Paris Olympics 2024: ਪੈਰਿਸ ਓਲੰਪਿਕ ਦੇ ਤੀਜੇ ਦਿਨ ਰਮਿਤਾ-ਅਰਜੁਨ ਆਪਣਾ ਫਾਈਨਲ ਮੈਚ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਹੋਰ ਮੈਡਲ ਪਾਉਣ ਦੀ ਕੋਸ਼ਿਸ਼ ਕਰਨਗੇ।
Trending Photos
Paris Olympics 2024: ਪੈਰਿਸ ਓਲੰਪਿਕ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਭਾਰਤ ਲਈ ਪਹਿਲਾ ਤਮਗਾ ਜਿੱਤਿਆ। ਮਨੂ ਭਾਕਰ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਹੁਣ ਖੇਡਾਂ ਦੇ ਤੀਜੇ ਦਿਨ ਸੋਮਵਾਰ ਨੂੰ ਰਮਿਤਾ ਜਿੰਦਲ ਅਤੇ ਅਰਜੁਨ ਬਬੂਟਾ ਤੋਂ ਤਗਮੇ ਦੀਆਂ ਉਮੀਦਾਂ ਹਨ।
ਭਾਰਤੀ ਪੁਰਸ਼ ਹਾਕੀ ਟੀਮ ਗਰੁੱਪ ਗੇੜ ਦੇ ਦੂਜੇ ਮੈਚ ਵਿੱਚ ਅਰਜਨਟੀਨਾ ਨਾਲ ਭਿੜੇਗੀ, ਉਥੇ ਹੀ ਬੈਡਮਿੰਟਨ ਅਤੇ ਟੇਬਲ ਟੈਨਿਸ ਖਿਡਾਰੀ ਵੀ ਆਪਣੀ ਮੁਹਿੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ। ਮਹਿਲਾ ਤੀਰਅੰਦਾਜ਼ੀ ਟੀਮ ਦਾ ਸਫ਼ਰ ਭਾਵੇਂ ਕੁਆਰਟਰ ਫਾਈਨਲ ਵਿੱਚ ਹੀ ਖ਼ਤਮ ਹੋ ਗਿਆ ਹੋਵੇ, ਪਰ ਕੁਆਰਟਰ ਫਾਈਨਲ ਵਿੱਚ ਚੁਣੌਤੀ ਦੇਣ ਲਈ ਉਤਰੇਗੀ ਪੁਰਸ਼ ਤੀਰਅੰਦਾਜ਼ੀ ਟੀਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਾ ਰਹੀ ਹੈ।
ਹਾਕੀ ਵਿੱਚ ਅਰਜਨਟੀਨਾ ਬਨਾਮ ਭਾਰਤ
ਜਿੱਤ ਨਾਲ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਪੈਰਿਸ ਓਲੰਪਿਕ ਪੁਰਸ਼ ਹਾਕੀ ਮੁਕਾਬਲੇ ਦੇ ਦੂਜੇ ਮੈਚ 'ਚ ਰੀਓ ਓਲੰਪਿਕ 2016 ਦੀ ਚੈਂਪੀਅਨ ਅਰਜਨਟੀਨਾ ਖਿਲਾਫ ਆਪਣੇ ਜਿੱਤ ਦੇ ਸਫਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਭਾਰਤ ਨੇ ਸ਼ਨੀਵਾਰ ਨੂੰ ਪਹਿਲੇ ਰੋਮਾਂਚਕ ਮੈਚ 'ਚ ਨਿਊਜ਼ੀਲੈਂਡ ਨੂੰ ਫਾਈਨਲ ਸੀਟੀ ਵੱਜਣ ਤੋਂ ਡੇਢ ਮਿੰਟ ਪਹਿਲਾਂ ਪੈਨਲਟੀ ਸਟਰੋਕ 'ਤੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਗੋਲ ਦੀ ਮਦਦ ਨਾਲ ਹਰਾਇਆ ਸੀ। ਹਾਲਾਂਕਿ ਇਸ ਮੈਚ 'ਚ ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਟੀਮ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਨੌਂ ਪੈਨਲਟੀ ਕਾਰਨਰ ਮਿਲੇ ਸਨ, ਜਿਨ੍ਹਾਂ ਨੂੰ ਟੀਮ ਕਨਵਰਟ ਕਰਨ ਵਿੱਚ ਨਾਕਾਮਯਾਬ ਰਹੀ। ਪਰ ਟੀਮ ਨੂੰ ਇਹ ਸਭ ਕੁੱਝ ਪਿੱਛੇ ਛੱਡਕੇ ਅੱਜ ਅਰਜਨਟੀਨਾ ਦੀ ਟੀਮ ਨੂੰ ਇਸ ਮੈਚ ਮਾਤ ਦੇਣੀ ਹੋਵੇਗੀ।
ਰਮਿਤਾ-ਬਬੂਟਾ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ
ਰਮਿਤਾ ਨੇ ਪੰਜਵੇਂ ਸਥਾਨ 'ਤੇ ਰਹਿ ਕੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਦੇ ਫਾਈਨਲ ਲਈ ਕੁਆਲੀਫਾਈ ਕੀਤਾ, ਜਦਕਿ ਬਾਬੂਤਾ ਨੇ ਕੁਆਲੀਫਾਈ 'ਚ ਸੱਤਵੇਂ ਸਥਾਨ 'ਤੇ ਰਹਿ ਕੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਹੁਣ ਤੀਜੇ ਦਿਨ ਇਨ੍ਹਾਂ ਦੋਵਾਂ ਨਿਸ਼ਾਨੇਬਾਜ਼ਾਂ ਤੋਂ ਤਮਗੇ ਜਿੱਤਣ ਦੀ ਉਮੀਦ ਹੋਵੇਗੀ।
India's Day 3 Schedule: ਪੈਰਿਸ ਓਲੰਪਿਕ ਵਿੱਚ ਤੀਜੇ ਦਿਨ ਲਈ ਭਾਰਤ ਦਾ ਸਮਾਂ ਸੂਚੀ
Badminton
ਪੁਰਸ਼ ਡਬਲਜ਼ (ਗਰੁੱਪ ਪੜਾਅ): ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਬਨਾਮ ਮਾਰਕ ਲੈਮਸਫਸ ਅਤੇ ਮਾਰਵਿਨ ਸੀਡੇਲ (ਜਰਮਨੀ) - ਦੁਪਹਿਰ 12 ਵਜੇ
ਮਹਿਲਾ ਡਬਲਜ਼ (ਗਰੁੱਪ ਪੜਾਅ): ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ਬਨਾਮ ਨਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਦਾ (ਜਾਪਾਨ) - 12:50 ਵਜੇ
ਪੁਰਸ਼ ਸਿੰਗਲਜ਼ (ਗਰੁੱਪ ਪੜਾਅ): ਲਕਸ਼ਯ ਸੇਨ ਬਨਾਮ ਜੂਲੀਅਨ ਕੈਰੇਗੀ (ਬੈਲਜੀਅਮ) - ਸ਼ਾਮ 5:30 ਵਜੇ
Shooting
10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਯੋਗਤਾ: ਮਨੂ ਭਾਕਰ ਅਤੇ ਸਰਬਜੋਤ ਸਿੰਘ, ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ - 12:45 PM
ਪੁਰਸ਼ਾਂ ਦੀ ਟ੍ਰੈਪ ਯੋਗਤਾ: ਪ੍ਰਿਥਵੀਰਾਜ ਟੋਂਡੇਮਨ - 1 ਪੀ.ਐਮ
10 ਮੀਟਰ ਏਅਰ ਰਾਈਫਲ ਮਹਿਲਾ ਫਾਈਨਲ: ਰਮਿਤਾ ਜਿੰਦਲ - ਦੁਪਹਿਰ 1 ਵਜੇ
10 ਮੀਟਰ ਏਅਰ ਰਾਈਫਲ ਪੁਰਸ਼ਾਂ ਦਾ ਫਾਈਨਲ: ਅਰਜੁਨ ਬਬੂਟਾ - ਸ਼ਾਮ 3:30 ਵਜੇ
Tennis
ਰੋਹਨ ਬੋਪੰਨਾ ਅਤੇ ਸ਼੍ਰੀਰਾਮ ਬਾਲਾਜੀ - ਪੁਰਸ਼ ਡਬਲ ਰਾਊਂਡਰ (ਜੇਕਰ ਯੋਗ ਹਨ) - ਦੁਪਹਿਰ 3:30 ਵਜੇ
Hockey
ਪੁਰਸ਼ਾਂ ਦਾ ਪੂਲ ਬੀ ਮੈਚ: ਭਾਰਤ ਬਨਾਮ ਅਰਜਨਟੀਨਾ - ਸ਼ਾਮ 4:15 ਵਜੇ
Archery
ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ, ਪ੍ਰਵੀਨ ਜਾਧਵ - ਪੁਰਸ਼ ਰਿਕਰਵ ਟੀਮ ਕੁਆਰਟਰ ਫਾਈਨਲ - ਸ਼ਾਮ 6:30 ਵਜੇ
Table Tennis
ਮਹਿਲਾ ਸਿੰਗਲਜ਼ (32 ਦਾ ਦੌਰ): ਸ਼੍ਰੀਜਾ ਅਕੁਲਾ ਬਨਾਮ ਜਿਆਨ ਜ਼ੇਂਗ (ਸਿੰਗਾਪੁਰ) - ਰਾਤ 11:30
ਮਨਿਕਾ ਬੱਤਰਾ ਬਨਾਮ ਪ੍ਰਥਿਕਾ (ਫਰਾਂਸ) - ਮਹਿਲਾ ਸਿੰਗਲ ਰਾਊਂਡ - 12:30 AM (30 ਜੁਲਾਈ)