ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਫਾਰਮ ਮੌਜੂਦਾ ਟੂਰਨਾਮੈਂਟ ਦੇ ਸ਼ੁਰੂਆਤੀ ਮੈਚਾਂ 'ਚ ਖਾਸ ਨਹੀਂ ਰਹੀ ਪਰ ਆਸਟ੍ਰੇਲੀਆ ਖਿਲਾਫ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਰੋਹਿਤ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਕਿ ਉਹ ਕਿਸ ਤਰ੍ਹਾਂ ਬੱਲੇਬਾਜ਼ੀ ਕਰਨ ਵਾਲੇ ਹਨ। ਰੋਹਿਤ ਨੇ ਆਸਟ੍ਰੇਲੀਆ ਖਿਲਾਫ ਟੀਮ ਦੇ ਆਖਰੀ ਸੁਪਰ-8 ਮੈਚ 'ਚ ਚੌਕਿਆਂ ਅਤੇ ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ ਸਨ। ਉਨ੍ਹਾਂ ਦੀ ਪਾਰੀ ਵਿੱਚ 8 ਛੱਕੇ ਸ਼ਾਮਲ ਸਨ। ਜੇਕਰ ਰੋਹਿਤ ਇੰਗਲੈਂਡ ਦੇ ਖਿਲਾਫ ਵੀ ਅਜਿਹਾ ਹੀ ਫਾਰਮ ਅਪਣਾਉਂਦੇ ਹਨ ਤਾਂ ਟੀਮ ਨੂੰ ਫਾਈਨਲ ਵਿੱਚ ਪਹੁੰਚਣ ਤੋਂ ਕਈ ਨਹੀਂ ਰੋਕ ਸਕਦਾ।
ਵਿਰਾਟ ਕੋਹਲੀ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਵਿਚੋਂ ਇੱਕ ਹਨ। ਇਸ ਟੂਰਨਾਮੈਂਟ 'ਚ ਵਿਰਾਟ ਦਾ ਪ੍ਰਦਰਸ਼ਨ ਕੁੱਝ ਖਾਸ ਨਹੀਂ ਰਿਹਾ ਪਰ ਵਿਰਾਟ ਨੇ ਕਈ ਨਾਕਆਊਟ ਮੈਚਾਂ 'ਚ ਟੀਮ ਇੰਡੀਆ ਨੂੰ ਜਿੱਤ ਹਾਸਿਲ ਕਾਰਵਾਈ ਹੈ। ਅਜਿਹੇ 'ਚ ਕੋਹਲੀ ਨੂੰ ਅੱਜ ਇੰਗਲੈਂਡ ਖਿਲਾਫ ਦੌੜਾਂ ਬਣਾਉਣ ਦੀ ਪੂਰੀ ਉਮੀਦ ਹੈ। ਹੁਣ ਤੱਕ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੇ ਤਿੰਨ ਸੈਮੀਫਾਈਨਲ ਵਿੱਚ ਬੱਲੇਬਾਜ਼ੀ ਕਰ ਚੁੱਕੇ ਹਨ ਅਤੇ ਤਿੰਨੋਂ ਵਾਰ 50 ਦੌੜਾਂ ਦਾ ਅੰਕੜਾ ਪਾਰ ਕਰ ਚੁੱਕੇ ਹਨ।
ਭਾਰਤ ਨੂੰ ਸੈਮੀਫਾਈਨਲ ਤੱਕ ਪਹੁੰਚਾਉਣ 'ਚ ਜਸਪ੍ਰੀਤ ਬੁਮਰਾਹ ਨੇ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਪਾਕਿਸਤਾਨ ਅਤੇ ਆਸਟ੍ਰੇਲੀਆ ਖਿਲਾਫ ਵੱਡੀਆਂ ਵਿਕਟਾਂ ਲੈ ਕੇ ਭਾਰਤ ਨੂੰ ਜਿੱਤ ਦਿਵਾਈ। ਬੁਮਰਾਹ ਨੇ ਹੁਣ ਤੱਕ ਖੇਡੇ ਗਏ 6 ਮੈਚਾਂ 'ਚ 11 ਵਿਕਟਾਂ ਲਈਆਂ ਹਨ। ਉਹ ਅਰਸ਼ਦੀਪ ਸਿੰਘ (15 ਵਿਕਟਾਂ) ਤੋਂ ਬਾਅਦ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ।
ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ ਟੀਮ ਇੰਡੀਆ ਦੇ ਹੁਣ ਤੱਕ ਦੇ ਸਫਰ 'ਚ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ ਪੰਤ ਵੱਲੋਂ ਕੋਈ ਵੱਡੀ ਪਾਰੀ ਦੇਖਣ ਨੂੰ ਨਹੀਂ ਮਿਲੀ ਪਰ ਉਹ ਚੰਗੀ ਫਾਰਮ 'ਚ ਨਜ਼ਰ ਆ ਰਿਹਾ ਹਨ। ਰਿਸ਼ਭ ਪੰਤ ਨੇ ਕਈ ਮੌਕਿਆਂ 'ਤੇ ਟੀਮ ਲਈ ਅਹਿਮ ਦੌੜਾਂ ਵੀ ਬਣਾਈਆਂ ਹਨ। ਰਿਸ਼ਭ ਪੰਤ ਨੇ 6 ਮੈਚਾਂ 'ਚ 167 ਦੌੜਾਂ ਬਣਾਈਆਂ ਹਨ। ਰਿਸ਼ਭ ਨੂੰ ਸੈਮੀਫਾਈਨਲ 'ਚ ਇੰਗਲਿਸ਼ ਗੇਂਦਬਾਜ਼ਾਂ ਨੂੰ ਤਬਾਹ ਕਰਦੇ ਹੋਏ ਦੇਖਿਆ ਜਾ ਸਕਦਾ ਹੈ।
ਹਾਰਦਿਕ ਪਾਂਡਿਆ ਵੀ ਇੰਗਲੈਂਡ ਖਿਲਾਫ ਭਾਰਤ ਦੀ ਜਿੱਤ 'ਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਹਾਰਦਿਕ ਪਾਂਡਿਆ ਨੇ ਟੂਰਨਾਮੈਂਟ 'ਚ ਹੁਣ ਤੱਕ 116 ਦੌੜਾਂ ਬਣਾਈਆਂ ਹਨ। ਇਸ ਆਲਰਾਊਂਡਰ ਨੇ ਕਈ ਅਹਿਮ ਮੌਕਿਆਂ 'ਤੇ ਟੀਮ ਇੰਡੀਆ ਨੂੰ ਜਿੱਤ ਦਿਲਾਈ ਹੈ। ਇੰਨਾ ਹੀ ਨਹੀਂ ਉਸ ਨੇ ਗੇਂਦਬਾਜ਼ੀ ਕਰਦੇ ਹੋਏ ਵੀ ਕਮਾਲ ਕਰ ਦਿਖਾਇਆ ਹੈ। ਉਸ ਨੇ 8 ਵਿਕਟਾਂ ਲਈਆਂ ਹਨ।
ਸੂਰਿਆਕੁਮਾਰ ਯਾਦਵ ਦਾ ਨਾਂ ਦੁਨੀਆ ਦੇ ਸਭ ਤੋਂ ਖਤਰਨਾਕ ਟੀ-20 ਬੱਲੇਬਾਜ਼ਾਂ 'ਚ ਸ਼ਾਮਲ ਹੈ। ਫਾਰਮ ਵਿੱਚ ਚੱਲ ਰਹੇ ਸੂਰਿਆ ਪਲਕ ਝਪਕਦੇ ਹੀ ਮੈਚ ਦਾ ਰੁਖ ਬਦਲ ਸਕਦਾ ਹੈ। ਮੌਜੂਦਾ ਟੂਰਨਾਮੈਂਟ 'ਚ ਸੂਰਿਆਕੁਮਾਰ ਤੋਂ ਜ਼ਿਆਦਾ ਵਿਸਫੋਟਕ ਬੱਲੇਬਾਜ਼ ਕੋਈ ਨਜ਼ਰ ਨਹੀਂ ਆਇਆ। ਉਸ ਨੇ ਦੋ ਅਰਧ ਸੈਂਕੜੇ ਲਗਾ ਕੇ ਭਾਰਤ ਨੂੰ ਦੋ ਅਹਿਮ ਜਿੱਤ ਦਿਵਾਈ ਹੈ। ਉਸ ਨੇ 6 ਮੈਚਾਂ 'ਚ 149 ਦੌੜਾਂ ਬਣਾਈਆਂ ਹਨ। ਉਸਨੇ ਅਮਰੀਕਾ ਅਤੇ ਅਫਗਾਨਿਸਤਾਨ ਖਿਲਾਫ ਅਰਧ ਸੈਂਕੜੇ ਲਗਾਏ ਸਨ। ਜੇਕਰ ਸੈਮੀਫਾਈਨਲ 'ਚ ਸੂਰਿਆ ਦਾ ਬੱਲਾ ਇਕ ਵਾਰ ਮੁੜ ਤੋਂ ਗਰਜਦਾ ਹੈ ਤਾਂ ਇਹ ਇੰਗਲੈਂਡ ਲਈ ਤਬਾਹੀ ਸਾਬਤ ਹੋ ਸਕਦੀ ਹੈ।
ट्रेन्डिंग फोटोज़