Asian Games 2023 Updates: ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ 2023 'ਚ ਮਹਿਲਾ ਕ੍ਰਿਕਟ ਈਵੈਂਟ ਦੇ ਸੋਨ ਤਗਮੇ ਦੇ ਮੈਚ 'ਚ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
Trending Photos
Asian Games 2023 Updates: ਭਾਰਤੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ 2023 'ਚ ਮਹਿਲਾ ਕ੍ਰਿਕਟ ਈਵੈਂਟ ਦੇ ਸੋਨ ਤਗਮੇ ਦੇ ਮੈਚ 'ਚ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 116 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ 20 ਓਵਰਾਂ 'ਚ 97 ਦੌੜਾਂ ਦੇ ਸਕੋਰ 'ਤੇ ਰੋਕ ਕੇ ਸੋਨ ਤਮਗਾ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ।
ਏਸ਼ੀਅਨ ਖੇਡਾਂ ਵਿੱਚ ਮਹਿਲਾ ਕ੍ਰਿਕਟ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਸੋਮਵਾਰ ਨੂੰ ਖੇਡੇ ਗਏ ਫਾਈਨਲ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ। ਏਸ਼ੀਆਈ ਖੇਡਾਂ ਦੇ ਕ੍ਰਿਕਟ ਈਵੈਂਟ ਵਿੱਚ ਇਹ ਭਾਰਤ ਦਾ ਪਹਿਲਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਕਿਸੇ ਵੀ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਸੀ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਗੁਆ ਕੇ 116 ਦੌੜਾਂ ਬਣਾਈਆਂ ਅਤੇ ਸ਼੍ਰੀਲੰਕਾ ਨੂੰ 117 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 97 ਦੌੜਾਂ ਹੀ ਬਣਾ ਸਕੀ।
ਭਾਰਤ ਲਈ ਤਿਤਾਸ ਸਾਧੂ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਭਾਰਤ ਲਈ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 45 ਗੇਂਦਾਂ 'ਤੇ 46 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਤੋਂ ਇਲਾਵਾ ਜੇਮਿਮਾ ਰੌਡਰਿਗਜ਼ ਨੇ 40 ਗੇਂਦਾਂ 'ਤੇ 42 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਲਈ ਇਨੋਕਾ ਰਣਵੀਰਾ, ਸੁਗੰਧੀਕਾ ਕੁਮਾਰੀ ਤੇ ਉਦੇਸ਼ਿਕਾ ਪ੍ਰਬੋਧਿਨੀ ਨੇ 2-2 ਵਿਕਟਾਂ ਲਈਆਂ। 117 ਦੌੜਾਂ ਦਾ ਪਿੱਛੇ ਕਰਨ ਉਤਰੀ ਸ੍ਰੀਲੰਕਾ ਦੀ ਸ਼ੁਰੂਆਤ ਵੀ ਖਰਾਬ ਰਹੀ।
ਸ੍ਰੀਲੰਕਾ ਵੱਲੋਂ ਹਸੀਨੀ ਪਰੇਰਾ ਨੇ ਸਭ ਤੋਂ ਦੌੜਾਂ ਬਣਾਈਆਂ। ਉਸ ਨੇ 22 ਗੇਂਦਾਂ 'ਤੇ 25 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਨੀਲਾਕਸ਼ੀ ਡੀ ਸਿਲਵਾ ਨੇ 34 ਗੇਂਦਾਂ 'ਤੇ 23 ਦੌੜਾਂ ਬਣਾਈਆਂ। ਭਾਰਤ ਲਈ ਤੀਤਾਸ ਸਾਧੂ ਨੇ 4 ਓਵਰਾਂ 'ਚ ਸਿਰਫ 6 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਰਾਜੇਸ਼ਵਰੀ ਗਾਇਕਵਾੜ ਨੇ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦਕਿ ਦੀਪਤੀ ਸ਼ਰਮਾ, ਪੂਜਾ ਵਸਤਰਕਾਰ ਅਤੇ ਦੇਵਿਕਾ ਵੈਦਿਆ ਨੂੰ 1-1 ਵਿਕਟ ਮਿਲੀ।
ਇਹ ਵੀ ਪੜ੍ਹੋ : India Canada Relations: ਕੈਨੇਡੀਅਨ ਰੱਖਿਆ ਮੰਤਰੀ ਦਾ ਵੱਡਾ ਬਿਆਨ- ਭਾਰਤ ਨਾਲ ਸਬੰਧ ਸਾਡੇ ਲਈ 'ਮਹੱਤਵਪੂਰਨ'
ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ। 14 ਓਵਰਾਂ ਤੱਕ ਭਾਰਤੀ ਟੀਮ ਨੇ ਇੱਕ ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ਸਨ ਪਰ ਅਗਲੇ 6 ਓਵਰਾਂ ਵਿੱਚ ਟੀਮ 6 ਵਿਕਟਾਂ ਗੁਆ ਕੇ 30 ਦੌੜਾਂ ਹੀ ਬਣਾ ਸਕੀ। ਮੰਧਾਨਾ ਅਤੇ ਜੇਮਿਮਾ ਤੋਂ ਇਲਾਵਾ ਕੋਈ ਵੀ ਖਿਡਾਰੀ ਜ਼ਿਆਦਾ ਦੇਰ ਤੱਕ ਕ੍ਰੀਜ਼ 'ਤੇ ਨਹੀਂ ਟਿਕ ਸਕਿਆ।
ਇਹ ਵੀ ਪੜ੍ਹੋ : Kulhad Pizza Couple Video: ਕੁਲੜ ਪੀਜ਼ਾ ਜੋੜੇ ਦੇ ਹੱਕ 'ਚ ਆਏ WWE ਪਲੇਅਰ ਵਿੱਕੀ ਥਾਮਸ, ਵੀਡੀਓ ਨੂੰ ਸ਼ੇਅਰ ਨਾ ਕਰਨ ਦੀ ਕੀਤੀ ਅਪੀਲ