'Flying Sikh' ਪਦਮਸ੍ਰੀ ਮਿਲਖਾ ਸਿੰਘ ਦੀ ਸਿਹਤ 'ਚ ਸੁਧਾਰ

ਉਡਣਾ ਸਿੱਖ ਪਦਮਸ੍ਰੀ ਮਿਲਖਾ ਸਿੰਘ ਜੋ ਪੀਜੀਆਈ 'ਚ ਦਾਖਲ ਸਨ, ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। 

'Flying Sikh' ਪਦਮਸ੍ਰੀ ਮਿਲਖਾ ਸਿੰਘ ਦੀ ਸਿਹਤ 'ਚ ਸੁਧਾਰ
Play

ਨੀਤਿਕਾ ਮਹੇਸ਼ਵਾਰੀ/ਚੰਡੀਗੜ੍ਹ: ਉਡਣਾ ਸਿੱਖ ਪਦਮਸ੍ਰੀ ਮਿਲਖਾ ਸਿੰਘ ਜੋ ਪੀਜੀਆਈ 'ਚ ਦਾਖਲ ਸਨ, ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਅਚਾਨਕ ਉਨ੍ਹਾਂ ਦੀ ਮੌਤ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਪਰ ਪੀਜੀਆਈ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦਾ ਆਕਸੀਜਨ ਲੈਵਲ ਵੀ ਹੁਣ ਸਥਿਰ ਹੈ, ਹਾਲਾਂਕਿ ਅਜੇ ਉਹ ਆਈਸੀਯੂ ਵਾਰਡ 'ਚ ਦਾਖ਼ਲ ਹਨ। ਦੱਸ ਦੇਈਏ ਕਿ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮਿਲਖਾ ਸਿੰਘ ਨੂੰ 31 ਮਈ ਫੋਰਟਿਸ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਸ ਤੋਂ ਬਾਅਦ ਉਹ ਸੈਕਟਰ-8 ਸਥਿਤ ਆਪਣੇ ਘਰ 'ਚ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਆਰਾਮ ਕਰ ਰਹੇ ਸਨ।

 

ਇਸ ਸਮੇਂ ਉਹ ਪੀਜੀਆਈ ਦੇ ਨਹਿਰੂ ਐਕਸਟੈਂਸ਼ਨ ਵਿਚ ਦਾਖਲ ਹਨ, ਜਿਸ ਨੂੰ ਕੋਵਿਡ ਕੇਅਰ ਹਸਪਤਾਲ ਬਣਾਇਆ ਗਿਆ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਫਿਲਹਾਲ ਉਨ੍ਹਾਂ ਦਾ ਇਲਾਜ 3 ਡਾਕਟਰਾਂ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਇਕ ਵੀਡੀਓ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ 3 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ, ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਸਾਰੇ ਮਾਪਦੰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

ਦਰਅਸਲ, ਸਵੇਰ ਤੋਂ ਹੀ ਇਹ ਅਫਵਾਹ ਚੱਲ ਰਹੀ ਸੀ ਕਿ ਸੋਸ਼ਲ ਮੀਡੀਆ 'ਤੇ ਮਿਲਖਾ ਸਿੰਘ ਕੋਰੋਨਾ ਨਾਲ ਲੜਾਈ ਹਾਰ ਗਿਆ। ਉਨ੍ਹਾਂ ਅਫਵਾਹਾਂ ਦੇ ਵਿਚਕਾਰ, ਪੀਜੀਆਈ ਨੇ ਇੱਕ ਮੀਡੀਆ ਬੁਲੇਟਿਨ ਜਾਰੀ ਕੀਤਾ ਅਤੇ ਪੀਜੀਆਈ ਡਾਇਰੈਕਟਰ ਨੇ ਮਿਲਖਾ ਸਿੰਘ ਦੀ ਸਿਹਤ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।