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ “ਪਾਗਲ ਜਿਹਾ” ਵਾਲੇ ਬਿਆਨ 'ਤੇ CM ਭਗਵੰਤ ਮਾਨ ਨੇ ਦਿੱਤੀ ਪ੍ਰਤੀਕ੍ਰਿਆ, ਕਿਹਾ "...ਦਿਮਾਗੀ ਸੰਤੁਲਨ ਖਰਾਬ"