IND vs BAN, 2nd Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਟੈਸਟ ਮੈਂਚ, ਮੀਂਹ ਕਾਰਨ ਦੂਜੇ ਦਿਨ ਦਾ ਖੇਡ ਰੱਦ
Advertisement
Article Detail0/zeephh/zeephh2450594

IND vs BAN, 2nd Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਟੈਸਟ ਮੈਂਚ, ਮੀਂਹ ਕਾਰਨ ਦੂਜੇ ਦਿਨ ਦਾ ਖੇਡ ਰੱਦ

IND vs BAN, 2nd Test: ਮੇਜ਼ਬਾਨ ਟੀਮ ਚੇਨਈ 'ਚ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਨਾਲ ਅੱਗੇ ਹੈ। 

IND vs BAN, 2nd Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਟੈਸਟ ਮੈਂਚ, ਮੀਂਹ ਕਾਰਨ ਦੂਜੇ ਦਿਨ ਦਾ ਖੇਡ ਰੱਦ

IND vs BAN, 2nd Test: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਚੱਲ ਰਹੇ ਦੂਜੇ ਟੈਸਟ ਦੇ ਦੂਜੇ ਦਿਨ ਦਾ ਖੇਡ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਦੂਜੇ ਦਿਨ ਸ਼ਨੀਵਾਰ ਨੂੰ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਮੈਦਾਨ ਸਵੇਰ ਤੋਂ ਹੀ ਕਵਰ ਨਾਲ ਢੱਕਿਆ ਹੋਇਆ ਸੀ। ਸ਼ੁਰੂਆਤੀ ਦਿਨ ਦੀ ਖੇਡ ਵੀ ਮੀਂਹ ਕਾਰਨ ਪ੍ਰਭਾਵਿਤ ਹੋਈ, ਜਿਸ ਕਾਰਨ ਪਹਿਲੇ ਦਿਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ 'ਚ 3 ਵਿਕਟਾਂ 'ਤੇ 107 ਦੌੜਾਂ ਬਣਾ ਲਈਆਂ ਸਨ। ਮੋਮਿਨੁਲ ਹੱਕ 40 ਅਤੇ ਮੁਸ਼ਫਿਕੁਰ ਰਹੀਮ 6 ਦੌੜਾਂ ਬਣਾ ਕੇ ਖੇਡ ਰਹੇ ਸਨ।

ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਆਏ ਭਾਰਤੀ ਟੀਮ ਲਈ ਦੋ ਵਿਕਟਾਂ ਲਈਆਂ। ਉਸ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ (0) ਅਤੇ ਸ਼ਾਦਮਾਨ ਇਸਲਾਮ (24) ਨੂੰ ਆਊਟ ਕਰਕੇ ਬੰਗਲਾਦੇਸ਼ ਦਾ ਸਕੋਰ 29 ਦੌੜਾਂ 'ਤੇ 2 ਵਿਕਟਾਂ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਅਤੇ ਮੋਮਿਨੁਲ ਹੱਕ ਵਿਚਾਲੇ 51 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੂੰ ਰਵੀਚੰਦਰਨ ਅਸ਼ਵਿਨ ਨੇ ਤੋੜਿਆ। ਤਜਰਬੇਕਾਰ ਆਫ ਸਪਿਨਰ ਨੇ ਸ਼ਾਂਤੋ ਨੂੰ 31 ਦੌੜਾਂ 'ਤੇ ਆਊਟ ਕੀਤਾ। ਇਸ ਤੋਂ ਬਾਅਦ ਮੋਮਿਨੁਲ ਅਤੇ ਮੁਸ਼ਫਿਕਰ ਰਹੀਮ ਨੇ ਬੰਗਲਾਦੇਸ਼ ਦੀ ਪਾਰੀ ਨੂੰ 100 ਦੇ ਸਕੋਰ ਤੱਕ ਪਹੁੰਚਾਇਆ। ਖਰਾਬ ਰੋਸ਼ਨੀ ਕਾਰਨ 35ਵੇਂ ਓਵਰ ਤੋਂ ਬਾਅਦ ਖੇਡ ਨੂੰ ਰੋਕ ਦਿੱਤਾ ਗਿਆ ਅਤੇ ਫਿਰ ਮੀਂਹ ਆ ਗਿਆ। ਇਸ ਤੋਂ ਬਾਅਦ ਪਹਿਲੇ ਦਿਨ ਦਾ ਖੇਡ ਸਮਾਪਤ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: SL vs NZ, 2nd Test: ਵਿਸ਼ਵ ਕ੍ਰਿਕਟ 'ਚ ਸ਼੍ਰੀਲੰਕਾ ਨੇ 514 ਦੌੜਾਂ ਦੀ ਲੀਡ ਲੈ ਕੇ ਬਣਾਇਆ ਵਿਸ਼ਵ ਰਿਕਾਰਡ

ਮੇਜ਼ਬਾਨ ਟੀਮ ਚੇਨਈ 'ਚ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਬੰਗਲਾਦੇਸ਼ ਖਿਲਾਫ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਤਿੰਨ ਟੈਸਟ ਮੈਚਾਂ ਦੇ ਦੌਰੇ ਲਈ ਭਾਰਤ ਆਵੇਗਾ।

Trending news